ਕੈਪਟਨ ਕੁਲਵੰਤ ਸਿੰਘ ਖਾਕਟਾਂ ਨਾਲ ਪਰਮਜੀਤ ਸਿੰਘ ਮਹਿਮੂਦਪੁਰ ਨੇ ਕੀਤੀ ਮੁਲਾਕਾਤ
ਭੁੱਨਰਹੇੜੀ, 24 ਅਕਤੂਬਰ (ਧਨਵੰਤ ਸਿੰਘ)- ਖੇਤੀਬਾੜੀ ਵਿਕਾਸ ਬੈਂਕ, ਦੇਵੀਗੜ੍ਹ ਦੇ ਚੇਅਰਮੈਨ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਮਹਿਮੂਦਪੁਰ ਨੇ ਪਿੰਡ ਖਾਕਟਾਂ ਦੇ ਵਸਨੀਕ ਬਜ਼ੁਰਗ ਅਕਾਲੀ ਆਗੂ ਕੈਪਟਨ ਕੁਲਵੰਤ ਸਿੰਘ ਖਾਕਟਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ। ਪਰਮਜੀਤ ਸਿੰਘ ਮਹਿਮੂਦਪੁਰ ਨੇ ਦੱਸਿਆ ਕਿ ਕੈਪਟਨ ਕੁਲਵੰਤ ਸਿੰਘ ਸਾਲ 1995 ਵਿਚ ਫ਼ੌਜ ਤੋਂ ਸੇਵਾਮੁਕਤ ਹੋਏ ਸਨ।
ਕ
ਕੈਪਟਨ ਕੁਲਵੰਤ ਸਿੰਘ ਖਾਕਟਾਂ ਨਾਲ ਮੁਲਾਕਾਤ ਦੌਰਾਨ ਪਰਮਜੀਤ ਸਿੰਘ ਮਹਿਮੂਦਪੁਰ। ਤਸਵੀਰ : ਧਨਵੰਤ ਸਿੰਘ
25-10-2026
ਭੁੱਨਰਹੇੜੀ, 24 ਅਕਤੂਬਰ (ਧਨਵੰਤ ਸਿੰਘ)- ਖੇਤੀਬਾੜੀ ਵਿਕਾਸ ਬੈਂਕ, ਦੇਵੀਗੜ੍ਹ ਦੇ ਚੇਅਰਮੈਨ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਮਹਿਮੂਦਪੁਰ ਨੇ ਪਿੰਡ ਖਾਕਟਾਂ ਦੇ ਵਸਨੀਕ ਬਜ਼ੁਰਗ ਅਕਾਲੀ ਆਗੂ ਕੈਪਟਨ ਕੁਲਵੰਤ ਸਿੰਘ ਖਾਕਟਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਜਾਣਿਆ। ਪਰਮਜੀਤ ਸਿੰਘ ਮਹਿਮੂਦਪੁਰ ਨੇ ਦੱਸਿਆ ਕਿ ਕੈਪਟਨ ਕੁਲਵੰਤ ਸਿੰਘ ਸਾਲ 1995 ਵਿਚ ਫ਼ੌਜ ਤੋਂ ਸੇਵਾਮੁਕਤ ਹੋਏ ਸਨ। ਇਸ ਤੋਂ ਬਾਅਦ ਉਹ ਪੰਥਕ ਸਿਆਸਤ ਨਾਲ ਜੁੜੇ ਗਏ। ਸ਼ੋ੍ਮਣੀ ਅਕਾਲੀ ਦਲ ਦੇ ਸਰਗਰਮ ਆਗੂ ਬਣਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਵਡੇਰੀ ਉਮਰ ਦੇ ਬਾਵਜੂਦ ਕੈਪਟਨ ਕੁਲਵੰਤ ਸਿੰਘ ਦੀ ਪੰਥਕ ਮਾਮਲਿਆਂ ਵਿਚ ਦਿਲਚਸਪੀ ਕਾਇਮ ਹੈ। ਇਸ ਮੁਲਾਕਾਤ ਮੌਕੇ ਮਹਿਮੂਦਪੁਰ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੰਥਕ ਸਿਆਸਤ ਨਾਲ ਜੁੜੇ ਆਗੂਆਂ ਦੇ ਤਜਰਬੇ ਤੇ ਯੋਗਦਾਨ ਨੂੰ ਵਿਚਾਰਨਾ ਅਤੇ ਅਸ਼ੀਰਵਾਦ ਲੈਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸਿਆਸਤ ਵਿਚ ਪਰਿਵਾਰਵਾਦ ਅਤੇ ਨਿੱਜੀ ਹਿੱਤਾਂ ਨੂੰ ਲੈ ਕੇ ਉੱਠਦੇ ਸਵਾਲਾਂ ਦੇ ਮੱਦੇਨਜ਼ਰ, ਪੁਰਾਣੇ ਆਗੂਆਂ ਦੀ ਭੂਮਿਕਾ ਅਤੇ ਉਨ੍ਹਾਂ ਨੂੰ ਮਿਲੇ ਸਨਮਾਨ ਸਤਿਕਾਰ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਕੁਲਵੰਤ ਸਿੰਘ ਦਾ ਜੀਵਨ ਫ਼ੌਜ ਦੀ ਸੇਵਾ ਤੋਂ ਬਾਅਦ ਅਕਾਲੀ ਸਫ਼ਾ ਸਰਗਰਮ ਅਤੇ ਨਿਸ਼ਕਾਮ ਸੇਵਾ ਕਰਦੇ ਰਹੇ। ਇਸ ਮੌਕੇ ਮੌਜੂਦਾ ਪੰਥਕ ਸਿਆਸਤ ਤੇ ਸਮਾਜਿਕ ਸਰੋਕਾਰਾਂ ਬਾਰੇ ਵਿਚਾਰ-ਵਟਾਂਦਰਾ ਵੀ ਹੋਇਆ।