03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਿੱਤਲ ਪਰਿਵਾਰ ਨੂੰ ਸਦਮਾ, ਸੀਨੀ. ਕਾਂਗਰਸੀ ਆਗੂ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਦਾ ਹੋਇਆ ਦਿਹਾਂਤ

ਅਜੀਤ ਡੈਸਕ 20-06-2025
ਨਾਭਾ, 19 ਜੂਨ (ਜਗਨਾਰ ਸਿੰਘ ਦੁਲੱਦੀ, ਕਰਮਜੀਤ ਸਿੰਘ)-ਰਿਆਸਤੀ ਸ਼ਹਿਰ ਨਾਭਾ ਦੇ ਨਾਮੀ ਮਿੱਤਲ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਮੌਜੂਦਾ ਕੌਂਸਲਰ ਇਸ ਫਾਨੀ ਸੰਸਾਰ ਨੂੰ ਸਵੇਰੇ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਵਿਚ ਅਲਵਿਦਾ ਆਖ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਹਨ | ਰਜਨੀਸ਼ ਮਿੱਤਲ ਸੈਂਟੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਰਿਆਸਤੀ ਸ਼ਹਿਰ ਨਾਭਾ ਵਿਚ ਸੋਗ ਦੀ ਲਹਿਰ ਫੈਲ ਗਈ, ਕਿਉਂ ਜੋ ਸੈਂਟੀ ਮਿੱਤਲ ਸ਼ਹਿਰ ਦੇ ਉੱਘੇ ਸਮਾਜ ਸੇਵੀ ਵਿਅਕਤੀਆਂ ਵਜੋਂ ਜਾਣੇ ਜਾਂਦੇ ਸਨ | ਉਹ ਰੋਟਰੀ ਕਲੱਬ ਦੇ ਪ੍ਰਧਾਨ, ਨਗਰ ਕੌਂਸਲ ਨਾਭਾ ਦੇ ਪ੍ਰਧਾਨ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਪ੍ਰਧਾਨ ਤੇ ਹੋਰ ਅਹੁਦਿਆਂ 'ਤੇ ਰਹਿ ਕੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਸਨ | ਰਜਨੀਸ਼ ਮਿੱਤਲ ਸੈਂਟੀ ਆਪਣੇ ਪਿੱਛੇ ਪਤਨੀ ਅਤੇ ਇਕ ਬੇਟਾ ਤੇ ਇਕ ਬੇਟੀ ਨੂੰ ਰੋਂਦੇ ਕਰਲਾਉਂਦੇ ਹੋਏ ਛੱਡ ਗਏ ਹਨ | ਦੱਸਣਯੋਗ ਹੈ ਕਿ ਥੋੜਾ ਸਮਾਂ ਪਹਿਲਾਂ ਹੀ ਰਜਨੀਸ਼ ਮਿੱਤਲ ਸੈਂਟੀ ਦੇ ਮਾਤਾ-ਪਿਤਾ ਵੀ ਪਰਿਵਾਰ ਨੂੰ ਵਿਛੋੜਾ ਦੇ ਗਏ ਸਨ | ਰਜਨੀਸ਼ ਮਿੱਤਲ ਸੈਂਟੀ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਦੁਪਹਿਰ ਸਮੇਂ ਸਥਾਨਕ ਥੂਹੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ | ਰਜਨੀਸ਼ ਮਿੱਤਲ ਸੈਂਟੀ ਦੇ ਅੰਤਿਮ ਸਸਕਾਰ ਮੌਕੇ ਮਿੱਤਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ 'ਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਸਾਬਕਾ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਸਾਬਕਾ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ, ਅਕਾਲੀ ਆਗੂ ਅਸ਼ੋਕ ਬਾਂਸਲ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ ਕੱਲਰ ਮਾਜਰੀ, ਸਾਬਕਾ ਪ੍ਰਧਾਨ ਪ੍ਰੇਮ ਗੋਇਲ, ਕੌਂਸਲਰ ਅਸ਼ੋਕ ਕੁਮਾਰ ਬਿੱਟੂ, ਠੇਕੇਦਾਰ ਵਿਜੇ ਕੁਮਾਰ ਚੌਧਰੀ, ਸਾਬਕਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ, ਕਰਮਜੀਤ ਸਿੰਘ ਅਲਹੋਰਾਂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਗੌਰਵ ਗਾਬਾ ਸੀ.ਈ.ਓ. ਹੀਰਾ ਆਟੋਜ਼, ਸਮਾਜ ਸੇਵੀ ਪੰਕਜ ਪੱਪੂ ਸਟੀਲ, ਸੁਜਾਤਾ ਚਾਵਲਾ ਪ੍ਰਧਾਨ ਨਗਰ ਕੌਂਸਲ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਰਜੇਸ਼ ਬਾਂਸਲ ਬੱਬੂ, ਭਾਜਪਾ ਆਗੂ ਬਰਿੰਦਰ ਬਿੱਟੂ ਭਾਦਸੋਂ, ਅਸ਼ੋਕ ਕੁਮਾਰ ਨੰਨੂ, ਆਪ ਆਗੂ ਤੇਜਿੰਦਰ ਸਿੰਘ ਖਹਿਰਾ, ਮਨਪ੍ਰੀਤ ਸਿੰਘ ਧਾਰੋਕੀ ਪ੍ਰਧਾਨ ਟਰੱਕ ਯੂਨੀਅਨ, ਮਨਜਿੰਦਰ ਸਿੰਘ ਜਿੰਦਰੀ, ਵਿਵੇਕ ਸਿੰਗਲਾ, ਸ਼੍ਰੋਮਣੀ ਕਵੀ ਦਰਸਨ ਬੁੱਟਰ, ਸੁਖਦੇਵ ਸਿੰਘ ਢੀਂਡਸਾ, ਸਮਾਜ ਸੇਵੀ ਦੀਪਕ ਨਾਗਪਾਲ, ਰੋਜੀ ਨਾਗਪਾਲ ਕੌਂਸਲਰ, ਲਾਲੀ ਫਤਹਿਪੁਰੀਆ, ਪ੍ਰਧਾਨ ਜਸਪਾਲ ਸਿੰਘ, ਐਡਵੋਕੇਟ ਸੁਰਿੰਦਰ ਸ਼ਰਮਾ, ਐਡਵੋਕੇਟ ਸਿਕੰਦਰਪ੍ਰਤਾਪ ਸਿੰਘ, ਰਮੇਸ਼ ਤਲਵਾੜ, ਸੋਮਨਾਥ ਢੱਲ, ਸਰਪੰਚ ਗੁਰਜੰਟ ਸਿੰਘ ਦੁਲੱਦੀ, ਸੁਭਾਸ਼ ਸਹਿਗਲ, ਕਮਲ ਕੁਮਾਰ ਰਾਜੂ, ਸਾਬਕਾ ਪ੍ਰਧਾਨ ਪਵਨ ਗਰਗ, ਸੁਦਰਸ਼ਨ ਗੋਗਾ, ਦਲਜੀਤ ਸਿੰਘ ਸੰਧੂ, ਗੁਰਚਰਨ ਸਿੰਘ ਦੁਲੱਦੀ, ਪ੍ਰਧਾਨ ਰਵਨੀਸ਼ ਗੋਇਲ, ਨਰਿੰਦਰ ਬਾਂਸਲ ਅਤੇ ਐਡਵੋਕੇਟ ਨਿਤਿਨ ਜੈਨ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਵਾਸੀ, ਵੱਖ-ਵੱਖ ਧਾਰਮਿਕ ਸਿਆਸੀ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਅਤੇ ਪੱਤਰਕਾਰ ਭਾਈਚਾਰਾ ਮੌਜੂਦ ਸੀ |
ਪਿਛਲੀ ਖ਼ਬਰ ਨਾਭਾ ਪਾਵਰ ਥਰਮਲ ਪਲਾਂਟ ਵਲੋਂ ਸਿਵਲ ਹਸਪਤਾਲ ਨੂੰ 12 ਲੱਖ ਤੋਂ ਵੱਧ ਦੇ ਉਪਕਰਨ ਸੌਂਪੇ ਅਗਲੀ ਖ਼ਬਰ ਜੀ. ਐਸ. ਏ. ਇੰਡਸਟਰੀਜ਼ ਇੰਡੀਆ ਪ੍ਰਾਈਵੇਟ ਲਿਮਟਿਡ ਬਰਾਂਡ 'ਐਗਰੀਜੋਨ' ਨੇ ਲਾਂਚ ਕੀਤਾ ਆਧੁਨਿਕ ਤਕਨੀਕ ਨਾਲ ਲੈਸ 'ਫਤਿਹ'...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।