14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਪੰਜਾਬੀ ਅਤੇ ਹਿੰਦੀ ਦੇ ਪ੍ਰਸਾਰ ਲਈ ਅਨਿਲ ਕੁਮਾਰ ਭਾਰਤੀ ਦੀ ਕਿਤਾਬ ਨੇਪਾਲ ਵਿਚ ਹੋਈ ਜਾਰੀ

ਅਜੀਤ ਡੈਸਕ 21-06-2025
ਪਟਿਆਲਾ, 20 ਜੂਨ (ਗੁਰਪ੍ਰੀਤ ਸਿੰਘ ਚੱਠਾ)-ਵਿਦੇਸ਼ਾਂ ਵਿਚ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਮੁਹਿੰਮ ਚਲਾ ਰਹੇ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੀ ਮੁਹਿੰਮ ਨੂੰ ਉਦੋਂ ਬਹੁਤ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਪੰਜਾਬੀ ਸਭਾ ਮਾਸਕੋ, ਵਾਲਮੀਕੀ ਵਿਦਿਆਪੀਠ ਸੰਸਕਿ੍ਤ ਯੂਨੀਵਰਸਿਟੀ ਕਾਠਮੰਡੂ ਅਤੇ ਚਾਰੂ ਸਾਹਿਤ ਪ੍ਰਤਿਸ਼ਠਾਨ, ਨੇਪਾਲ ਵਲੋਂ ਕਾਠਮੰਡੂ ਨੇਪਾਲ ਵਿਚ ਆਯੋਜਿਤ ਭਾਰਤੀ ਗਿਆਨ ਪਰੰਪਰਾ 'ਤੇ ਇਕ ਅੰਤਰਰਾਸ਼ਟਰੀ ਸਾਹਿਤਕ ਸੈਮੀਨਾਰ ਅਤੇ ਸਨਮਾਨ ਸਮਾਰੋਹ ਦੌਰਾਨ ਲੇਖਕ ਅਨਿਲ ਕੁਮਾਰ ਭਾਰਤੀ ਦੀ ਲਿਖੀ ਕਿਤਾਬ ਥ੍ਰੀ ਇਨ ਵਨ ਲਿੰਗੁਇਸਟਿਕ ਮੈਜਿਕ ਦੇ ਅੰਤਰਰਾਸ਼ਟਰੀ ਐਡੀਸ਼ਨ ਨੂੰ ਸਮਾਰੋਹ ਪੂਰਵਕ ਰਿਲੀਜ਼ ਕੀਤਾ ਗਿਆ | ਇਸ ਸਮਾਰੋਹ ਵਿਚ, ਮੁੱਖ ਮਹਿਮਾਨ ਪ੍ਰੋ. ਘਨੇਸਵਰ-ਨੇਪਾਲ ਸੰਸਕਿ੍ਤ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਵਿਸ਼ਵ ਪ੍ਰਸਿੱਧ ਜਿਗਰ ਮਾਹਿਰ ਡਾ. ਅਰੁਣ ਕੁਮਾਰ ਸਿੰਘ ਅਤੇ ਪੰਜਾਬੀ ਸਭਾ ਮਾਸਕੋ ਦੇ ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ ਨੇ ਇਸ ਕਿਤਾਬ ਨੂੰ ਸਾਂਝੇ ਤੌਰ 'ਤੇ ਰਿਲੀਜ਼ ਕੀਤਾ | ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਉਪ ਕੁਲਪਤੀ ਨੇ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੀ ਤਿੰਨਭਾਸੀ ਅਤੇ ਬਹੁਭਾਸਾਈ ਤੁਲਨਾਤਮਿਕ ਗਿਆਨ ਵਿਕਾਸ ਪੱਧਤੀ ਦੀ ਪ੍ਰਸੰਸਾ ਕੀਤੀ ਅਤੇ ਇਸ ਨੂੰ ਭਾਸ਼ਾਈ ਇਕਸਾਰਤਾ ਦੇ ਖੇਤਰ ਵਿਚ ਇਕ ਕ੍ਰਾਂਤੀਕਾਰੀ ਖੋਜ ਕਿਹਾ | ਸੰਸਕਿ੍ਤ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਇਹ ਵੀ ਕਿਹਾ ਕਿ ਭਾਸ਼ਾਵਾਂ ਨੂੰ ਭਾਸ਼ਾਵਾਂ ਨਾਲ ਜੋੜਨ ਦਾ ਅਨਿਲ ਕੁਮਾਰ ਭਾਰਤੀ, ਸੁਸ਼ੀਲ ਕੁਮਾਰ ਆਜ਼ਾਦ, ਪ੍ਰਮੋਦ ਕੁਮਾਰ ਧੀਮਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਅੰਤਰਰਾਸ਼ਟਰੀ ਪੱਧਰ ਦਾ ਇਹ ਕੰਮ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਵੱਖ ਵੱਖ ਦੇਸਾਂ ਵਿਚਕਾਰ ਸਭਿਆਚਾਰਕ ਨੇੜਤਾ ਨੂੰ ਬਲ ਮਿਲੇਗਾ | ਇਸ ਮੌਕੇ ਆਪਣੀਆਂ ਭਾਸ਼ਾਈ ਖੋਜਾਂ ਬਾਰੇ ਬੋਲਦਿਆਂ ਅਨਿਲ ਭਾਰਤੀ ਨੇ ਕਿਹਾ ਉਹ ਭਾਰਤ ਦੀ ਪਵਿੱਤਰ ਧਰਤੀ ਤੋਂ ਮਿੱਤਰ ਦੇਸ ਨੇਪਾਲ ਦੀ ਪਵਿੱਤਰ ਧਰਤੀ 'ਤੇ ਭਾਸ਼ਾਈ ਸਦਭਾਵਨਾ ਅਤੇ ਇਕਸਾਰਤਾ ਰਾਹੀਂ ਪਿਆਰ, ਸਨੇਹ ਅਤੇ ਭਾਈਚਾਰੇ ਦੇ ਪ੍ਰਚਾਰ ਅਤੇ ਵਿਸ਼ਵ-ਵਿਆਪੀ ਪ੍ਰਸਾਰ ਦਾ ਸੰਦੇਸ਼ ਲੈ ਕੇ ਆਏ ਹਨ | ਇਸ ਔਖੇ ਯਤਨ ਵਿਚ, ਸ੍ਰੀ ਭਾਰਤੀ ਨੂੰ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਸੁਸ਼ੀਲ ਕੁਮਾਰ ਆਜ਼ਾਦ, ਪੰਜਾਬੀ ਸਭਾ ਮਾਸਕੋ ਦੇ ਪ੍ਰਧਾਨ ਪ੍ਰਮੋਦ ਕੁਮਾਰ ਧੀਮਾਨ ਤੋਂ ਬਹੁਤ ਸ਼ਾਨਦਾਰ ਸਹਿਯੋਗ ਪ੍ਰਾਪਤ ਹੋ ਰਿਹਾ ਹੈ | ਇਸ ਸੁਭ ਮੌਕੇ 'ਤੇ ਇਸ ਸ਼ਾਨਦਾਰ ਪ੍ਰੋਗਰਾਮ ਦੀ ਸੰਯੋਜਕਾ ਡਾ. ਮੋਨਿਕਾ ਸ਼ਰਮਾ, ਕੇਂਦਰੀ ਵਿਦਿਆਲਿਆ ਭਾਰਤੀ ਅੰਬੈਸੀ ਕਾਠਮੰਡੂ ਦੇ ਪਿ੍ੰਸੀਪਲ ਏ. ਜੈਰਾਲਡ, ਡਾ: ਆਨੰਦ ਕੁਮਾਰ ਤਿ੍ਪਾਠੀ, ਨਰਪਤ ਚੌਹਾਨ, ਪਿ੍ੰਸੀਪਲ ਸੰਸਕਿ੍ਤ ਵਿਦਿਆਪੀਠ, ਅਚਯੁਤਾ ਪ੍ਰਸਾਦ, ਦੇਵੀ ਪੰਥੀ, ਨੀਨਾ ਸਰਮਾ, ਨੀਲਮ ਅਰੋੜਾ, ਘਨਸ਼ਿਆਮ ਨਿਯੂਪਾਨੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |
ਪਿਛਲੀ ਖ਼ਬਰ ਝੂਲੇ ਲਾਲ ਪਾਰਕ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਅਗਲੀ ਖ਼ਬਰ ਕਮਿਸ਼ਨਰ ਨੇ ਹਰ ਵਾਰਡ 'ਚ ਸੀਵਰਮੈਨਾਂ ਦੀ ਵੰਡ ਕੇ ਲਗਾਈ ਡਿਊਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।