ਪਟਿਆਲਾ, 19 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਖੇਤੀ ਸੰਦ ਬਣਾਉਣ ਵਾਲੀ ਭਾਰਤ ਦੀ ਜੀ.ਐਸ.ਏ. ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਪਟਿਆਲਾ ਆਪਣੇ ਪ੍ਰਸਿੱਧ ਬਰਾਂਡ ਐਗਰੀਜੋਨ ਵਲੋਂ ਆਧੁਨਿਕ ਤਕਨੀਕ ਨਾਲ ਲੈਸ 'ਫਤਿਹ' ਸੁਪਰ ਸੀਡਰ ਤਿੰਨ ਸਾਲ ਦੀ ਗਰੰਟੀ ਦੇ ਨਾਲ ਲਾਂਚ ਕੀਤਾ ਗਿਆ | ਕੰਪਨੀ ਵਲੋਂ ਰੱਖੇ ਸਮਾਗਮ 'ਚ ਅਗਾਂਹਵਧੂ ਕਿਸਾਨ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਵੱਖ-ਵੱਖ ਸੂਬਿਆਂ ਤੋਂ ਡੀਲਰ ਵੀ ਪਹੁੰਚੇ | ਐਗਰੀਜੋਨ ਦੇ ਮਾਰਕੀਟਿੰਗ ਅਧਿਕਾਰੀ ਗੁਰਪ੍ਰੀਤ ਸਿੰਘ ਧੀਮਾਨ ਅਤੇ ਗੁਰਪ੍ਰੀਤ ਖੰਗੂੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਗਰੀਜੋਨ ਵਲੋਂ ਬਣਾਏ ਜਾਂਦੇ ਖੇਤੀ ਸੰਦ ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸੂਬਿਆਂ ਅੰਦਰ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਕਿਸਾਨਾਂ ਦੇ ਐਗਰੀਜੋਨ 'ਤੇ ਭਰੋਸੇ ਨੂੰ ਦੇਖਦੇ ਹੋਏ ਅੱਜ ਕੰਪਨੀ ਵਲੋਂ 'ਫਤਿਹ' ਨਾਂ ਦਾ ਨਵਾਂ ਸੁਪਰ ਸੀਡਰ ਲਾਂਚ ਕੀਤਾ ਗਿਆ ਹੈ ਜੋ ਆਧੁਨਿਕ ਤਕਨੀਕ ਅਤੇ ਤਿੰਨ ਸਾਲ ਦੀ ਗੇਅਰਬਾਕਸ ਗਰੰਟੀ ਨਾਲ ਕਿਸਾਨਾਂ ਦੀ ਘੱਟ ਖਰਚੇ ਤੇ ਆਮਦਨ ਨੂੰ ਦੁੱਗਣਾ ਕਰਨ 'ਚ ਵਾਧਾ ਕਰੇਗਾ | ਇਸ ਦੇ ਨਾਲ ਹੀ ਕੰਪਨੀ ਨੇ ਬਜਟ ਫਰੈਂਡਲੀ ਰੋਟਾਵੇਟਰ ਮਾਡਲ ਤੇ-ਜਸ ਤੇ ਆਲ ਰਾਉਂਡਰ ਨੂੰ ਵੀ ਲਾਂਚ ਕੀਤਾ ਹੈ | ਕੰਪਨੀ ਦੇ ਐਮ.ਡੀ. ਜਤਿੰਦਰਪਾਲ ਸਿੰਘ ਸੈਣੀ ਨੇ ਦੱਸਿਆ ਕਿ ਐਗਰੀਜੋਨ ਵਲੋਂ ਬਣਾਏ ਜਾਂਦੇ ਖੇਤੀ ਸੰਦ ਕਿਸਾਨਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਕਿਸਾਨਾਂ ਦੇ ਭਰੋਸੇ ਨੂੰ ਦੇਖਦੇ ਹੋਏ ਕੰਪਨੀ ਵਲੋਂ 'ਫਤਿਹ' ਸੁਪਰ ਸੀਡਰ ਲਾਂਚ ਕੀਤਾ ਗਿਆ ਹੈ | ਜਿਸ ਦੀ ਕੰਪਨੀ ਵਲੋਂ ਤਿੰਨ ਸਾਲ ਦੀ ਗਰੰਟੀ ਦੇ ਨਾਲ-ਨਾਲ ਨਵੀਂ ਤਕਨੀਕ ਨੂੰ ਵਰਤੋਂ 'ਚ ਲਿਆਂਦਾ ਗਿਆ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਦੁੱਗਣੀ ਅਤੇ ਖਰਚਾ ਘੱਟ ਹੋ ਸਕੇ | ਉਨ੍ਹਾਂ ਸਮਾਗਮ 'ਚ ਪਹੁੰਚੇ ਸਮੂਹ ਕਿਸਾਨਾਂ ਅਤੇ ਡੀਲਰਾਂ ਦਾ ਧੰਨਵਾਦ ਕੀਤਾ |