26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਹਾਰਾਣੀ ਕਲੱਬ ਵਿਖੇ ਮੈਨੇਜਮੈਂਟ ਦੀ ਹੰਗਾਮੀ ਮੀਟਿੰਗ, ਕਲੱਬ ਦੀ ਬਿਹਤਰੀ ਲਈ ਕਈ ਅਹਿਮ ਮਤੇ ਪਾਸ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਮਨਦੀਪ ਸਿੰਘ ਖਰੌੜ)-ਰਾਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਵਿਖੇ ਅੱਜ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ ਦੀ ਅਗਵਾਈ ਵਿਚ ਮੈਨੇਜਮੈਂਟ ਦੇ ਡਾਇਰੈਕਟਰਜ਼ ਦੀ ਅਤੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ ਵਿਚ ਕਲੱਬ ਦੀ ਬਿਹਤਰੀ ਲਈ ਕਈ ਅਹਿਮ ਮਤੇ ਪਾਸ ਕਰ ਦਿੱਤੇ ਗਏ ਹਨ ਅਤੇ ਕਲੱਬ ਦੀ ਈਜੀਐਮ 12 ਨਵੰਬਰ ਨੂੰ ਬੁਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ | ਆਰਜੇਐਮਸੀ ਕਲੱਬ ਦੀ ਮੈਨੇਜਮੈਂਟ ਵਿਚ 12 ਮੈਂਬਰ ਬਤੌਰ ਅਹੁਦੇਦਾਰ ਤੇ ਡਾਇਰੈਕਟਰ ਸ਼ਾਮਲ ਹਨ, ਜਿਨਾ ਵਿਚੋਂ ਅੱਜ ਇਸ ਮੀਟਿੰਗ ਵਿਚ 9 ਡਾਇਰੈਕਟਰ ਸ਼ਾਮਲ ਹੋਏ, ਜਿਨਾ ਵਿਚ ਦੀਪਕ ਕੰਪਾਨੀ ਪ੍ਰਧਾਨ, ਵਿਕਾਸ ਪੁਰੀ ਮੀਤ ਪ੍ਰਧਾਨ, ਖ਼ਜ਼ਾਨਚੀ ਸੰਚਿਤ ਕੁਮਾਰ, ਵਿਕਰਮਜੀਤ ਸਿੰਘ, ਡਾ. ਅੰਸ਼ੁਮਨ ਖਰਬੰਦਾ, ਡਾ. ਨਿਧੀ ਬਾਂਸਲ, ਜਤਿਨ ਗੋਇਲ, ਪ੍ਰਦੀਪ ਕੁਮਾਰ ਸਿੰਗਲਾ, ਰਾਹੁਲ ਮਹਿਤਾ ਹਨ | ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਮੀਤ ਪ੍ਰਧਾਨ ਵਿਕਾਸ ਪੁਰੀ ਨੇ ਆਖਿਆ ਕਿ ਪੂਰੀ ਸਰਵਸੰਮਤੀ ਤੇ ਪੂਰੇ ਬਹੁਮਤ ਨਾਲ ਕਲੱਬ ਦੀ ਮੀਟਿੰਗ ਪੂਰੀ ਤਰ੍ਹਾਂ ਸਫਲਤਾਪੂਰਵਕ ਪੂਰੀ ਤਰ੍ਹਾਂ ਸਫਲ ਰਹੀ | ਉਨ੍ਹਾਂ ਆਖਿਆ ਕਿ ਇਕ ਡਾਇਰੈਕਟਰ ਹੋਰ ਅੱਜ ਆਉਣਾ ਸੀ ਪਰ ਉਹ ਵਿਆਹ ਸਮਾਗਮ ਵਿਚ ਵਿਅਸਤ ਹੋਣ ਕਾਰਨ ਨਹੀ ਆ ਸਕੇ | ਸਿਰਫ ਦੋ ਡਾਇਰੈਕਟਰ ਹੀ ਮੀਟਿੰਗ ਤੋਂ ਬਾਹਰ ਰਹੇ ਹਨ | ਦੀਪਕ ਕੰਪਾਨੀ ਅਤੇ ਵਿਕਾਸ ਪੁਰੀ ਨੇ ਆਖਿਆ ਕਿ ਸਰਵਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਈਜੀਐਮ 12 ਨਵੰਬਰ ਨੂੰ ਬੁਲਾਈ ਜਾਵੇਗੀ, ਚੋਣ 20 ਦਸੰਬਰ ਨੂੰ ਹੋਵੇਗੀ ਅਤੇ ਪੂਰੇ ਬਹੁਮਤ ਨਾਲ ਫ਼ੈਸਲਾ ਕੀਤਾ ਗਿਆ ਕਿ ਕਲੱਬ ਦਾ ਸਾਰਾ ਸਿਸਟਮ ਦੇਖਣ ਲਈ ਇਕ ਨਵਾਂ ਸੀ.ਏ. ਤੈਨਾਤ ਕੀਤਾ ਜਾਵੇਗਾ | ਇਸ ਦੇ ਨਾਲ ਹੀ ਸਮੁੱਚੇ ਸਟਾਫ਼ ਨੂੰ ਬੋਨਸ ਦੇਣ ਦਾ ਵੀ ਫ਼ੈਸਲਾ ਕੀਤਾ ਹੈ |
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ 'ਚ ਵਿਸ਼ਵ ਭੋਜਨ ਦਿਵਸ ਮਨਾਇਆ ਅਗਲੀ ਖ਼ਬਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸੂਬੇਦਾਰ ਬੰਤ ਸਿੰਘ ਕਾਠਮੱਠੀ ਨੂੰ ਸ਼ਰਧਾਂਜਲੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।