15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਨਿੱਜੀ ਸਕੂਲ ਵਿਖੇ ਪ੍ਰਬੰਧਕਾਂ ਸਮੇਤ ਜੇ.ਈ.ਸੀ. ਕੰਪਨੀ ਦੇ ਇੰਜੀਨੀਅਰਾਂ ਜੀ.ਐਸ. ਪਦਮ ਵਲੋਂ ਸੋਲਰ ਪਲਾਂਟ ਦਾ ਉਦਘਾਟਨ

ਅਜੀਤ ਡੈਸਕ 17-10-2025
ਪਟਿਆਲਾ, 16 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੇ ਨਿੱਜੀ ਸਕੂਲ ਵਿਖੇ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਜਸਜੀਤ ਸੋਹੀ ਦੁਆਰਾ 50 ਕਿੱਲੋਵਾਟ ਸਮਰੱਥਾ ਦੇ ਸੋਲਰ ਪਲਾਂਟ ਦਾ ਸਫਲਤਾਪੂਰਵਕ ਉਦਘਾਟਨ ਕੀਤਾ ਗਿਆ | ਇਸ ਮੌਕੇ ਜੇਈਸੀ ਕੰਪਨੀ ਦੀ ਇੰਜੀਨੀਅਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਹ ਪਲਾਂਟ 75000 ਯੂਨਿਟ ਪ੍ਰਤੀ ਸਾਲ ਪੈਦਾ ਕਰੇਗਾ ਅਤੇ ਸਕੂਲ ਲਈ 6 ਲੱਖ ਰੁਪਏ ਪ੍ਰਤੀ ਸਾਲ ਬਚਾਏਗਾ | ਜਿਸ ਨਾਲ ਪਲਾਂਟ ਦੀ ਪੂਰੀ ਲਾਗਤ 3 ਸਾਲਾਂ ਦੇ ਅੰਦਰ ਵਸੂਲ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਪਲਾਂਟ ਘੱਟੋ-ਘੱਟ ਐਫ.ਆਈ.ਆਰ. ਚੱਲੇਗਾ | ਬਿਜਲੀ ਦੇ ਖ਼ਰਚਿਆਂ ਵਿਚ ਕਮੀ ਆਉਣ 'ਤੇ ਸਾਲਾਨਾ ਲੱਖਾਂ ਰੁਪਏ ਦੀ ਬੱਚਤ ਹੋਵੇਗੀ | ਉਨ੍ਹਾਂ ਦੱਸਿਆ ਕਿ ਪਲਾਂਟ ਦੀ ਕੁੱਲ ਲਾਗਤ 16 ਲੱਖ ਰੁਪਏ ਹੈ | ਸੋਲਰ ਪਲਾਂਟ ਦੀ ਆਦਰਸ਼ ਸਮਰੱਥਾ ਲਗਭਗ 125 ਕਿੱਲੋਵਾਟ ਹੈ, ਪਰ ਇਸ ਵੇਲੇ 50 ਕਿੱਲੋਵਾਟ ਸਥਾਪਤ ਕੀਤਾ ਗਿਆ ਹੈ ਅਤੇ ਲੋਡ ਪ੍ਰਵਾਨਗੀ ਤੋਂ ਬਾਅਦ ਹੋਰ ਲੋਡ ਵਧਾ ਦਿੱਤਾ ਜਾਵੇਗਾ | ਪ੍ਰਬੰਧਕਾਂ ਨੇ ਦਸਿਆ ਕਿ ਕੰਪਨੀ ਨੇ ਹੁਣ ਤੱਕ ਰਾਜ ਭਰ ਵਿੱਚ 4 ਮੈਗਾਵਾਟ ਤੋਂ ਵੱਧ ਦੀ ਕੁੱਲ ਸਮਰੱਥਾ ਵਾਲੇ 500 ਤੋਂ ਵੱਧ ਪਲਾਂਟ ਲਗਾਏ ਹਨ |
ਪਿਛਲੀ ਖ਼ਬਰ ਫਤਹਿਪੁਰ ਸਕੂਲ ਵਿਖੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਅਗਲੀ ਖ਼ਬਰ ਚਹਿਲ ਕਾਲਜ ਕਲਿਆਣ 'ਚ ਡਾ. ਸਿਮਰਜੀਤ ਸ਼ਰਮਾ ਦਾ ਵਿਸ਼ੇਸ਼ ਭਾਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।