15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਲੱਕੀ ਵਰਮਾ ਨੂੰ ਸਦਮਾ, ਪਿਤਾ ਸਵਰਗਵਾਸ

ਅਜੀਤ ਡੈਸਕ 21-06-2025
ਪਟਿਆਲਾ, 20 ਜੂਨ (ਅ.ਸ. ਆਹਲੂਵਾਲੀਆ)-ਲੱਕੀ ਵਰਮਾ (ਲੱਕੀ ਢਾਬਾ) ਨੂੰ ਉਸ ਵੇਲੇ ਵੱਡਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਸਤਪਾਲ ਵਰਮਾ ਬੀਤੀ 10 ਜੂਨ ਨੂੰ ਸੰਖੇਪ ਬਿਮਾਰੀ ਤੋਂ ਬਾਅਦ ਪ੍ਰਮਾਤਮਾ ਦੇ ਚਰਨਾਂ 'ਚ ਲੀਨ ਹੋ ਗਏ | ਉਹ ਆਪਣੇ ਪਿੱਛੇ ਪਤਨੀ ਸੁਸ਼ਮਾ ਅਤੇ ਪੁੱਤਰ ਲੱਕੀ ਵਰਮਾ ਛੱਡ ਗਏ ਹਨ | ਸਤਪਾਲ ਵਰਮਾ ਨਮਿਤ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ 22 ਜੂਨ ਦਿਨ ਐਤਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ, ਅਰਬਨ ਅਸਟੇਟ, ਫੇਜ਼-2, ਨੇੜੇ ਰਿਆਨ ਇੰਟਰਨੈਸ਼ਨਲ ਸਕੂਲ ਵਿਖੇ ਹੋਵੇਗੀ | ਲੱਕੀ ਵਰਮਾ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ 'ਚ ਮਹਿੰਦਰ ਸਿੰਘ ਘਲੋਟੀ, ਪਰੇਸ਼ ਕੁਮਾਰ ਬਾਂਗਾ, ਡੀ.ਸੀ.ਡਬਲਿਊ. ਸਟਾਫ਼, ਸਮਾਜ ਸੇਵੀ ਜਥੇਬੰਦੀਆਂ, ਧਾਰਮਿਕ ਆਗੂਆਂ ਅਤੇ ਲੱਕੀ ਵਰਮਾ ਦੇ ਦੋਸਤ ਮਿੱਤਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
ਪਿਛਲੀ ਖ਼ਬਰ ਨਸ਼ੇ ਸੰਬੰਧੀ ਦੋ ਮਾਮਲੇ ਦਰਜ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਲੋਟੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।