03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਨਾਭਾ ਪਾਵਰ ਥਰਮਲ ਪਲਾਂਟ ਵਲੋਂ ਸਿਵਲ ਹਸਪਤਾਲ ਨੂੰ 12 ਲੱਖ ਤੋਂ ਵੱਧ ਦੇ ਉਪਕਰਨ ਸੌਂਪੇ

ਅਜੀਤ ਡੈਸਕ 20-06-2025
ਰਾਜਪੁਰਾ, 19 ਜੂਨ (ਜੀ.ਪੀ. ਸਿੰਘ)-ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਐੱਸ.ਐੱਮ.ਓ. ਡਾ. ਸੋਨੀਆ ਜੰਗਵਾਲ ਦੀ ਦੇਖ-ਰੇਖ 'ਚ ਇਕ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਿਤੇਸ਼ ਬਾਂਸਲ ਮੁੱਖ ਮਹਿਮਾਨ ਅਤੇ ਸੰਜੇ ਵਾਲੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਨਾਭਾ ਪਲਾਂਟ ਲਿਮਟਿਡ (ਥਰਮਲ ਪਲਾਂਟ ਰਾਜਪੁਰਾ) ਦੇ ਸੀ.ਐੱਸ.ਆਰ. ਵਿਭਾਗ ਦੇ ਮੁਖੀ ਗਗਨਵੀਰ ਸਿੰਘ ਚੀਮਾ, ਸੀਨੀਅਰ ਮੈਨੇਜਰ ਨਿਤਿਨ ਪਾਂਡੇ, ਮੈਨੇਜਰ ਗਗਨਦੀਪ ਸਿੰਘ ਬਾਜਵਾ ਨੇ ਮੁੱਖ ਮਹਿਮਾਨ ਦੀ ਹਾਜ਼ਰੀ 'ਚ ਸਿਵਲ ਹਸਪਤਾਲ ਦੀ ਐੱਸ.ਐਮ.ਓ. ਡਾਕਟਰ ਸੋਨੀਆ ਜੰਗਵਾਲ ਨੂੰ 12 ਲੱਖ ਤੋਂ ਵੱਧ ਦੀ ਰਾਸ਼ੀ ਦੇ ਨਵੀਂ ਤਕਨੀਕ ਦੇ 5 ਉਪਕਰਨ ਨੱਕ, ਕੰਨ ਅਤੇ ਗਲੇ ਦੇ ਆਪੇ੍ਰਸ਼ਨਾਂ ਲਈ ਮਾਈਕੋ੍ਰਸਕੋਪ, ਸਰਜਰੀ ਦੇ ਆਪੇ੍ਰਸ਼ਨ ਲਈ, ਆਪੇ੍ਰਸ਼ਨ ਥੀਏਟਰ ਦੀ ਸਾਫ਼-ਸਫ਼ਾਈ ਲਈ, ਅੱਖਾਂ ਦੀ ਓ.ਪੀ.ਡੀ. ਅਤੇ ਅੱਖਾਂ ਦੀ ਨਜ਼ਰ ਦੀ ਜਾਂਚ ਕਰਨ ਵਾਲੇ ਸੌਂਪੇ | ਇਸ ਦੌਰਾਨ ਗਗਨਵੀਰ ਸਿੰਘ ਚੀਮਾ ਨੇ ਕਿਹਾ ਕਿ ਉਹ ਥਰਮਲ ਦੇ ਨਾਲ ਲੱਗਦੇ 49 ਪਿੰਡਾਂ ਦਾ ਵੀ ਕਰੋੜਾਂ ਰੁਪਏ ਲਗਾ ਕੇ ਵਿਕਾਸ ਕਰਦੇ ਰਹਿੰਦੇ ਹਨ ਤੇ ਇਹ ਨਵੀਂ ਤਕਨੀਕ ਦੇ ਉਪਕਰਨਾਂ ਨਾਲ ਡਾਕਟਰ, ਮਰੀਜ਼ਾਂ ਦੀ ਵਧੀਆ ਢੰਗ ਨਾਲ ਜਾਂਚ ਕਰਕੇ ਆਪੇ੍ਰਸ਼ਨ ਜਾਂ ਇਲਾਜ ਕਰ ਸਕਣਗੇ | ਇਸ ਮੌਕੇ ਥਰਮਲ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਰਿਤੇਸ਼ ਬਾਂਸਲ ਅਤੇ ਵਿਸ਼ੇਸ਼ ਮਹਿਮਾਨ ਸੰਜੇ ਵਾਲੀਆ ਦਾ ਯਾਦਗਾਰੀ ਚਿੰਨ੍ਹ ਅਤੇ ਪੌਦਾ ਦੇ ਕੇ ਸਨਮਾਨ ਕੀਤਾ ਗਿਆ | ਇਸ ਦੌਰਾਨ ਆਪਣੇ ਸੰਬੋਧਨ 'ਚ ਰਿਤੇਸ਼ ਬਾਂਸਲ ਨੇ ਕਿਹਾ ਕਿ ਨਾਭਾ ਪਾਵਰ ਲਿਮ. ਦੇ ਪ੍ਰਬੰਧਕ ਪਹਿਲਾਂ ਵੀ ਇਲਾਕੇ ਦੇ ਲੋਕਾਂ ਦੀ ਸੇਵਾ ਅਤੇ ਮਦਦ ਕਰਦੇ ਰਹਿੰਦੇ ਹਨ ਤੇ ਇਹ ਸਿਵਲ ਹਸਪਤਾਲ ਨੂੰ ਨਵੀਂ ਤਕਨੀਕ ਦੇ ਉਪਕਰਨ ਭੇਟ ਕਰਨੇ ਇਕ ਸ਼ਲਾਘਾਯੋਗ ਕੰਮ ਹੈ | ਇਸ ਮੌਕੇ ਡਾ. ਪਰਮਿੰਦਰ ਸਿੰਘ, ਡਾ. ਵੀ.ਪੀ. ਸਿੰਘ, ਡਾ. ਸ਼ੀਨਬ ਮਿੱਤਲ, ਡਾ. ਪਿ੍ਆ, ਡਾ. ਕਿਰਨਜੋਤ, ਡਾ. ਗੁਰਲੀਨ, ਡਾ. ਕਰਨਵੀਰ ਸਿੰਘ, ਡਾ. ਜੋਤੀ, ਡਾ. ਕੁਲਵਿੰਦਰ ਸਿੰਘ, ਡਾ. ਨੇਹਾ, ਡਾ. ਸੁਸ਼ਮਾ ਕਾਲੀਆ, ਭੁਪਿੰਦਰ ਕੌਰ, ਆਸ਼ਾ ਵਰਕਰ ਸਮੇਤ ਹੋਰ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਨਵ-ਨਿਯੁਕਤ ਕੋਆਰਡੀਨੇਟਰ ਨਰਿੰਦਰ ਲਾਲੀ ਵਲੋਂ ਸਾਬਕਾ ਮੰਤਰੀ ਧਰਮਸੌਤ ਦੀ ਅਗਵਾਈ ਹੇਠ ਵਰਕਰਾਂ ਨਾਲ ਕੀਤੀ ਗਈ ਮੀਟਿੰਗ ਅਗਲੀ ਖ਼ਬਰ ਮਿੱਤਲ ਪਰਿਵਾਰ ਨੂੰ ਸਦਮਾ, ਸੀਨੀ. ਕਾਂਗਰਸੀ ਆਗੂ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ ਦਾ ਹੋਇਆ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।