ਸਮਾਣਾ, 20 ਜੂਨ (ਹਰਵਿੰਦਰ ਸਿੰਘ ਟੋਨੀ)-ਇਕੋ ਮਕਾਨ ਦੇ ਦੂਜੇ ਕਮਰੇ ਵਿਚ ਰਹਿੰਦੀ ਨਾਬਾਲਗ ਪ੍ਰਵਾਸੀ ਲੜਕੀ ਦੇ ਨਾਲ ਰਿਸ਼ਤੇਦਾਰ ਨੌਜਵਾਨ ਵਲੋਂ 2 ਮਹੀਨਿਆਂ ਤੱਕ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਤੇ ਕਿਸੇ ਨੂੰ ਦੱਸਣ 'ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਤਹਿਤ ਸਦਰ ਪੁਲਿਸ ਨੇ ਲਵਲੇਸ ਨਿਵਾਸੀ ਪਿੰਡ ਓਰਨ ਉੱਤਰ ਪ੍ਰਦੇਸ ਹਾਲ-ਏ-ਆਬਾਦ ਪਿੰਡ ਅਰਾਈਾਮਾਜਰਾ ਵਿਰੁੱਧ ਪਾਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ | ਮਾਮਲੇ ਦੇ ਜਾਂਚ ਅਧਿਕਾਰੀ ਸਦਰ ਪੁਲਿਸ ਦੇ ਏ.ਐਸ.ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਪੀੜਤ ਦੀ ਮਾਂ ਵਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਦੋ ਮਹੀਨੇ ਪਹਿਲਾ ਉਹ ਉੱਤਰ ਪ੍ਰਦੇਸ ਆਪਣੇ ਪਿੰਡ ਗਈ ਸੀ ਘਰ ਵਾਪਸ ਆਉਣ 'ਤੇ ਉਸ ਦੀ 15 ਸਾਲਾ ਲੜਕੀ ਨੇ ਦੱਸਿਆ ਕਿ ਜਦੋਂ ਉਸ ਦਾ ਪਿਤਾ ਵੀ ਉੱਤਰ ਪ੍ਰਦੇਸ ਗਿਆ ਤਾਂ ਮੁਲਜ਼ਮ ਨੇ ਰੋਟੀ ਪਕਾਉਣ ਦੇ ਬਹਾਨੇ ਉਸ ਨੂੰ ਬੁਲਾ ਲਿਆ ਅਤੇ ਜ਼ਬਰਦਸਤੀ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਅਤੇ ਜਦੋਂ ਤੱਕ ਉਹ ਉੱਤਰ ਪ੍ਰਦੇਸ ਤੋਂ ਵਾਪਸ ਨਹੀਂ ਆਈ ਤਾਂ ਮੁਲਜ਼ਮ, ਲੜਕੀ ਨੂੰ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ | ਅਧਿਕਾਰੀ ਅਨੁਸਾਰ ਸਥਾਨਕ ਹਸਪਤਾਲ ਵਿਚ ਪੀੜਤ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ ਅਤੇ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ ਜਾਣਗੇ ਤੇ ਮੁਲਜ਼ਮ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ |