ਪੰਜਾਬ ਪਬਲਿਕ ਸਕੂਲ ਨੇ ਮਨਾਇਆ 65ਵਾਂ ਸਥਾਪਨਾ ਦਿਵਸ
ਨਾਭਾ ਵਿਖੇ ਮਨਾਏ ਗਏ ਪੰਜਾਬ ਪਬਲਿਕ ਸਕੂਲ ਦੇ 65ਵੇਂ ਸਥਾਪਨਾ ਦਿਵਸ ਦੀਆਂ ਤਸਵੀਰਾਂ | ਤਸਵੀਰਾਂ : ਜਗਨਾਰ ਸਿੰਘ ਦੁਲੱਦੀ
<br/>
18-10-2025
ਸਮਾਗਮ ਦੌਰਾਨ ਉਨ੍ਹਾਂ ਨੇ ਐਨ.ਸੀ.ਸੀ. ਕੈਡਿਟਾਂ ਤੋਂ ਸਲਾਮੀ ਲਈ ਅਤੇ ਗਾਰਡ ਆਫ ਆਨਰ ਦਾ ਨਿਰੀਖਣ ਕੀਤਾ | ਹੈੱਡਮਾਸਟਰ ਡਾ. ਡੀ.ਸੀ. ਸ਼ਰਮਾ ਵਲੋਂ ਅਸੈਂਬਲੀ ਦਾ ਸੰਚਾਲਨ ਕੀਤਾ ਗਿਆ ਅਤੇ ਸਕੂਲ ਰਿਪੋਰਟ ਪੇਸ਼ ਕੀਤੀ ਗਈ | ਹੈੱਡਮਾਸਟਰ ਰਿਪੋਰਟ ਪੇਸ਼ ਕਰਦੇ ਹੋਏ, ਡਾ. ਡੀ.ਸੀ. ਸ਼ਰਮਾ ਨੇ ਸਕੂਲ ਸਰਪ੍ਰਸਤਾਂ ਦਾ ਸਾਲ ਦੌਰਾਨ ਸੰਸਥਾ ਦੇ ਵਿਕਾਸ ਲਈ ਹਰ ਸੰਭਵ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ | ਇਸ ਸਾਲ ਦਾ ਲਾਈਫਟਾਈਮ ਅਚੀਵਮੈਂਟ ਅਵਾਰਡ ਵਾਈ.ਪੀ. ਜੌਹਰੀ, ਸਾਬਕਾ ਗਣਿਤ ਅਧਿਆਪਕ ਅਤੇ ਡਿਪਟੀ ਹੈੱਡਮਾਸਟਰ ਨੂੰ ਦਿੱਤਾ ਗਿਆ | ਰੋਲ ਆਫ ਆਨਰ ਲੈਫ਼ਟੀਨੈਂਟ ਜਨਰਲ ਜਤਿੰਦਰ ਸਿੰਘ ਬਾਜਵਾ (ਸੇਵਾਮੁਕਤ), ਪੀ.ਵੀ.ਐਸ.ਐਮ., ਯੂ.ਵਾਈ.ਐਸ.ਐਮ., ਐਸ.ਐਮ., ਨੂੰ ਦਿੱਤਾ ਗਿਆ, ਜੋ ਕਿ ਸਕੂਲ ਦੇ ਇਕ ਪ੍ਰਸਿੱਧ ਸਾਬਕਾ ਵਿਦਿਆਰਥੀ ਸਨ | ਸਾਲ 2025 ਲਈ ਸੀਨੀਅਰ ਕਾਕ ਹਾਊਸ ਲਈ ਰਾਸ਼ਟਰਪਤੀ ਚੈਂਪੀਅਨਸ਼ਿਪ ਟਰਾਫ਼ੀ ਜਮਨਾ ਹਾਊਸ ਨੇ ਜਿੱਤੀ | ਇਸ ਮੌਕੇ 'ਤੇ ਜੂਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਐਰੋਬਿਕਸ ਦਾ ਪ੍ਰਦਰਸ਼ਨ ਕੀਤਾ ਅਤੇ ਐਨ.ਸੀ.ਸੀ. ਕੈਡਿਟਾਂ ਦੁਆਰਾ ਗਾਰਡ ਆਫ ਆਨਰ ਅਤੇ ਪਰੇਡ ਪੇਸ਼ ਕੀਤੀ ਗਈ ਅਤੇ ਸਕੂਲ ਬੈਂਡ ਨੇ ਇੱਕ ਬੇਮਿਸਾਲ ਪ੍ਰਦਰਸ਼ਨ ਪੇਸ਼ ਕੀਤਾ ਗਿਆ | ਪੰਜਾਬ ਪਬਲਿਕ ਸਕੂਲ ਨਾਭਾ ਦੇ ਘੋੜਸਵਾਰਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ | ਇਸ ਮੌਕੇ ਬੋਲਦੇ ਹੋਏ ਮੁੱਖ ਮਹਿਮਾਨ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਸੋਅ ਪੇਸ਼ ਕਰਨ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਉਹ ਸਕੂਲ ਦੇ ਅਨੁਸ਼ਾਸਿਤ ਵਿਦਿਆਰਥੀਆਂ ਤੋਂ ਪ੍ਰਭਾਵਿਤ ਹੋਏ ਹਨ | ਧੰਨਵਾਦ ਦਾ ਪ੍ਰਸਤਾਵ ਪੇਸ਼ ਕਰਦੇ ਹੋਏ ਸਕੂਲ ਹੈੱਡਮਾਸਟਰ ਡਾ. ਡੀ.ਸੀ. ਸ਼ਰਮਾ ਵਲੋਂ ਸ੍ਰੀ ਕਟਾਰੀਆ ਦਾ ਉਨ੍ਹਾਂ ਦੇ ਉਤਸ਼ਾਹ ਭਰੇ ਸ਼ਬਦਾਂ ਲਈ ਧੰਨਵਾਦ ਕੀਤਾ ਗਿਆ | ਜੈ ਸਿੰਘ ਗਿੱਲ ਆਈ.ਏ.ਐਸ. (ਸੇਵਾਮੁਕਤ), ਪ੍ਰਧਾਨ, ਕਾਰਜਕਾਰੀ ਕਮੇਟੀ, ਬੋਰਡ ਆਫ ਗਵਰਨਰਜ਼, ਮਾਨਯੋਗ ਬੋਰਡ ਮੈਂਬਰ ਅਤੇ ਹੋਰ ਪ੍ਰਮੁੱਖ ਪਤਵੰਤੇ ਇਸ ਮੌਕੇ 'ਤੇ ਮੌਜੂਦ ਸਨ | ਸਮਾਗਮ ਤੋਂ ਇਕ ਦਿਨ ਪਹਿਲਾਂ 16 ਅਕਤੂਬਰ ਨੂੰ ਵੀ ਮਿੰਨੀ-ਸੰਸਥਾਪਕ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਇਕ ਮਨਮੋਹਕ ਵੈਰਾਇਟੀ ਮਨੋਰੰਜਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ | ਇਸ ਸਮਾਗਮ ਦੀ ਪ੍ਰਧਾਨਗੀ ਲੈਫ਼ਟੀਨੈਂਟ ਜਨਰਲ ਜਤਿੰਦਰ ਸਿੰਘ ਬਾਜਵਾ (ਸੇਵਾਮੁਕਤ), ਪੀ.ਵੀ.ਐੱਸ.ਐਮ., ਯੂ.ਵਾਈ.ਐਸ.ਐਮ., ਐਸ.ਐਮ. ਨੇ ਕੀਤੀ | ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਇਨਾਮ ਵੰਡੇ | ਪੰਜ ਅਧਿਆਪਕਾਂ ਨੂੰ ਅਧਿਆਪਨ ਵਿੱਚ ਉੱਤਮਤਾ ਲਈ ਹੈੱਡਮਾਸਟਰ ਦਾ ਪੁਰਸਕਾਰ ਪ੍ਰਾਪਤ ਹੋਇਆ | ਇਸ ਮੌਕੇ ਬੋਲਦਿਆਂ, ਲੈਫ਼ਟੀਨੈਂਟ ਜਨਰਲ ਬਾਜਵਾ ਨੇ ਆਪਣੇ ਸਕੂਲ ਦੇ ਦਿਨਾਂ ਨੂੰ ਪਿਆਰ ਨਾਲ ਯਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅੱਜ ਦੇ ਬਹੁਤ ਮੁਕਾਬਲੇ ਵਾਲੇ ਸੰਸਾਰ ਵਿੱਚ ਸਖ਼ਤ ਮਿਹਨਤ ਕਰਨ ਅਤੇ ਆਪਣੇ ਲਈ ਇੱਕ ਸਥਾਨ ਬਣਾਉਣ ਲਈ ਕਿਹਾ |