04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਪਿੰਡ-ਪਿੰਡ ਪਹੁੰਚਾ ਰਹੇ ਭਾਜਪਾ ਆਗੂ

ਅਜੀਤ ਡੈਸਕ 20-06-2025
ਘਨੌਰ, 19 ਜੂਨ (ਸਰਦਾਰਾ ਸਿੰਘ ਲਾਛੜੂ)-ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਘਨੌਰ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਹਲਕਾ ਘਨੌਰ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ 11 ਸਾਲਾਂ ਦੀਆ ਪ੍ਰਾਪਤੀਆਂ ਨੂੰ ਸਮਰਪਿਤ ਵਿਸ਼ੇਸ਼ ਸਹਾਇਤਾ ਕੈਂਪ ਲਗਾਏ ਜਾ ਰਹੇ ਹਨ | ਪਿੰਡ ਸੰਧਾਰਸੀ ਵਿਖੇ ਵੀ ਇਕ ਵਿਸ਼ੇਸ਼ ਕੈਂਪ ਲਗਵਾਇਆ ਗਿਆ | ਜਿਸ ਵਿਚ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਦੀ ਯੋਜਨਾਵਾਂ ਦਾ ਲਾਭ ਲੈਣ ਲਈ ਵੱਡੀ ਗਿਣਤੀ ਵਿਚ ਪਹੁੰਚੇ | 231 ਲਾਭਪਾਤਰੀਆਂ ਨੇ ਕੇਂਦਰ ਸਰਕਾਰ ਦੀ ਯੋਜਨਾਵਾਂ ਦਾ ਲਾਭ ਲਿਆ | ਵਿਕਾਸ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਵਲੋਂ ਲਗਾਏ ਜਾ ਰਹੇ ਕੈਂਪਾਂ ਵਿਚ ਹਰ ਪਿੰਡ 'ਚੋਂ ਭਰਪੂਰ ਸਮਰਥਨ ਮਿਲ ਰਿਹਾ ਹੈ | ਇਸ ਤੋਂ ਪਹਿਲਾਂ 23 ਕੈਂਪ ਵੱਖ-ਵੱਖ ਪਿੰਡਾਂ ਵਿਚ ਲਗਾਏ ਜਾ ਚੁੱਕੇ ਹਨ ਜਿਸ ਦਾ ਹਜ਼ਾਰਾਂ ਲੋਕਾਂ ਨੇ ਲਾਭ ਲਿਆ | ਸ਼ਰਮਾ ਨੇ ਕਿਹਾ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਪੱਧਰ 'ਤੇ ਇਕ ਨਵੀਂ ਪਹਿਚਾਣ ਬਣਾਈ ਹੈ | ਮੋਦੀ ਸਰਕਾਰ ਨੇ ਹਰ ਵਰਗ ਗ਼ਰੀਬਾਂ, ਕਿਸਾਨਾਂ, ਮਹਿਲਾਵਾਂ, ਨੌਜਵਾਨਾਂ ਲਈ ਕਈ ਯੋਜਨਾਵਾਂ ਚਲਾਈਆਂ ਹਨ ਜਿਸ ਦਾ ਲਾਭ ਹਰ ਵਰਗ ਲੈ ਰਿਹਾ ਹੈ | ਇਸ ਮੌਕੇ ਪਿੰਡ ਤੋਂ ਪਾਰਟੀ ਦੇ ਆਗੂ ਕੁਲਵਿੰਦਰ ਕਾਕਾ ਸ਼ਰਮਾ, ਰਣਧੀਰ ਸਿੰਘ ਸਾਬਕਾ ਸਰਪੰਚ, ਭਰਪੂਰ,ਸਿੰਘ, ਪ੍ਰਦੀਪ ਰਤਨ, ਚਰਨ ਸਿੰਘ, ਗੰਗਲਾਂ ਪ੍ਰਧਾਨ, ਸੋਹਣ ਲਾਲ, ਕਮਲਜੀਤ ਸਿੰਘ, ਮੰਡਲ ਪ੍ਰਧਾਨ, ਹਰਜਿੰਦਰ ਸਿੰਘ, ਪਾਖਰ ਸਿੰਘ, ਅਮੀ ਚੰਦ, ਅਭੀ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਲਿਖਾਰੀ ਸਭਾ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਇਕੱਤਰਤਾ ਅਗਲੀ ਖ਼ਬਰ ਲੁਧਿਆਣਾ ਵੈਸਟ ਦੇ ਵੋਟਰਾਂ ਨੇ ਸੰਜੀਵ ਅਰੋੜਾ ਦੀ ਜਿੱਤ ਲਈ ਰਾਹ ਕੀਤਾ ਪੱਧਰਾ-ਚੇਅਰਮੈਨ ਗੱਜੂਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।