26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬਾਹਰਾ ਕਾਲਜ ਆਫ਼ ਲਾਅ 'ਚ ਦੀਵਾਲੀ ਕਾਰਨੀਵਲ ਕਰਵਾਇਆ

ਬਾਹਰਾ ਕਾਲਜ ਆਫ਼ ਲਾਅ 'ਚ ਦੀਵਾਲੀ ਕਾਰਨੀਵਲ ਦਾ ਆਯੋਜਨ ਮੌਕੇ ਦੀ ਤਸਵੀਰ | ਅਜੀਤ ਤਸਵੀਰ <br/> 18-10-2025
ਪਟਿਆਲਾ, 17 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਬਾਹਰਾ ਕਾਲਜ ਆਫ ਲਾਅ, ਪਟਿਆਲਾ ਨੇ ਬਾਹਰਾ ਇੰਸਟੀਚਿਊਟ ਆਫ ਫਾਰਮੇਸੀ ਨਾਲ ਸਹਿਯੋਗ ਕਰਕੇ ਇਕ ਰੰਗ-ਬਰੰਗਾ ਦੀਵਾਲੀ ਕਾਰਨੀਵਲ ਦਾ ਆਯੋਜਨ ਕੀਤਾ, ਜਿਸ ਵਿਚ ਵਿਦਿਆਰਥੀ, ਅਧਿਆਪਕ ਅਤੇ ਮਹਿਮਾਨਾਂ ਨੇ ਭਾਗ ਲਿਆ | ਸਵੇਰੇ 11 ਵਜੇ ਸ਼ੁਰੂ ਹੋਇਆ ਕਾਰਨੀਵਲ ਚੌਕਲੇਟ-ਮਿਠਾਈ ਸਟਾਲਾਂ, ਰੰਗੋਲੀ ਪ੍ਰਦਰਸ਼ਨ, ਗੇਮ ਸਟਾਲ, ਸੰਗੀਤ-ਨਾਟਕ ਪ੍ਰੋਗਰਾਮਾਂ ਅਤੇ ਇਨਾਮ ਮੁਕਾਬਲਿਆਂ ਨਾਲ ਭਰਪੂਰ ਰਿਹਾ | ਵਿਦਿਆਰਥੀਆਂ ਨੇ ਰਾਏ-ਕੀਰਤੀਆਂ ਅਤੇ ਦੀਵਾਲੀ ਲਾਈਟ ਸਜਾਵਟ ਵਿਚ ਆਪਣੀਆਂ ਕਲਾਵਾਂ ਵਿਖਾਈਆਂ | ਇਸ ਮੌਕੇ ਸੰਗੀਤ ਅਤੇ ਨਿਰੱਤ ਪ੍ਰੋਗਰਾਮਾਂ 'ਚ ਕੀਤੀ ਚੰਗੀ ਕਾਰਗੁਜ਼ਾਰੀ ਕਾਰਨ ਵਿਦਿਆਰਥੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਜਿੱਤਿਆ | ਅੰਤ ਵਿਚ ਮੁਕਾਬਲਿਆਂ ਵਿਚ ਜਿੱਤਣ ਵਾਲਿਆਂ ਨੂੰ ਇਨਾਮ ਦਿੱਤੇ ਗਏ | ਵਿਦਿਆਰਥੀਆ ਨੇ ਸਕਾਰਤਮਕ ਸਹਿਯੋਗ ਕੀਤਾ ਅਤੇ ਕਾਰਨੀਵਲ ਦੀ ਸਫਲਤਾ ਲਈ ਸੁਰੱਖਿਆ-ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ | ਇਸ ਮੌਕੇ ਬਾਹਰਾ ਕਾਲਜ ਦੇ ਡਾਇਰੈਕਟਰ, ਡਾ. ਸੰਜੀਵ ਕੁਮਾਰ ਅਤੇ ਵਾਈਸ ਪਿ੍ੰਸੀਪਲ ਬਲਜਿੰਦਰ ਕੌਰ ਨੇ ਕਿਹਾ ਕਿ ਇਹ ਕਾਰਨੀਵਲ ਸਾਡੀ ਕੰਪਸ ਦੀ ਸਾਂਸਕਿ੍ਤਿਕ ਬਹੁਰੰਗਤਾ ਨੂੰ ਦਰਸਾਉਂਦਾ ਹੈ, ਅਤੇ ਵਿਦਿਆਰਥੀਆਂ ਲਈ ਸਮਾਜਿਕ ਅਦਾਨ-ਪ੍ਰਦਾਨ ਦਾ ਸੁਨੇਹਾ ਹੈ | ਅੰਤ ਵਿਚ ਕਲਿੰਦੀ ਮਦਨ ਨੇ ਸਭ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਐੱਸ. ਆਰ. ਐੱਸ. ਵਿੱਦਿਆਪੀਠ ਸਮਾਣਾ ਦੀ ਅਵਨੀਤ ਕੌਰ ਨੇ ਸੁਕੈਅਸ਼ ਟੂਰਨਾਮੈਂਟ 'ਚ ਪਹਿਲਾ ਸਥਾਨ ਕੀਤਾ ਹਾਸਲ ਅਗਲੀ ਖ਼ਬਰ 'ਦ ਮਿਲੇਨੀਅਮ ਸਕੂਲ' ਵਲੋਂ ਵੱਖਰੀ ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।