ਡਿਪਟੀ ਕਮਿਸ਼ਨਰ ਵਲੋਂ ਦੇਵੀਗੜ੍ਹ ਵਿਖੇ ਘੱਗਰ ਤੇ ਖਤੌਲੀ ਵਿਖੇ ਟਾਂਗਰੀ ਨਦੀ ਦੇ ਵਹਾਅ ਦਾ ਜਾਇਜ਼ਾ
ਅਜੀਤ ਡੈਸਕ
01-09-2025
ਡਿਪਟੀ ਕਮਿਸ਼ਨਰ ਨੇ ਕੀਤੀ ਲੋਕਾਂ ਨੂੰ ਅਪੀਲ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਦੀ ਵੱਡੀ ਨਦੀ ਜਾਂ ਛੋਟੀ ਨਦੀ ਵਿਚ ਪਾਣੀ ਨਹੀਂ ਆਇਆ ਹੈ ਅਤੇ ਨਾ ਹੀ ਫਿਲਹਾਲ ਕੋਈ ਪਾਣੀ ਆਉਣ ਦੀ ਕਿਸੇ ਤਰ੍ਹਾਂ ਦੀ ਸੰਭਾਵਨਾ ਹੈ, ਇਸ ਲਈ ਸ਼ਹਿਰ ਨਿਵਾਸੀ ਬਿਲਕੁਲ ਵੀ ਘਬਰਾਹਟ ਵਿਚ ਨਾਂ ਆਉਣ | ਜੇਕਰ ਲੋੜ ਪਵੇ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ ਨੰਬਰ 0175-2350550 ਅਤੇ 2358550 ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਵੀ ਕੀਤਾ ਕਿ ਹੜ੍ਹ ਦੀਆਂ ਅਫ਼ਵਾਹਾਂ ਨਾ ਫੈਲਾਈਆਂ ਜਾਣ ਅਤੇ ਨਾ ਹੀ ਅਜਿਹੀਆਂ ਕਿਸੇ ਗਲਤ ਖ਼ਬਰਾਂ ਜਾਂ ਸੂਚਨਾਵਾਂ ਉੱਪਰ ਵਿਸ਼ਵਾਸ ਕੀਤਾ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰਤ ਟਵਿੱਟਰ-ਐਕਸ ਹੈਂਡਲ ਡੀਸੀ ਪਟਿਆਲਾ ਤੇ ਡੀਪੀਆਰਓ ਪਟਿਆਲਾ ਦੇ ਫੇਸਬੁਕ ਪੇਜ ਤੋਂ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਜਾ ਸਕਦੀ ਹੈ |