15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨਿਕਾਸੀ ਨਾ ਹੋਣ ਕਾਰਨ ਟੋਭੇ ਦਾ ਗੰਦਾ ਪਾਣੀ ਮਦਰੱਸਾ ਸਕੂਲ 'ਚ ਵੜਿਆ <br/>

ਅਜੀਤ ਡੈਸਕ 03-09-2025
ਬਨੂੜ, 2 ਸਤੰਬਰ (ਭੁਪਿੰਦਰ ਸਿੰਘ)-ਪਿੰਡ ਨੱਗਲ ਸਲੇਮਪੁਰ ਵਿਚ ਪਾਣੀ ਦੇ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਮਦਰਸਾ ਸਕੂਲ ਵਿਚ ਟੋਭੇ ਦਾ ਗੰਦਾ ਪਾਣੀ ਭਰ ਗਿਆ ਹੈ | ਮਦਰਸਾ ਵਿਚ ਭਰੇ ਹੋਏ ਗੰਦੇ ਪਾਣੀ ਨੂੰ ਦਿਖਾਉਂਦੇ ਹੋਏ ਮਸਜਿਦ ਅਤੇ ਮਦਰਸਾ ਦੇ ਮੁੱਖ ਪ੍ਰਬੰਧਕ ਅਲੀ ਮੁਹੰਮਦ ਨੇ ਦੱਸਿਆ ਕਿ ਬੀਤੇ ਦਿਨੀਂ ਇਲਾਕੇ ਵਿਚ ਹੋਈ ਭਾਰੀ ਬਰਸਾਤ ਕਾਰਨ ਅਤੇ ਪਿੰਡ ਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਟੋਭੇ ਦਾ ਗੰਦਾ ਪਾਣੀ ਸਕੂਲ ਵਿਚ ਭਰ ਗਿਆ ਹੈ | ਉਨ੍ਹਾਂ ਦੱਸਿਆ ਕਿ ਮਦਰਸਾ ਸਕੂਲ ਵਿਚ 35 ਦੇ ਕਰੀਬ ਬੱਚੇ ਪੜ੍ਹਦੇ ਹਨ ਅਤੇ ਇਹ ਗੰਦਾ ਪਾਣੀ ਬੱਚਿਆਂ ਦੇ ਪੀਣ ਲਈ ਲਗਾਏ ਗਏ ਸਬਮਰਸੀਬਲ ਪੰਪ ਵਿਚ ਵੀ ਭਰ ਗਿਆ ਹੈ | ਜਿਸ ਕਾਰਨ ਸਬਮਰਸੀਬਲ ਪੰਪ ਵਿਚੋਂ ਹੁਣ ਗੰਦਾ ਪਾਣੀ ਆ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਤਾਂ ਜੋ ਬੱਚਿਆਂ ਨੂੰ ਭਿਆਨਕ ਬਿਮਾਰੀ ਦੀ ਲਪੇਟ ਵਿਚ ਆਉਣ ਤੋਂ ਬਚਾਇਆ ਜਾ ਸਕੇ |

ਪਿਛਲੀ ਖ਼ਬਰ ਵਿਧਾਇਕ ਪਠਾਣਮਾਜਰਾ 'ਤੇ ਮਾਮਲਾ ਦਰਜ ਕਰ ਕੇ ਪੰਜਾਬ ਸਰਕਾਰ ਲੋਕਾਂ ਦਾ ਧਿਆਨ ਹੜ੍ਹਾਂ ਵਾਲਿਓ ਪਾਸਿਓਾ ਹਟਾਉਣਾ ਚਾਹੁੰਦੀ ਹ... ਅਗਲੀ ਖ਼ਬਰ ਬਗ਼ੈਰ ਕੰਮ ਤੋਂ ਹੀ ਅਧਿਕਾਰੀਆਂ ਵਲੋਂ ਠੇਕੇਦਾਰ ਨੂੰ ਕੀਤੀ ਗਈ ਅਦਾਇਗੀ ਦੀ ਕਰਵਾਵਾਂਗੇ ਪੜਤਾਲ-ਮੇਅਰ ਕੁੰਦਨ ਗੋਗੀਆ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।