14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕਮਿਸ਼ਨਰ ਨੇ ਹਰ ਵਾਰਡ 'ਚ ਸੀਵਰਮੈਨਾਂ ਦੀ ਵੰਡ ਕੇ ਲਗਾਈ ਡਿਊਟੀ

ਅਜੀਤ ਡੈਸਕ 21-06-2025
ਪਟਿਆਲਾ, 20 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਕਮਿਸ਼ਨਰ ਨਗਰ ਨਿਗਮ ਪਰਮਬੀਰ ਸਿੰਘ ਵਲੋਂ 60 ਵਾਰਡਾਂ 'ਚ ਸੀਵਰੇਜ ਦੀ ਸਮੱਸਿਆ ਨਾਲ ਨਜਿੱਠਣ ਲਈ ਸੀਵਰਮੈਨਾਂ ਦੀ ਲਿਖਤੀ ਡਿਊਟੀ ਲਗਾ ਦਿੱਤੀ ਗਈ ਹੈ | ਇਹ ਸੀਵਰਮੈਨ ਇਲਾਕੇ ਦੇ ਕੌਂਸਲਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਾਰਡ ਵਿਚਲੀਆਂ ਸੀਵਰੇਜ ਦੀਆਂ ਸਮੱਸਿਆਵਾਂ ਨੂੰ ਠੀਕ ਕਰਨਗੇ | ਇਸ ਫ਼ੈਸਲੇ ਨਾਲ ਕਈ ਕੌਂਸਲਰਾਂ ਨੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਪਹਿਲਾਂ ਵਾਰਡਾਂ 'ਚ ਸੀਵਰੇਜ ਚੋਕ ਹੋਣ ਦੀਆਂ ਸਮੱਸਿਆਵਾਂ ਸੰਬੰਧੀ ਸ਼ਿਕਾਇਤਾਂ ਦਰਜ ਕਰਵਾ-ਕਰਵਾ ਕੇ ਅੱਕ ਜਾਂਦੇ ਸਨ ਪਰੰਤੂ ਸਮੱਸਿਆ ਦਾ ਹੱਲ ਨਹੀਂ ਹੁੰਦਾ ਸੀ | ਜਿਸ ਦਾ ਕਾਰਨ ਪਹਿਲਾਂ ਇਕੋ ਥਾਂ ਤੋਂ 60 ਵਾਰਡਾਂ 'ਚ ਸੀਵਰੇਜ ਦੀਆਂ ਸਮੱਸਿਆਵਾਂ ਦਰੁਸਤ ਕਰਨ ਲਈ ਭੇਜੀ ਜਾਂਦੀ ਨਫ਼ਰੀ ਸੀ | ਹੁਣ ਕੌਂਸਲਰ ਕੋਲ ਸੀਵਰਮੈਨ ਦਾ ਨਾਂਅ ਅਤੇ ਫ਼ੋਨ ਨੰਬਰ ਵਾਲੀ ਲਿਸਟ ਪਹੁੰਚ ਚੁੱਕੀ ਹੈ | ਵਾਰਡ 'ਚ ਪਹਿਲ ਦੇ ਆਧਾਰ 'ਤੇ ਹੋਣ ਵਾਲੇ ਕੰਮਾਂ 'ਤੇ ਹੀ ਉਨ੍ਹਾਂ ਨੂੰ ਭੇਜਿਆ ਜਾਵੇਗਾ | ਕੌਂਸਲਰਾਂ ਵਲੋਂ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਸੀਵਰਮੈਨਾਂ ਦੇ ਨਾਲ-ਨਾਲ ਸਫ਼ਾਈ ਸੇਵਕਾਂ ਦੀ ਡਿਊਟੀ ਵਾਰਡ ਵਾਈਜ਼ ਪੱਕੇ ਤੌਰ 'ਤੇ ਲਗਾਈ ਜਾਵੇ ਤਾਂ ਜੋ ਸੰਬੰਧਿਤ ਵਾਰਡ ਦਾ ਕੌਂਸਲਰ, ਵਾਰਡ ਦੇ ਲੋਕਾਂ ਨੂੰ ਸਫ਼ਾਈ ਸੰਬੰਧੀ ਵੀ ਸਿੱਧਾ ਜਵਾਬਦੇਹ ਹੋਵੇ | ਨਿਗਮ ਵਿਚਲੇ ਸੂਤਰ ਦਸਦੇ ਹਨ ਕਿ ਇਸ ਫ਼ੈਸਲੇ ਨਾਲ ਜਿੱਥੇ ਸਿਰਫ਼ ਹਾਜ਼ਰੀ ਪਾ ਕੇ ਤਨਖ਼ਾਹਾਂ ਲੈ ਰਹੇ ਵੱਡੀ ਗਿਣਤੀ ਵਿਚ ਦਿਹਾੜੀਦਾਰ ਕਾਮੇ ਸਾਹਮਣੇ ਆਉਣਗੇ ਅਤੇ ਜਿਹੜੇ ਸਫ਼ਾਈ ਸੇਵਕ ਜਾਂ ਸੀਵਰਮੈਨ ਮੌਜੂਦਾ ਸਮੇਂ ਪੂਰੀ ਜੱਦੋ ਜਹਿਦ ਨਾਲ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਰਾਹਤ ਮਿਲੇਗੀ | ਉਨ੍ਹਾਂ ਕਾਮਿਆਂ ਨੂੰ ਵੀ ਫ਼ੀਲਡ ਵਿਚ ਆਉਣਾ ਪਵੇਗਾ ਜੋ ਪਤਵੰਤਿਆਂ ਦੇ ਘਰਾਂ ਵਿਚ ਅਤੇ ਆਗੂਆਂ ਵਲੋਂ ਤਨਖ਼ਾਹ ਲੈਣ ਲਈ ਅੱਗੇ ਕੀਤੇ ਜਾਂਦੇ ਸਨ |
ਪਿਛਲੀ ਖ਼ਬਰ ਪੰਜਾਬੀ ਅਤੇ ਹਿੰਦੀ ਦੇ ਪ੍ਰਸਾਰ ਲਈ ਅਨਿਲ ਕੁਮਾਰ ਭਾਰਤੀ ਦੀ ਕਿਤਾਬ ਨੇਪਾਲ ਵਿਚ ਹੋਈ ਜਾਰੀ ਅਗਲੀ ਖ਼ਬਰ 150 ਲੀਟਰ ਲਾਹਣ ਤੇ ਨਾਜਾਇਜ਼ ਸ਼ਰਾਬ ਸਣੇ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।