17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਨੌਰ ਦੀ ਸਿਆਸਤ 'ਤੇ ਨਿਰਮਲ ਸਿੰਘ ਭੱਟੀਆਂ ਤੇ ਮਨੀਸ਼ਾ ਪਵਾਰ ਵਿਚਾਲੇ ਚਰਚਾ <br/>

ਸਨੌਰ ਦੇ ਸੀਨੀਅਰ ਆਗੂ ਚੌਧਰੀ ਨਿਰਮਲ ਸਿੰਘ ਭੱਟੀਆਂ, ਏ. ਆਈ. ਸੀ. ਸੀ. ਦੀ ਆਬਜ਼ਰਵਰ ਮਨੀਸ਼ਾ ਪਵਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਫੁੱਲਾਂ ਦਾ ਬੁੱਕੇ ਦਿੰਦੇ ਹੋਏ | ਅਜੀਤ ਤਸਵੀਰ <br/> 22-09-2025
ਸਨੌਰ, 21 ਸਤੰਬਰ (ਸੋਖਲ)-ਹਲਕਾ ਸਨੌਰ ਦੇ ਸੀਨੀਅਰ ਕਾਂਗਰਸੀ ਆਗੂ ਚੌਧਰੀ ਨਿਰਮਲ ਸਿੰਘ ਭੱਟੀਆਂ ਨੇ ਏ. ਆਈ. ਸੀ. ਸੀ. ਦੀ ਆਬਜ਼ਰਵਰ ਮਨੀਸ਼ਾ ਪਵਾਰ ਨਾਲ ਖ਼ਾਸ ਮੁਲਾਕਾਤ ਕੀਤੀ | ਇਸ ਦੌਰਾਨ ਦੋਵਾਂ ਆਗੂਆਂ ਨੇ ਸਨੌਰ ਹਲਕੇ ਦੀ ਸਿਆਸੀ ਹਾਲਾਤਾਂ ਤੇ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਗੱਲਬਾਤ ਕੀਤੀ | ਸ. ਭੱਟੀਆਂ ਨੇ ਮਨੀਸ਼ਾ ਪਵਾਰ ਸਾਹਮਣੇ ਹਲਕਾ ਸਨੌਰ ਵਿਚ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ, ਵਰਕਰਾਂ ਦੀ ਭੂਮਿਕਾ ਤੇ ਲੋਕਾਂ ਦੀਆਂ ਉਮੀਦਾਂ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਨੌਰ ਹਲਕੇ 'ਚ ਲੋਕ ਕਾਂਗਰਸ ਨਾਲ ਜੁੜੇ ਹੋਏ ਹਨ ਅਤੇ ਸਿਰਫ਼ ਸੰਗਠਨ ਮਜ਼ਬੂਤੀ ਦੀ ਲੋੜ ਹੈ | ਦੂਜੇ ਪਾਸੇ ਮਨੀਸ਼ਾ ਪਵਾਰ ਨੇ ਨਿਰਮਲ ਭੱਟੀਆਂ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ ਤੇ ਕਿਹਾ ਕਿ ਸੰਗਠਨ ਸਿਰਜਣ ਅਭਿਆਨ ਤਹਿਤ ਹਰ ਵਰਕਰ ਨੂੰ ਇਕਜੁੱਟ ਕਰਨਾ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕੇ ਸਨੌਰ ਵਿਚ ਵਰਕਰਾਂ ਦੇ ਸਲਾਹ-ਮਸ਼ਵਰੇ ਨਾਲ ਹੀ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ | ਇਹ ਮੁਲਾਕਾਤ ਸਨੌਰ ਹਲਕੇ ਦੀ ਸਿਆਸਤ 'ਚ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਇਥੇ ਸੰਗਠਨ ਪੱਧਰ 'ਤੇ ਆਪਣੀ ਪਕੜ ਮਜ਼ਬੂਤ ਕਰਨ ਦੇ ਯਤਨ ਕਰ ਰਹੀ ਹੈ |

ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ 'ਚ 258 ਮੀਟਰਿਕ ਟਨ ਹੋਈ ਝੋਨੇ ਦੀ ਆਮਦ <br/> ਅਗਲੀ ਖ਼ਬਰ 'ਆਪ' ਆਗੂਆਂ ਵਲੋਂ ਨਵੇਂ ਲਗਾਏ ਇੰਚਾਰਜ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।