ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਵਲੋਂ ਵਿਸ਼ਵ ਭੋਜਨ ਦਿਵਸ ਮੌਕੇ ਵਿਦਿਆਰਥੀਆਂ ਵਿਚ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਅਤੇ ਭੋਜਨ ਦੀ ਵਿਭਿੰਨਤਾ ਤੇ ਪੋਸ਼ਣ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਕਈ ਰੁਚਿਕਰ ਤੇ ਸਿੱਖਣਯੋਗ ਗਤੀਵਿਧੀਆਂ ਕਰਵਾਈਆਂ ਗਈਆਂ | ਇਹ ਪ੍ਰੋਗਰਾਮ ਕਲਾਸ ਤੀਜੀ, ਚੌਥੀ, ਅਤੇ ਸੱਤਵੀਂ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਗਿਆ ਸੀ | ਕਲਾਸ ਤੀਜੀ ਅਤੇ ਚੌਥੀ ਦੇ ਬੱਚਿਆਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਪਰੰਪਰਾਗਤ ਖਾਣੇ ਤਿਆਰ ਕਰਕੇ ਬੜੀ ਸੁੰਦਰਤਾ ਨਾਲ ਪੇਸ਼ ਕੀਤੇ | ਉਨ੍ਹਾਂ ਦੀਆਂ ਪੇਸ਼ਕਸ਼ਾਂ ਨਾ ਸਿਰਫ ਸੁਆਦ ਭਰੀਆਂ ਸਨ, ਸਗੋਂ ਇਨ੍ਹਾਂ ਨੇ ਸਾਡੇ ਦੇਸ਼ ਦੀ ਸੰਸਕਿ੍ਤਿਕ ਅਤੇ ਖਾਦ-ਸੱਭਿਆਚਾਰਕ ਵਿਰਾਸਤ ਨੂੰ ਵੀ ਦਰਸਾਇਆ | ਇਸ ਮਾਧਿਅਮ ਰਾਹੀਂ ਵਿਦਿਆਰਥੀਆਂ ਨੇ ਭਿੰਨ-ਭਿੰਨ ਖੇਤਰੀ ਖਾਣਿਆਂ ਦੀ ਵਿਲੱਖਣਤਾ ਨੂੰ ਸਮਝਿਆ | ਕਲਾਸ ਸੱਤਵੀਂ ਦੇ ਵਿਦਿਆਰਥੀਆਂ ਨੇ ਹੈਲਥੀ ਫੂਡ, ਹੈਲਥੀ ਟਿਫ਼ਨ ਮੁਕਾਬਲੇ 'ਚ ਹਿੱਸਾ ਲੈ ਕੇ ਸਿਹਤ-ਅਧਾਰਤ ਭੋਜਨ ਤਿਆਰ ਕੀਤਾ | ਉਨ੍ਹਾਂ ਨੇ ਹਰ ਵਿਅੰਜਨ ਨਾਲ ਜੁੜੇ ਪੋਸ਼ਕ ਤੱਤਾਂ ਦੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਨਾਲ ਸੰਤੁਲਿਤ ਭੋਜਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ | ਹੈਲਥੀ ਫੂਡ, ਹੈਲਥੀ ਟਿਫ਼ਨ ਕਲਾਸ ਸੱਤਵੀਂ ਦੇ ਨਤੀਜੇ ਇਸ ਪ੍ਰਕਾਰ ਹਨ-ਕਲਾਸ ਸੱਤਵੀਂ ਡੇਜੀ 'ਚ ਪਹਿਲਾ ਸਥਾਨ ਹਰਸੀਰਤ ਕੌਰ, ਦੂਜਾ ਸਥਾਨ ਜਿਆ, ਕਲਾਸ ਸੱਤਵੀਂ ਰੋਜ਼ 'ਚ ਪਹਿਲਾ ਸਥਾਨ ਧ੍ਰਵਜੋਤ ਕੌਰ, ਦੂਜਾ ਸਥਾਨ ਮਾਨਵੀ ਅਤੇ ਪ੍ਰੰਸੀ, ਕਲਾਸ ਸੱਤਵੀਂ ਲੋਟਸ 'ਚ ਪਹਿਲਾ ਸਥਾਨ ਪਰਮਾਰਥ, ਦੂਜਾ ਸਥਾਨ ਪ੍ਰਭੁਤਾ ਧੀਮਾਨ, ਕਲਾਸ ਸੱਤਵੀਂ ਮੈਰੀਗੋਲਡ 'ਚ ਪਹਿਲਾ ਸਥਾਨ ਤੋਸਨ, ਦੂਜਾ ਸਥਾਨ ਹੰਸਿਕਾ, ਕਲਾਸ ਸੱਤਵੀਂ ਜੈਸਮਿਨ 'ਚ ਪਹਿਲਾ ਸਥਾਨ ਆਯੁਸੀ, ਦੂਜਾ ਸਥਾਨ ਓਜਸ ਨੇ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਵਿਦਿਆਰਥੀਆਂ ਦੀ ਰਚਨਾਤਮਿਕਤਾ ਕਲਾ ਅਤੇ ਉਤਸ਼ਾਹ ਦੀ ਪ੍ਰਸੰਸਾ ਕੀਤੀ | ਉਨ੍ਹਾਂ ਨੇ ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਹਾਊਸ ਮਾਰਸ਼ਲ ਸੁਸ਼ਰੀ ਮੇਘਾ ਮੰਚੰਦਾ ਅਤੇ ਕਨਿਸ਼ਠ ਕਲਾਸਾਂ ਦੀ ਸਮਾਜਿਕ ਵਿਗਿਆਨ ਅਧਿਆਪਿਕਾ ਸੁਸ਼ਰੀ ਰੋਮੀਤਾ ਦੇ ਸਮਰਪਿਤ ਯਤਨਾਂ ਦੀ ਵੀ ਸਰਾਹਨਾ ਕੀਤੀ |