15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਚਹਿਲ ਕਾਲਜ ਕਲਿਆਣ 'ਚ ਡਾ. ਸਿਮਰਜੀਤ ਸ਼ਰਮਾ ਦਾ ਵਿਸ਼ੇਸ਼ ਭਾਸ਼ਨ ਕਰਵਾਇਆ

ਅਜੀਤ ਡੈਸਕ 17-10-2025
ਪਟਿਆਲਾ, 16 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਰਜਿੰਦਰ ਸਿੰਘ ਚਹਿਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਲਿਆਣ ਵਿਖੇ ਵਿਦਿਆਰਥੀਆਂ ਲਈ ਡਾ. ਸਿਮਰਜੀਤ ਸ਼ਰਮਾ, ਫਿਜੋਥੇਰਾਪਿਸਟ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਉਪ ਚੇਅਰਮੈਨ ਮਨਦੀਪ ਸਿੰਘ ਚਹਿਲ ਤੇ ਸਕੱਤਰ ਮੈਡਮ ਨਵਨੀਤ ਕੌਰ ਚਹਿਲ ਵਲ਼ੋਂ ਡਾ. ਸਿਮਰਜੀਤ ਸ਼ਰਮਾ ਦਾ ਕਾਲਜ ਪੁੱਜਣ 'ਤੇ ਸੁਆਗਤ ਕੀਤਾ ਗਿਆ | ਡਾ. ਸਿਮਰਜੀਤ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਸਚੇਤ ਰਹਿਣ, ਸਰੀਰਕ ਕਸਰਤ ਦੀ ਮਹੱਤਤਾ ਅਤੇ ਸੰਤੁਲਿਤ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਵੱਸਦਾ ਹੈ ਅਤੇ ਖਿਡਾਰੀਆਂ ਲਈ ਸਰੀਰ ਦੀ ਦੇਖਭਾਲ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ | ਡਾ. ਸ਼ਰਮਾ ਨੇ ਖੇਡ ਮੈਦਾਨਾਂ ਵਿਚ ਸੱਟ ਲੱਗਣ ਦੇ ਆਮ ਕਾਰਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਸਰ ਖਿਡਾਰੀ ਖੇਡ ਤੋਂ ਪਹਿਲਾਂ ਵਾਰਮ-ਅੱਪ ਤੇ ਸਟ੍ਰੈਚਿੰਗ ਨਾ ਕਰਨ ਕਰਕੇ ਸਟ ਦਾ ਸ਼ਿਕਾਰ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਸਟ ਤੋਂ ਬਚਣ ਲਈ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਸਰੀਰ ਨੂੰ ਤਿਆਰ ਕਰਨਾ, ਠੀਕ ਜੁੱਤੇ ਪਹਿਨਣਾ, ਮੈਦਾਨ ਦੀ ਹਾਲਤ 'ਤੇ ਧਿਆਨ ਦੇਣਾ ਤੇ ਖੇਡ ਦੌਰਾਨ ਪਾਣੀ ਦੀ ਕਮੀ ਨਾ ਹੋਣ ਦੇਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਇਹ ਵੀ ਸਲਾਹ ਦਿੱਤੀ ਕਿ ਸੱਟ ਲੱਗਣ 'ਤੇ ਤੁਰੰਤ ਬਰਫ਼ ਲਗਾਉਣੀ ਚਾਹੀਦੀ ਹੈ, ਪ੍ਰਭਾਵਿਤ ਅੰਗ ਨੂੰ ਆਰਾਮ ਦਿੱਤਾ ਜਾਵੇ ਅਤੇ ਲੋੜ ਪੈਣ 'ਤੇ ਤੁਰੰਤ ਮਾਹਿਰ ਡਾਕਟਰ ਜਾਂ ਫਿਜੋਥੇਰਾਪਿਸਟ ਦੀ ਸਲਾਹ ਲਈ ਜਾਵੇ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਨਿੱਜੀ ਸਕੂਲ ਵਿਖੇ ਪ੍ਰਬੰਧਕਾਂ ਸਮੇਤ ਜੇ.ਈ.ਸੀ. ਕੰਪਨੀ ਦੇ ਇੰਜੀਨੀਅਰਾਂ ਜੀ.ਐਸ. ਪਦਮ ਵਲੋਂ ਸੋਲਰ ਪਲਾਂਟ ਦਾ ਉਦਘਾਟਨ ਅਗਲੀ ਖ਼ਬਰ ਦਿੱਲੀ ਪਬਲਿਕ ਸਕੂਲ ਦਾ ਸਾਲਾਨਾ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।