25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵਿਖੇ ਵਿਸ਼ੇਸ਼ ਭਾਸ਼ਨ ਕਰਵਾਇਆ

ਅਜੀਤ ਡੈਸਕ 18-10-2025
ਪਟਿਆਲਾ, 17 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵਿਖੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | 'ਪੰਜਾਬ ਵਿੱਚ ਭਾਸ਼ਾ, ਲਿੰਗ ਅਤੇ ਪਛਾਣ: ਇਕ ਭਾਸ਼ਾਈ ਦਿ੍ਸ਼ਟੀਕੋਣ' ਵਿਸ਼ੇ ਉੱਤੇ ਇਹ ਭਾਸ਼ਣ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ ਵਿਗਿਆਨ ਵਿਭਾਗ ਦੇ ਅਧਿਆਪਕ ਡਾ. ਸੁਮਨ ਪ੍ਰੀਤ ਵਿਰਕ ਨੇ ਦਿੱਤਾ | ਡਾ. ਸੁਮਨ ਪ੍ਰੀਤ ਵਿਰਕ ਨੇ ਕਿਹਾ ਕਿ ਭਾਸ਼ਾ, ਪਛਾਣ ਅਤੇ ਲਿੰਗ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਨੂੰ ਆਕਾਰ ਦੇਣ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਵੱਖ-ਵੱਖ ਭਾਸ਼ਾਵਾਂ ਵਿਚਕਾਰ ਕੋਡ ਸਵਿਚਿੰਗ ਬਾਰੇ ਚਰਚਾ ਕੀਤੀ ਜੋ ਪਛਾਣ ਗੱਲਬਾਤ ਨੂੰ ਦਰਸਾਉਂਦੀ ਹੈ | ਉਨ੍ਹਾਂ ਵਲੋਂ ਵਿਸ਼ਵੀਕਰਨ ਦੇ ਇਸ ਉੱਤੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ ਗਿਆ | ਨਾਰੀ ਅਧਿਐਨ ਕੇਂਦਰ ਦੀ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਭਾਸ਼ਾ ਆਧਾਰਤ ਲਿੰਗ ਰੂੜ੍ਹੀਵਾਦੀ ਧਾਰਨਾਵਾਂ ਨੂੰ ਸਾਹਮਣੇ ਲਿਆਂਦਾ | ਧੰਨਵਾਦੀ ਸ਼ਬਦ ਡਾ. ਅਮਨਦੀਪ ਕੌਰ ਨੇ ਬੋਲੇ |
ਪਿਛਲੀ ਖ਼ਬਰ ਸੂਬਾ ਸਰਕਾਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕਿਸਾਨਾਂ ਨੂੰ ਵੰਡੇ ਚੈੱਕ ਅਗਲੀ ਖ਼ਬਰ ਬਲਾਕ ਪਟਿਆਲਾ-3 ਦੀਆਂ ਖੇਡਾਂ ਯਾਦਗਾਰੀ ਹੋ ਨਿੱਬੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।