14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਤੀ-ਪਤਨੀ ਦੇ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 21-06-2025
ਪਾਤੜਾਂ, 20 ਜੂਨ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਇਕ 18 ਸਾਲਾ ਲੜਕੇ ਦੀ ਬਠਿੰਡਾ ਦੇ ਨੇੜੇ ਲਾਸ਼ ਮਿਲੀ ਹੈ | ਲੜਕੇ ਦੇ ਪਰਿਵਾਰ ਵਲੋਂ ਆਪਣੀ ਗਵਾਂਢੀ ਉੱਤੇ ਲਾਏ ਗਏ ਦੋਸ਼ਾਂ ਤਹਿਤ ਪਾਤੜਾਂ ਪੁਲਿਸ ਨੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ | ਕੁਲਦੀਪ ਸਿੰਘ ਪੁੱਤਰ ਰਾਮ ਮੂਰਤੀ ਵਾਸੀ ਵਾਰਡ ਨੰਬਰ 1 ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਮੇਰਾ ਲੜਕਾ ਅਰਸ਼ਦੀਪ ਸਿੰਘ ਉਮਰ 18 ਸਾਲ, ਜੋ ਕਿ ਮੁੱਦਈ ਨਾਲ ਹੀ ਦੁਕਾਨ ਪਰ ਵੈਲਡਿੰਗ ਦਾ ਕੰਮ ਕਰਦਾ ਸੀ, ਜੋ 7 ਜੂਨ ਨੂੰ ਦੁਕਾਨ 'ਤੇ ਮੌਜੂਦ ਸੀ ਤਾਂ ਰਾਕੇਸ਼ ਕੁਮਾਰ ਨੇ ਦੁਕਾਨ 'ਤੇ ਆ ਕੇ ਅਰਸ਼ਦੀਪ ਸਿੰਘ ਦੀ ਕੁੱਟਮਾਰ ਕੀਤੀ ਸੀ, ਕਿਉਂਕਿ ਉਸ ਨੂੰ ਸ਼ੱਕ ਸੀ ਕਿ ਅਰਸ਼ਦੀਪ ਸਿੰਘ ਉਸ ਦੀ ਪਤਨੀ ਨੂੰ ਫ਼ੋਨ ਕਰਦਾ ਹੈ ਜੋ ਕੁੱਟਮਾਰ ਤੋਂ ਬੇਇੱਜ਼ਤੀ ਮਹਿਸੂਸ ਕਰਦੇ ਹੋਏ 8 ਜੂਨ ਨੂੰ ਅਰਸ਼ਦੀਪ ਸਿੰਘ ਬਿਨਾਂ ਦੱਸੇ ਘਰੋ ਚਲਾ ਗਿਆ, ਕਈ ਦਿਨ ਅਸੀਂ ਇਸ ਦੀ ਭਾਲ ਕਰਦੇ ਰਹੇ ਜੋ ਫਿਰ 19 ਜੂਨ ਨੂੰ ਮੈਨੂੰ ਪਤਾ ਲੱਗਾ ਕਿ ਬਠਿੰਡਾ ਪੁਲਿਸ ਨੇ ਫੇਸਬੁੱਕ ਪਰ ਇਕ ਨਾ-ਮਾਲੂਮ ਮਿ੍ਤਕ ਦੀ ਲਾਸ਼ ਦੀ ਇਤਲਾਹ ਪਾਈ ਗਈ ਜਿਸ ਸੰਬੰਧੀ ਸਰਕਾਰੀ ਹਸਪਤਾਲ ਬਠਿੰਡਾ ਪੁੱਜ ਕੇ ਸ਼ਨਾਖ਼ਤ ਕੀਤੀ ਗਈ ਤਾਂ ਇਹ ਲਾਸ਼ ਮੇਰੇ ਲੜਕੇ ਅਰਸ਼ਦੀਪ ਸਿੰਘ ਦੀ ਸੀ | ਇਸ ਸੰਬੰਧੀ ਪਾਤੜਾਂ ਪੁਲਿਸ ਨੇ ਰਾਕੇਸ਼ ਕੁਮਾਰ ਅਤੇ ਪ੍ਰਵੀਨ ਰਾਣੀ ਵਾਸੀਆਨ ਵਾਰਡ ਨੰਬਰ 1 ਪਾਤੜਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੰਜਾਬ 'ਚ ਰਿਸ਼ਵਤਖ਼ੋਰੀ ਸਿਖ਼ਰਾਂ 'ਤੇ-ਬੀ.ਕੇ.ਯੂ. ਰਾਜੇਵਾਲ ਅਗਲੀ ਖ਼ਬਰ ਰਾਜਸਥਾਨ ਦੇ ਅਜਮੇਰ ਦੇ ਬਾਹਰਵਾਰ .....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।