04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮਲੇਸ਼ੀਆ 'ਚ ਸਿੱਖਿਆ ਸੰਮੇਲਨ ਰਾਹੀਂ ਗੂੰਜੀ 'ਆਪਣਾ ਪੰਜਾਬ' ਦੀ ਆਵਾਜ਼

ਅਜੀਤ ਡੈਸਕ 20-06-2025
ਦੇਵੀਗੜ੍ਹ, 19 ਜੂਨ (ਰਾਜਿੰਦਰ ਸਿੰਘ ਮੌਜੀ)-ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਪ ਵਲੋਂ ਅੰਤਰਰਾਸ਼ਟਰੀ ਸਿੱਖਿਆ ਸੰਮੇਲਨਾਂ ਦੀ ਲੜੀ ਤਹਿਤ ਤੀਜਾ ਸੰਮੇਲਨ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਸਫਲਤਾਪੂਰਵਕ ਕਰਵਾਇਆ ਗਿਆ | ਇਸ ਸੰਮੇਲਨ ਦੀ ਮੁੱਖ ਅਗਵਾਈ ਡਾ. ਜਗਜੀਤ ਸਿੰਘ ਧੂਰੀ ਨੇ ਕੀਤੀ, ਜਿਹੜੇ ਇਸ ਤੋਂ ਪਹਿਲਾਂ ਡੁਬਈ (2023) ਅਤੇ ਹਨੋਈ, ਵੀਅਤਨਾਮ (2024) ਵਿਚ ਹੋਏ ਸੰਮੇਲਨਾਂ ਦੇ ਕੇਂਦਰੀ ਚਿਹਰੇ ਰਹਿ ਚੁੱਕੇ ਹਨ | ਫਾਊਾਡੇਸ਼ਨ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਭਾਰਤ ਸਮੇਤ ਵਿਦੇਸ਼ਾਂ ਤੋਂ ਆਏ 75 ਡੈਲੀਗੇਟਾਂ ਨੇ ਸੰਮੇਲਨ 'ਚ ਭਾਗ ਲਿਆ | ਉਨ੍ਹਾਂ ਦੱਸਿਆ ਕਿ ਸੰਮੇਲਨ 'ਐਜੂਪਰਿਨਿਉਰਲ ਈਕੋ ਸਿਸਟਮ ਫਿਊਚਰ ਪਰੂਫਿੰਗ ਦ ਐਜੂਕੇਸ਼ਨ' ਵਿਸ਼ੇ 'ਤੇ ਕੇਂਦਰਿਤ ਸੀ | ਡਾ. ਧੂਰੀ ਨੇ ਆਪਣੇ ਮੁੱਖ ਬਿਆਨ ਵਿਚ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਿੱਖਿਆ ਸੰਸਥਾਵਾਂ, ਮਾਪੇ ਅਤੇ ਵਿਦਿਆਰਥੀਆਂ ਨੂੰ ਸਮੇਂ ਦੀ ਚੁਣੌਤੀ ਨੂੰ ਸਮਝ ਕੇ ਅੱਗੇ ਵਧਣਾ ਹੋਵੇਗਾ | ਸੰਮੇਲਨ ਦੀ ਸ਼ੁਰੂਆਤ 'ਆਪਣਾ ਪੰਜਾਬ' ਦੇ ਡਾਇਰੈਕਟਰ ਡਾਲੀ ਸਿੰਘ ਨੇ ਸਭ ਦਾ ਸਵਾਗਤ ਕਰਕੇ ਕੀਤੀ ਅਤੇ ਸੰਮੇਲਨ ਦੀ ਲੋੜ ਤੇ ਉਦੇਸ਼ 'ਤੇ ਚਾਨਣਾ ਪਾਇਆ | ਡਾ. ਐਚ.ਐਸ. ਧਾਲੀਵਾਲ ਨੇ ਸਕਿੱਲ ਐਜੂਕੇਸ਼ਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਮਹੱਤਵਪੂਰਨ ਬੁਲਾਰਿਆਂ 'ਚ ਡਾਇਰੈਕਟਰ ਅਨਿਲ ਮਿੱਤਲ, ਬਲਦੇਵ ਬਾਵਾ, ਸੰਜੈ ਗੁਪਤਾ, ਸੁਖਦੇਵ ਸਿੰਘ ਜੱਜ, ਤਰਸੇਮ ਜੋਸ਼ੀ, ਸੰਦੀਪ ਬਾਂਸਲ, ਸਤਨਾਮ ਸਿੰਘ ਬੁੱਟਰ, ਸ਼ਿਵ ਕੁਮਾਰ ਜਿੰਦਲ ਅਤੇ ਗੁਰਮੀਤ ਕੌਰ ਸ਼ਾਮਲ ਸਨ | ਅੰਤਰਰਾਸ਼ਟਰੀ ਡੈਲੀਗੇਟਾਂ 'ਚ ਆਸਟ੍ਰੇਲੀਆ ਤੋਂ ਜਤਿੰਦਰ ਸਿੰਘ, ਸ਼ੀਰੂ ਬੇਦੀ, ਸਰਗਮ ਥਿੰਦ, ਦਿਵਿਆ ਜੁਲਕਾ, ਪ੍ਰਗਟ ਸਿੰਘ, ਸ਼ੁਭਕਰਮਨ ਸਿੰਘ, ਵਿਸ਼ਾਲੀ ਗੁਪਤਾ, ਕਿ੍ਸ਼ਾ ਮਿੱਤਲ ਅਤੇ ਵਰਿੰਦਾ ਮਿੱਤਲ ਨੇ ਸੰਮੇਲਨ ਦੀ ਸਫਲਤਾ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਓਪਨ ਮਾਇਕ ਡਿਸਕਸ਼ਨ ਦੌਰਾਨ ਗੁਰਵਿੰਦਰ ਕੌਰ, ਨੀਰੂ ਮਹਿਤਾ, ਮਨੋਰਮਾ ਸਮਾਗ, ਯਸ਼ਪਾਲ ਆਹੂਜਾ ਤੇ ਤੇਜਿੰਦਰ ਗੁਪਤਾ ਵਲੋਂ ਵਿਸ਼ੇ 'ਤੇ ਮਹੱਤਵਪੂਰਨ ਵਿਚਾਰ ਰੱਖੇ ਗਏ | ਸਭ ਡੈਲੀਗੇਟਾਂ ਨੇ ਸੰਮੇਲਨ ਨੂੰ ਪ੍ਰੇਰਕ ਤੇ ਮਦਦਗਾਰ ਦੱਸਦਿਆਂ ਸੰਤੁਸ਼ਟੀ ਜਤਾਈ ਅਤੇ ਉਮੀਦ ਜਤਾਈ ਕਿ ਇੱਥੋਂ ਨਿਕਲੇ ਸੁਝਾਅ ਸਿੱਖਿਆ ਸੰਸਥਾਵਾਂ ਤੱਕ ਲੈ ਜਾਏ ਜਾਣਗੇ | ਸੰਮੇਲਨ ਦੀ ਸਮਾਪਤੀ 'ਆਪਣਾ ਪੰਜਾਬ ਫਾਊਾਡੇਸ਼ਨ' ਦੇ ਡਾਇਰੈਕਟਰ ਸੰਦੀਪ ਮਹਿਤਾ ਵਲੋਂ ਕੀਤੀ ਗਈ, ਜਿਨ੍ਹਾਂ ਨੇ ਚੌਥੇ ਅੰਤਰਰਾਸ਼ਟਰੀ ਸੰਮੇਲਨ ਲਈ ਕੈਨੇਡਾ ਦੇ ਨਾਂ ਦੀ ਘੋਸ਼ਣਾ ਕੀਤੀ ਅਤੇ ਸਾਰੇ ਕਾਮਯਾਬ ਪ੍ਰਬੰਧਾਂ ਲਈ ਟੀਮ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਲੁਧਿਆਣਾ ਵੈਸਟ ਦੇ ਵੋਟਰਾਂ ਨੇ ਸੰਜੀਵ ਅਰੋੜਾ ਦੀ ਜਿੱਤ ਲਈ ਰਾਹ ਕੀਤਾ ਪੱਧਰਾ-ਚੇਅਰਮੈਨ ਗੱਜੂਮਾਜਰਾ ਅਗਲੀ ਖ਼ਬਰ ਆਪ ਦੀ ਸਰਕਾਰ, ਆਪ ਦੇ ਦੁਆਰ' ਤਹਿਤ ਦੁਗਾਲ ਕਲਾਂ 'ਚ ਲੱਗਿਆ ਜਨ ਸੁਵਿਧਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।