14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪਾਬੰਦੀ ਦੇ ਬਾਵਜੂਦ ਸ਼ਹਿਰ 'ਚ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨੂੰ ਨਹੀਂ ਪੈ ਰਹੀ ਨੱਥ

ਅਜੀਤ ਡੈਸਕ 21-06-2025
ਪਟਿਆਲਾ, 20 ਜੂਨ (ਗੁਰਵਿੰਦਰ ਸਿੰਘ ਔਲਖ)-ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਪਲਾਸਟਿਕ ਦੇ ਲਿਫ਼ਾਫ਼ਿਆਂ 'ਤੇ ਪੂਰਨ ਪਾਬੰਦੀ ਲਾਉਣ ਦੇ ਬਾਵਜੂਦ ਵੀ ਸ਼ਹਿਰ 'ਚ ਇਨ੍ਹਾਂ ਦੀ ਵਰਤੋਂ ਧੜੱਲੇ ਨਾਲ ਹੋ ਰਹੀ ਹੈ | ਦੂਜੇ ਪਾਸੇ ਸੰਬੰਧਿਤ ਵਿਭਾਗ ਵੀ ਸ਼ਹਿਰ ਨੂੰ ਪਲਾਸਟਿਕ ਬੈਗਾਂ ਤੋਂ ਮੁਕਤ ਕਰਨ ਲਈ ਗੰਭੀਰ ਨਜ਼ਰ ਨਹੀਂ ਆਉਂਦੇ | ਮਾਹਿਰਾਂ ਅਨੁਸਾਰ ਇਹ ਥੈਲੇ ਜਿਥੇ ਧਰਤੀ ਨੂੰ ਬੰਜਰ ਬਣਾਉਂਦੇ ਹਨ ਉੱਥੇ ਹੀ ਵਾਤਾਵਰਣ 'ਤੇ ਇਸ ਦੇ ਕਈ ਮਾੜੇ ਪ੍ਰਭਾਵ ਪੈਂਦੇ ਹਨ | ਸੰਬੰਧਿਤ ਵਿਭਾਗਾਂ ਵਲੋਂ ਪਲਾਸਟਿਕ ਦੇ ਥੈਲੇ ਰੱਖਣ ਵਾਲੇ ਇਕ ਦੁੱਕਾ ਦੁਕਾਨਦਾਰਾਂ ਖਿਲਾਫ ਕਦੇ ਕਦੇ ਕਾਰਵਾਈ ਕਰਕੇ ਬੁੱਤਾ ਸਾਰ ਲਿਆ ਜਾਂਦਾ ਹੈ ਜਦੋਂ ਕਿ ਇਨ੍ਹਾਂ ਥੈਲਿਆਂ ਦੀ ਸ਼ਹਿਰ 'ਚ ਸਪਲਾਈ ਕਰਨ ਵਾਲੇ ਵੱਡੇ ਵੱਡੇ ਠੇਕੇਦਾਰ ਦੀਆਂ ਗਤੀਵਿਧੀਆਂ 'ਤੇ ਮੁਕੰਮਲ ਰੋਕ ਹੁਣ ਤੱਕ ਨਹੀਂ ਲੱਗ ਸਕੀ | ਜਿਥੇ ਛੋਟੇ ਦੁਕਾਨਦਾਰ ਇਨ੍ਹਾਂ ਦੀ ਸ਼ਰੇਆਮ ਵਰਤੋਂ ਕਰਦੇ ਹਨ ਉੱਥੇ ਵੀ ਸਬਜ਼ੀ ਮੰਡੀ ਵਿਚ ਤਾਂ ਪਲਾਸਟਿਕ ਦੇ ਥੈਲਿਆਂ 'ਚ ਹੀ ਸਮਾਨ ਵੇਚਿਆ ਜਾ ਰਿਹਾ ਹੈ | ਭਾਵੇਂ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਿਗਮ ਵਲੋਂ ਪਲਾਸਟਿਕ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਇਕਾ ਦੁਕਾ ਸਮਾਗਮਾਂ ਦੌਰਾਨ ਜਾਗਰੂਕ ਕਰਕੇ ਆਪਣਾ ਫ਼ਰਜ਼ ਨਿਭਾ ਲਿਆ ਜਾਂਦਾ ਹੈ ਅਤੇ ਉੱਥੇ ਹੀ ਕਦੇ ਕਦੇ ਜੂਟ ਦੇ ਬਣੇ ਥੈਲੇ ਵੰਡ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਦਾ ਪਰ ਪਲਾਸਟਿਕ ਦੇ ਥੈਲਿਆਂ ਦਾ ਮੁਕੰਮਲ ਖ਼ਾਤਮਾ ਕਰਨ ਲਈ ਪੂਰਨ ਸੁਹਿਰਦਤਾ ਨਹੀਂ ਵਿਖਾਈ ਜਾ ਰਹੀ | ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਅੱਜ ਤੱਕ ਪਲਾਸਟਿਕ ਦੇ ਥੈਲਿਆਂ ਦੀ ਸ਼ਹਿਰ ਚ ਪਹੁੰਚ ਤੇ ਰੋਕ ਨਹੀ ਲੱਗ ਰਹੀ ਜਿਸ ਕਾਰਨ ਰੇਹੜੀਆਂ 'ਤੇ ਵੀ ਪਲਾਸਟਿਕ ਥੈਲੇ ਆਮ ਮਿਲ ਜਾਂਦੇ ਹਨ ਅਤੇ ਕਈ ਰੇਹੜੀ ਵਾਲਿਆਂ ਨੂੰ ਇਹ ਵੀ ਨਹੀ ਪਤਾ ਕਿ ਇਨ੍ਹਾਂ ਥੈਲਿਆਂ 'ਤੇ ਰੋਕ ਲੱਗੀ ਹੋਈ ਹੈ | ਦੂਜੇ ਪਾਸੇ ਸ਼ਹਿਰ ਤੋਂ ਬਾਹਰ ਕਈ ਕਸਬੇ ਅਜਿਹੇ ਹਨ ਜਿਥੇ ਇਹ ਲਿਫ਼ਾਫ਼ੇ ਰੱਖਣ ਵਾਲਿਆਂ ਦੇ ਖਿਲਾਫ ਕਦੇ ਵੀ ਕਾਰਵਾਈ ਹੀ ਨਹੀਂ ਹੋਈ ਜਿਸ ਕਾਰਨ ਉਹ ਬੇਝਿਜਕ ਇਨ੍ਹਾਂ ਥੈਲਿਆਂ ਦੀ ਵਰਤੋਂ ਕਰਦੇ ਹਨ | ਹੋਰ ਤਾਂ ਹੋਰ ਕਈ ਕਪੜੇ ਡਰਾਈਕਲੀਨ ਕਰਨ ਵਾਲੀਆਂ ਦੁਕਾਨਾਂ ਤੇ ਕੱਪੜੇ ਰੱਖਣ ਲਈ ਵੱਡੇ ਵੱਡੇ ਸਾਈਜ਼ਾਂ 'ਤੇ ਲਿਫ਼ਾਫ਼ੇ ਰੱਖੇ ਹੋਏ ਹਨ ਜਿਨ੍ਹਾਂ 'ਤੇ ਸਖਤੀ ਕਦੇ ਨਜ਼ਰ ਹੀ ਨਹੀ ਆਈ |
ਪਿਛਲੀ ਖ਼ਬਰ ਇੰਸ. ਗੁਰੂਸੇਵਕ ਸਿੰਘ ਸਿੱਧੂ ਨੇ ਥਾਣਾ ਸਦਰ ਦੇ ਮੁੱਖ ਅਫ਼ਸਰ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਜਥੇਦਾਰ 96 ਕਰੋੜੀ ਵਲੋਂ ਸਿੱਖ ਬੀਬੀ ਮਨਦੀਪ ਕੌਰ ਨੂੰ ਕਰਨਾਟਕਾ ਸੂਬੇ ਦੀ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਨਿਯੁਕਤ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।