02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮਨੀਸ਼ ਸਿਸੋਦੀਆ ਨੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਟੇਕਿਆ ਮੱਥਾ

ਅਜੀਤ ਡੈਸਕ 23-09-2025
ਪਟਿਆਲਾ, 22 ਸਤੰਬਰ (ਅ.ਸ. ਆਹਲੂਵਾਲੀਆ)-ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਅੱਜ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਪਹਿਲੇ ਨਰਾਤੇ ਮੌਕੇ ਮੱਥਾ ਟੇਕਿਆ ਗਿਆ | ਉਨ੍ਹਾਂ ਇੱਥੇ ਹਵਨ ਵੀ ਕਰਵਾਇਆ | ਉਨ੍ਹਾਂ ਜਿੱਥੇ ਦੇਸ਼ਵਾਸੀਆਂ ਨੂੰ ਨਰਾਤਿਆਂ ਦੀ ਮੁਬਾਰਕਬਾਦ ਦਿੱਤੀ, ਉੱਥੇ ਹੀ ਲੰਘੇ ਦਿਨੀਂ ਸੂਬੇ 'ਚ ਆਏ ਹੜ੍ਹਾਂ ਤੋਂ ਬਾਅਦ ਪੀੜਤ ਲੋਕਾਂ ਨੂੰ ਨਵਾਂ ਜੀਵਨ ਸ਼ੁਰੂ ਕਰਨ ਲਈ ਬਲ ਮਿਲਣ ਦੀ ਅਰਦਾਸ ਵੀ ਕੀਤੀ | ਸਿਸੋਦੀਆ ਮੁਤਾਬਿਕ ਜਿਹੜੇ ਕੰਮਾਂ ਲਈ ਸਰਕਾਰ ਨੂੰ ਚੁਣਿਆ ਗਿਆ ਉਹ ਕੰਮ ਵੀ ਜਲਦੀ ਹੀ ਸਰਕਾਰ ਦੇ ਮੁਖੀ ਭਗਵੰਤ ਮਾਨ ਵਲੋਂ ਪੂਰੇ ਕਰਵਾਏ ਜਾਣਗੇ | ਇੱਥੇ ਉਨ੍ਹਾਂ ਮੰਦਿਰ ਦੇ ਪੁਜਾਰੀਆਂ ਨਾਲ ਗਲ ਕਰ ਕੇ ਹੋਰ ਜ਼ਰੂਰਤਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਉਨ੍ਹਾਂ ਨਾਲ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇਂਦਰੀ ਮੰਤਰੀ ਸ੍ਰੀਪਦ ਨਾਇਕ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਨਾਭਾ ਜੇਲ੍ਹ 'ਚ ਮਜੀਠੀਆ ਨੂੰ ਮਿਲਣ ਪਹੁੰਚੇ ਜਥੇ. ਵਲਟੋਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।