ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ- ਸੰਧੂ
ਸਨੌਰ, 18 ਸਤੰਬਰ (ਸੋਖਲ)- ਹਲਕਾ ਸਨੌਰ ਤੋਂ ਸੀਨੀਅਰ ਆਮ ਆਦਮੀ ਪਾਰਟੀ ‘ਆਪ’ ਆਗੂ ਤੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਨਵੇਂ ਜ਼ਿਲ੍ਹਾ ਪ੍ਰਧਾਨ ਨਵਲਦੀਪ ਸਿੰਘ ਦਾ ਪਾਰਟੀ ਵਰਕਰਾਂ ਵਲੋਂ ਭਰਵਾਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਹਲਕੇ ਨਾਲ ਸੰਬੰਧਤ ਪਾਰਟੀ ਆਗੂ, ਅਹੁਦੇਦਾਰ ਅਤੇ ਵਰਕਰ ਮੌਜੂਦ ਰਹੇ।
ਸਨੌਰ, 18 ਸਤੰਬਰ (ਸੋਖਲ)- ਹਲਕਾ ਸਨੌਰ ਤੋਂ ਸੀਨੀਅਰ ਆਮ ਆਦਮੀ ਪਾਰਟੀ ‘ਆਪ’ ਆਗੂ ਤੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਦੇ ਗ੍ਰਹਿ ਵਿਖੇ ਹਾਲ ਹੀ ਵਿਚ ਨਿਯੁਕਤ ਕੀਤੇ ਗਏ ਨਵੇਂ ਜ਼ਿਲ੍ਹਾ ਪ੍ਰਧਾਨ ਨਵਲਦੀਪ ਸਿੰਘ ਦਾ ਪਾਰਟੀ ਵਰਕਰਾਂ ਵਲੋਂ ਭਰਵਾਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਹਲਕੇ ਨਾਲ ਸੰਬੰਧਤ ਪਾਰਟੀ ਆਗੂ, ਅਹੁਦੇਦਾਰ ਅਤੇ ਵਰਕਰ ਮੌਜੂਦ ਰਹੇ। ਸਵਾਗਤੀ ਸਮਾਗਮ ਦੌਰਾਨ ਵਰਕਰਾਂ ਨੇ ਨਵਲਦੀਪ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਸਿਰੋਪਾਓ ਸਾਹਿਬ ਪਾ ਕੇ ਸਨਮਾਨ ਕੀਤਾ। ਇਸ ਮੌਕੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇੰਦਰਜੀਤ ਸਿੰਘ ਸੰਧੂ ਨੇ ਨਵਲਦੀਪ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ’ਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਆਗੂਆਂ ਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਨਵਲਦੀਪ ਸਿੰਘ ਨੇ ਵੀ ਸਵਾਗਤ ਲਈ ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿਚ ਤਰਸੇਮ ਸਿੰਘ ਸਨੌਰ, ਸਤਿਗੁਰੂ ਸਿੰਘ ਆਕੋਤ, ਬੰਟੀ ਬਿੰਜਲ ਮੈਂਬਰ ਬਲਾਕ ਸਮਿਤੀ, ਹਰਬੰਸ ਸਿੰਘ ਫੌਜੀ ਨੈਣਾਂ, ਸੁਖਦੇਵ ਸਿੰਘ ਆਲਮਪੁਰ, ਤੇਜਿੰਦਰ ਸਿੰਘ ਕੁੱਕੂ ਸਰਪੰਚ, ਅਵਤਾਰ ਸਿੰਘ ਗੰਗਰੌਲੀ, ਬੱਗਾ ਬੋਲੜ, ਬੀਰਬਲ ਸਿੰਘ ਸਫੇੜਾ, ਮੁਖਤਿਆਰ ਸਿੰਘ, ਜਰਨੈਲ ਸਿੰਘ, ਬਖਸੀਸ ਸਿੰਘ ਸਲੇਮਪੁਰ, ਹਰਦੀਪ ਸਿੰਘ ਡਡੋਆ, ਰਾਮਪਾਲ ਸਿੰਘ ਡਡੋਆ, ਦਵਿੰਦਰ ਸਿੰਘ ਰੀਠਖੇੜੀ, ਰਾਜੂ ਨੌਗਾਵਾਂ, ਤਰਲੋਕ ਸਿੰਘ ਪੰਜੋਲਾ, ਮਨਦੀਪ ਖਾਨ ਬੋਸਰ, ਹਰਸੱਜਣ ਸਿੰਘ ਚੌਰਾ, ਰੁਪਿੰਦਰ ਸਿੰਘ ਬਹਿਰੂ, ਦਰਸ਼ਨ ਸਿੰਘ ਦੇਵੀਗੜ੍ਹ, ਨਰਿੰਦਰ ਸਿੰਘ ਮਲਕਪੁਰ ਜੱਟਾਂ, ਦਵਿੰਦਰ ਸਿੰਘ ਰੀਠਖੇੜੀ, ਪੰਮੀ ਪਟਵਾਰੀ ਸਨੌਰ, ਮਨਜੀਤ ਸਿੰਘ ਸੰਧੂ, ਜਰਨੈਲ ਸਿੰਘ ਸੰਧੂ , ਸਤਬੀਰ ਸਿੰਘ ਪਰੌੜ, ਸਤਨਾਮ ਸਿੰਘ ਡੀਲਵਾਲ, ਦਵਿੰਦਰ ਸਿੰਘ ਗੋਲਡੀ ਕੌਂਸਲਰ ਤੇ ਹੋਰ ਹਾਜ਼ਰ ਸਨ।