04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕਾਵਿ ਪੁਸਤਕ ''ਵਲਵਲਿਆਂ ਦੀ ਦੁਨੀਆ'' ਬਾਰੇ ਵਿਚਾਰ ਚਰਚਾ ਕਰਵਾਈ

ਅਜੀਤ ਡੈਸਕ 23-09-2025
ਪਟਿਆਲਾ, 22 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਾਮਵਰ ਰੰਗਮੰਚ ਸੰਸਥਾ ਕਲਾਕਿ੍ਤੀ ਪਟਿਆਲਾ ਅਤੇ ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਸਦਕਾ ਪ੍ਰਸਿੱਧ ਕਵਿਤਰੀ ਬਲਵਿੰਦਰ ਕੌਰ ''ਥਿੰਦ'' ਦੀ ਕਾਵਿ ਪੁਸਤਕ ''ਵਲਵਲਿਆਂ ਦੀ ਦੁਨੀਆ'' ਬਾਰੇ ਵਿਚਾਰ ਚਰਚਾ ਕਰਵਾਈ ਗਈ | ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਡਾ. ਸਵਰਾਜ ਸਿੰਘ ਨੇ ਕਿਹਾ ਕਿ ਕਲਾਕਾਰ, ਸਾਹਿਤਕਾਰ ਅਤੇ ਚਿੰਤਕ ਲੋਕ ਇਕੱਠੇ ਹੋ ਰਹੇ ਹਨ ਅਤੇ ਮਨੁੱਖਤਾ ਨੂੰ ਬਚਾਉਣ ਲਈ ਯਤਨਸ਼ੀਲ ਹਨ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਵਰਲਡ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਬਲਵਿੰਦਰ ਕੌਰ ''ਥਿੰਦ'' ਦੀ ਪੁਸਤਕ ਪ੍ਰਤੀ ਆਪਣੀ ਖੁਸੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਅਜਿਹੀਆਂ ਪੁਸਤਕਾਂ ਆਮ ਲੋਕਾਂ ਦੇ ਗਿਆਨ ਵਿਚ ਵਾਧਾ ਕਰਦੀਆਂ ਹਨ ਅਤੇ ਇਸ ਕਿਤਾਬ ਵਿਚਲੀਆਂ ਕਵਿਤਾਵਾਂ ਨੂੰ ਬਲਵਿੰਦਰ ਕੌਰ ਨੇ ਸਮਾਜ ਦੇ ਹਰ ਵਰਗ ਦੀ ਰਚਨਾਵਾਂ ਮੰਨ ਕੇ ਲਿਖਿਆ ਹੈ | ਵਿਸ਼ੇਸ਼ ਮਹਿਮਾਨ ਅਕਸ਼ੇ ਗੋਪਾਲ ਨਵਯੁਗ ਨੇ ਕਿਹਾ ਕਿ ਕਵੀ ਸਮਾਜ ਦੀ ਸਮੱਸਿਆ ਨੂੰ ਮਹਿਸੂਸ ਕਰਕੇ ਲਿਖਦਾ ਹੈ | ਇਹ ਉਸ ਦੀ ਰੂਹ ਦੀ ਖ਼ੁਰਾਕ ਹੁੰਦੀ ਹੈ | ਮੁੱਖ ਵਕਤਾ ਵਜੋਂ ਡਾਕਟਰ ਮੀਤ ਖੱਟੜਾ, ਚੰਡੀਗੜ੍ਹ ਨੇ ਕਿਹਾ ਕਿ ''ਥਿੰਦ'' ਦੀ ਸ਼ੈਲੀ ਬੜੀ ਸਪਸ਼ਟ, ਨਿਰਪੱਖ, ਚੇਤਨਾਬੁੱਧ, ਸੰਜੀਦਾ, ਅਲੰਕਾਰਤ, ਬੌਧਿਕ ਤੇ ਅਰਥ ਭਰਪੂਰ ਹੈ | ਇਸ ਤੋਂ ਇਲਾਵਾ ਬਲਵੀਰ ਜਲਾਲਾਬਾਦੀ ਅਤੇ ਡਾ. ਇਕਬਾਲ ਸੋਮੀਆ ਨੇ ਵੀ ਕਿਤਾਬ ਬਾਰੇ ਵਿਚਾਰ ਸਾਂਝੇ ਕੀਤੇ | ਕਲਾਕਿ੍ਤੀ ਪਟਿਆਲਾ ਦੇ ਪ੍ਰਧਾਨ ਅਤੇ ਫ਼ਿਲਮਾਂ ਦੇ ਕਲਾਕਾਰ ਅਵਤਾਰ ਸਿੰਘ ਅਰੌੜਾ ਅਤੇ ਕਲਾਕਿ੍ਤੀ ਦੇ ਮੁੱਖ ਸਲਾਹਕਾਰ ਅਤੇ ਉੱਘੇ ਅਖ਼ਬਾਰੀ ਕਾਲਮ ਨਵੀਸ ਸਰਦਾਰ ਉਜਾਗਰ ਸਿੰਘ ਨੇ ਬਲਵਿੰਦਰ ਕੌਰ ਥਿੰਦ, ਅਜਾਇਬ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ | ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਰੰਗ ਕਰਮੀ ਗੋਪਾਲ ਸ਼ਰਮਾ ਨੇ ਸਮਾਗਮ ਵਿਚ ਆਏ ਸਰੋਤਿਆਂ ਨੂੰ ਕਲਾਕਿ੍ਤੀ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬਲਵਿੰਦਰ ਸਿੰਘ ਭੱਟੀ, ਜਸਵਿੰਦਰ ਖਾਰਾ, ਅਨੀਤਾ ਪਟਿਆਲਾਵੀ, ਕੰਵਲਜੀਤ ਕੌਰ, ਰਮਨਦੀਪ ਕੌਰ ਰਿੰਪੀ, ਚੰਨ ਪਟਿਆਲਵੀ, ਡਾ. ਲਕਸ਼ਮੀ ਨਰਾਇਣ ਭਿੱਖੀ, ਬਚਨ ਸਿੰਘ ਗੁਰਮ, ਮੰਗਤ ਖਾਨ, ਕਿ੍ਸ਼ਨ ਲਾਲ, ਸ਼ਿਆਮ ਸਿੰਘ ਪ੍ਰੇਮ, ਆਤਮਾ ਸਿੰਘ, ਗੁਲਜ਼ਾਰ ਪਟਿਆਲਵੀ, ਜੋਗਾ ਸਿੰਘ, ਨਾਹਰ ਸਿੰਘ, ਰਜਿੰਦਰ ਸਿੰਘ, ਨਵਰੂਪ ਸਿੰਘ, ਗੁਰਮੁਖ ਸਿੰਘ, ਜਾਗੀ ਸਿੰਘ, ਪ੍ਰੇਮ ਕੌਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪਹਿਲੇ ਨਰਾਤੇ ਮੌਕੇ ਸ਼ਰਧਾਲੂਆਂ ਨੇ ਮੰਦਰਾਂ 'ਚ ਟੇਕਿਆ ਮੱਥਾ ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਨੂੰ 47 ਹਜ਼ਾਰ ਤੋਂ ਵੱਧ ਦੇ ਚੈੱਕ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।