26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

'ਦ ਮਿਲੇਨੀਅਮ ਸਕੂਲ' ਵਲੋਂ ਵੱਖਰੀ ਪਹਿਲ

'ਦ ਮਿਲੇਨੀਅਮ ਸਕੂਲ' ਵਿਚ ਘੁਮਿਆਰ ਮਿੱਟੀ ਦੇ ਭਾਂਡੇ ਬਣਾਉਣ ਸੰਬੰਧੀ ਜਾਣਕਾਰੀ ਦਿੰਦਾ ਹੋਇਆ | ਅਜੀਤ ਤਸਵੀਰ <br/> 18-10-2025
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਦੀਵਾਲੀ ਮੌਕੇ 'ਦ ਮਿਲੇਨੀਅਮ ਸਕੂਲ' ਵਲੋਂ ਘੁਮਿਆਰ ਦੇ ਕਿੱਤੇ ਨੂੰ ਮੁੜ ਸੁਰਜੀਤ ਕਰਨ ਦਾ ਉਪਰਾਲਾ 'ਦ ਮਿਲੇਨੀਅਮ ਸਕੂਲ' ਦੇ ਵਿਹੜੇ 'ਚ ਦੀਵਾਲੀ ਦਾ ਤਿਉਹਾਰ ਨੂੰ ਮੁਖ ਰੱਖ ਕੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸ਼ੁਭ ਮੌਕੇ 'ਤੇ ਕਿੰਡਰਗਾਰਟਨ ਦੇ ਵਿਦਿਆਰਥੀ ਰੰਗ-ਬਿਰੰਗੀਆਂ ਪੋਸ਼ਾਕਾਂ 'ਚ ਆਏ | ਇਸ ਦਿਨ ਵਿਦਿਆਰਥੀਆਂ ਨੂੰ ਆਪਣੇ ਸਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਦੇ ਉਦੇਸ਼ ਨਾਲ ਇਕ ਘੁਮਿਆਰ ਨੂੰ ਸੱਦਾ ਦਿੱਤਾ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਮੌਕੇ ਦਾ ਲਾਭ ਉਠਾਉਂਦਿਆਂ ਆਪਣੇ ਹੱਥਾਂ ਨਾਲ ਮਿੱਟੀ ਦੇ ਦੀਵੇ ਬਣਾਏ, ਜੋ ਕਿ ਅਲੋਪ ਹੋ ਰਹੇ ਰਵਾਇਤੀ ਕਿੱਤੇ ਨੂੰ ਮੁੜ ਸੁਰਜੀਤ ਕਰਨ ਲਈ ਸਾਰਥਿਕ ਕਦਮ ਸੀ | ਇਸ ਤੋਂ ਇਲਾਵਾ ਸਕੂਲ ਪ੍ਰਬੰਧਕਾਂ ਲੋੜਵੰਦਾਂ ਦੀ ਮਦਦ ਲਈ ਇਕ ਦੀਵਿਆਂ ਦੀ ਦੁਕਾਨ ਲਗਾਈ ਗਈ | ਜਿਸ ਤੋਂ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵਧ-ਚੜ੍ਹ ਕੇ ਇਹ ਦੀਵੇ ਖ਼ਰੀਦੇ, ਜਿਸ ਨਾਲ ਇਹ ਸਮਾਗਮ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਬਣ ਗਿਆ | ਘੁਮਿਆਰ ਵਲੋਂ ਇਸ ਅਲੋਪ ਹੋ ਰਹੇ ਕਿੱਤੇ ਨੂੰ ਬਚਾਉਣ ਲਈ ਕੀਤੇ ਗਏ ਇਸ ਉਪਰਾਲੇ ਲਈ ਸਕੂਲ ਦੀ ਪਿ੍ੰਸੀਪਲ, ਹਰਪ੍ਰੀਤ ਪੰਧੇਰ ਦਾ ਤਹਿ ਦਿਲੋਂ ਧੰਨਵਾਦ ਕੀਤਾ | ਅੰਤ ਵਿਚ ਪਿ੍ੰਸੀਪਲ ਵਲੋਂ ਸਮੂਹ ਸਕੂਲ ਪਰਿਵਾਰ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਬਾਹਰਾ ਕਾਲਜ ਆਫ਼ ਲਾਅ 'ਚ ਦੀਵਾਲੀ ਕਾਰਨੀਵਲ ਕਰਵਾਇਆ ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ 'ਚ ਵਿਸ਼ਵ ਭੋਜਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।