17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਦਾਣਾ ਮੰਡੀ ਅਜਨਾਲਾ ਵਿਚ ਖੁੱਲ੍ਹੀ ਬੋਲੀ ਰਾਹੀਂ ਦੂਜੇ ਦਿਨ ਬਾਸਮਤੀ 1509 ਦਾ ਵੱਧ ਤੋਂ ਵੱਧ ਭਾਅ 3807 ਰੁਪਏ ਪ੍ਰਤੀ ਕੁਇੰਟਲ

ਅਜਨਾਲਾ, (ਅੰਮ੍ਰਿਤਸਰ), 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦਾਣਾ ਮੰਡੀ ਅਜਨਾਲਾ ਵਿਚ ਬਾਸਮਤੀ ਦੀ ਖਰੀਦ ਲਈ ਸ਼ੁਰੂ ਕੀਤੀ ਗਈ ਖੁੱਲ੍ਹੀ ਬੋਲੀ ਦੇ ਦੂਜੇ ਦਿਨ ਵੀ ਕਿਸਾਨਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ।

ਅਜੀਤ ਡੈਸਕ 17-09-2026

ਅਜਨਾਲਾ, (ਅੰਮ੍ਰਿਤਸਰ), 17 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦਾਣਾ ਮੰਡੀ ਅਜਨਾਲਾ ਵਿਚ ਬਾਸਮਤੀ ਦੀ ਖਰੀਦ ਲਈ ਸ਼ੁਰੂ ਕੀਤੀ ਗਈ ਖੁੱਲ੍ਹੀ ਬੋਲੀ ਦੇ ਦੂਜੇ ਦਿਨ ਵੀ ਕਿਸਾਨਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਿਆ। ਮੰਡੀ ਵਿਚ ਬਾਸਮਤੀ 1509 ਦੀ ਫਸਲ ਦੀ ਖਰੀਦ ਦੌਰਾਨ ਵੱਧ ਤੋਂ ਵੱਧ 3807 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਲੱਗਾ। ਖੁੱਲ੍ਹੀ ਬੋਲੀ ਰਾਹੀਂ ਖਰੀਦ ਹੋਣ ਕਾਰਨ ਵੱਖ-ਵੱਖ ਖਰੀਦਦਾਰਾਂ ਵਲੋਂ ਫ਼ਸਲ ਦੇ ਭਾਅ ਲਈ ਬੋਲੀ ਲਗਾਈ ਗਈ। ਇਸ ਮੌਕੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਰਾਜਵਿੰਦਰ ਸਿੰਘ ਰਾਜੂ ਨੇ ਕਿਹਾ ਕਿ ਦਾਣਾ ਮੰਡੀ ਅਜਨਾਲਾ ਵਿਚ ਬਾਸਮਤੀ ਦੀ ਖੁੱਲ੍ਹੀ ਬੋਲੀ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਪਾਰਦਰਸ਼ੀ ਢੰਗ ਨਾਲ ਭਾਅ ਮਿਲਣ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਉਣ ਦੇਣ ਲਈ ਪ੍ਰਬੰਧਾਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੰਬੰਧਿਤ ਧਿਰਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬਾਸਮਤੀ ਦੀ ਫਸਲ ਮੰਡੀ ਵਿਚ ਲੈ ਕੇ ਆਉਣ ਅਤੇ ਖੁੱਲ੍ਹੀ ਬੋਲੀ ਰਾਹੀਂ ਹੋ ਰਹੀ ਖਰੀਦ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਗੁਣਵੱਤਾ ਅਨੁਸਾਰ ਕਿਸਾਨਾਂ ਨੂੰ ਵਧੀਆ ਭਾਅ ਮਿਲਣ ਦੀ ਉਮੀਦ ਹੈ। ਉਧਰ ਮੰਡੀ ਵਿਚ ਦੂਜੇ ਦਿਨ 3807 ਰੁਪਏ ਪ੍ਰਤੀ ਕੁਇੰਟਲ ਤੱਕ ਭਾਅ ਲੱਗਣ ਨਾਲ ਕਿਸਾਨਾਂ ਵਲੋਂ ਵੀ ਤਸੱਲੀ ਪ੍ਰਗਟਾਈ ਗਈ ਅਤੇ ਆਉਣ ਵਾਲੇ ਦਿਨਾਂ ਵਿਚ ਬਾਸਮਤੀ ਦੇ ਭਾਅ ਵਿਚ ਹੋਰ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ।

ਪਿਛਲੀ ਖ਼ਬਰ ਸੁਨਾਮ ’ਚ ਕਿਸਾਨਾਂ ਵਲੋਂ ਰੇਲ ਆਵਾਜਾਈ ਠੱਪ ਅਗਲੀ ਖ਼ਬਰ ਪੀ.ਏ.ਸੀ. ਦੀ ਮੀਟਿੰਗ ਲਈ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਮੁੱਖ ਮੰਤਰੀ ਮਾਨ