30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਟੈਗੋਰ ਸਕੂਲ 'ਚ ਦੀਵਾਲੀ ਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਏ

ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗ਼ਾਨਾਂ ਵਿਖੇ ਕੀਰਤਨ ਸਰਵਣ ਕਰਦੇ ਹੋਏ ਪ੍ਰਧਾਨ ਸਲੋਨੀ ਗੁਲ੍ਹਾਟੀ, ਸੁਸ਼ੀਲ ਮਿਸਰਾ ਅਤੇ ਪਿ੍ੰਸੀਪਲ ਮੀਨਾਕਸ਼ੀ ਸੂਦ | ਅਜੀਤ ਤਸਵੀਰ <br/> 20-10-2025
ਦੇਵੀਗੜ੍ਹ, 19 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਅਕਬਰਪੁਰ ਅਫ਼ਗ਼ਾਨਾਂ, ਦੇਵੀਗੜ੍ਹ ਵਿਚ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮਨਾਇਆ ਗਿਆ | ਸਭਾ ਦੀ ਸ਼ੁਰੂਆਤ ਸਕੂਲ ਪ੍ਰਬੰਧਕਾਂ ਵਲੋਂ ਮਾਂ ਸਰਸਵਤੀ ਅਤੇ ਮਾਤਾ ਲਕਸ਼ਮੀ ਦੇ ਪੂਜਨ ਨਾਲ ਕੀਤੀ ਗਈ | ਇਸ ਮੌਕੇ ਵਿਦਿਆਰਥੀਆਂ ਵਲੋਂ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ''ਦੀਵਾਲੀ ਕੀ ਰਾਤ ਦੀਵੇ ਬਾਲੀਅਨ'' ਅਤੇ ''ਸਤਿਗੁਰੂ ਬੰਦੀ ਛੋੜ ਹੈ'' ਵਰਗੇ ਸ਼ਬਦ ਗਾਇਨ ਕਰਕੇ ਸਮਾਗਮ ਨੂੰ ਆਤਮਿਕ ਰੰਗ ਵਿਚ ਰੰਗਿਆ ਗਿਆ | ਵਿਦਿਆਰਥੀਆਂ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਾਥੀ ਵਿਦਿਆਰਥੀਆਂ ਦੀ ਜਾਣਕਾਰੀ ਵਿਚ ਵਾਧਾ ਕੀਤਾ | ਸਕੂਲ ਵਿਚ ਇਸ ਮੌਕੇ ਕਈ ਰਚਨਾਤਮਿਕ ਗਤੀਵਿਧੀਆਂ ਜਿਵੇਂ ਦੀਆ ਡੈਕੋਰੇਸ਼ਨ, ਲੈਂਪ ਮੇਕਿੰਗ ਅਤੇ ਹਾਊਸ ਵਾਈਜ਼ ਰੰਗੋਲੀ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਛੋਟੇ ਤੇ ਵੱਡੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਹਰ ਜਮਾਤ ਨੇ ਆਪਣੀ ਕਲਾ ਅਤੇ ਕਲਪਨਾ ਨਾਲ ਸੁੰਦਰ ਰੰਗੋਲੀਆਂ ਬਣਾ ਕੇ ਮਾਹੌਲ ਨੂੰ ਰੌਸ਼ਨ ਕਰ ਦਿੱਤਾ | ਰੰਗੋਲੀ ਮੁਕਾਬਲੇ ਵਿਚ ਪ੍ਰੋਸਪੈਰਟੀ ਹਾਊਸ ਨੇ ਪਹਿਲਾ ਐਟਰਨਿਟੀ ਹਾਊਸ ਨੇ, ਦੂਜਾ ਇੰਟੀਗਿ੍ਟੀ ਹਾਊਸ ਨੇ ਤੀਜਾ ਅਤੇ ਲੋਅਲਟੀ ਹਾਊਸ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਨੁੱਕੜ ਨਾਟਕ ਰਾਹੀਂ ਸਭ ਨੂੰ ਸੰਦੇਸ਼ ਦਿੱਤਾ ਕਿ ਅਸੀਂ ਸਭ ਨੂੰ ਪ੍ਰਦੂਸ਼ਣ ਰਹਿਤ ਤੇ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਪ੍ਰਕਿਰਤੀ ਦਾ ਸੰਤੁਲਨ ਬਣਿਆ ਰਹੇ ਅਤੇ ਸਾਡਾ ਵਾਤਾਵਰਨ ਸਾਫ਼ ਤੇ ਸੁੰਦਰ ਰਹੇ | ਇਸ ਮੌਕੇ ਸਕੂਲ ਪ੍ਰਧਾਨ ਸਲੋਨੀ ਗੁਲ੍ਹਾਟੀ, ਮੈਨੇਜਰ ਸੁਸ਼ੀਲ ਮਿਸਰਾ, ਨਿਰਦੇਸ਼ਕ ਗੌਰਵ ਗੁਲ੍ਹਾਟੀ ਅਤੇ ਪਿ੍ੰਸੀਪਲ ਮੀਨਾਕਸ਼ੀ ਸੂਦ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ, ਵਿਸ਼ਵਕਰਮਾ-ਡੇ ਅਤੇ ਭਾਈ ਦੂਜ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਤਿਉਹਾਰਾਂ ਨੂੰ ਖੁਸੀ ਅਤੇ ਸਾਦਗੀ ਨਾਲ ਮਨਾਉਣ ਦੇ ਨਾਲ ਨਾਲ ਸਮਾਜ ਪ੍ਰਤੀ ਆਪਣਾ ਫ਼ਰਜ਼ ਵੀ ਨਿਭਾਉਣ | ਸਮਾਰੋਹ ਦੇ ਅੰਤ ਵਿਚ ਸਕੂਲ ਨਿਰਦੇਸ਼ਕ ਗੌਰਵ ਗੁਲ੍ਹਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲ੍ਹਾਟੀ, ਸੁਸ਼ੀਲ ਮਿਸਰਾ ਅਤੇ ਪਿ੍ੰਸੀਪਲ ਮੀਨਾਕਸ਼ੀ ਸੂਦ ਨੇ ਇਲਾਕਾ ਨਿਵਾਸੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਨੂੰ ਦੀਵਾਲੀ, ਬੰਦੀ ਛੋੜ ਦਿਵਸ, ਭਾਈ ਦੂਜ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਤਿਉਹਾਰ ਵਿਦਿਆਰਥੀਆਂ ਵਿਚ ਭਰਾਵਾਂ, ਸਾਂਝ, ਰਚਨਾਤਮਿਕਤਾ ਅਤੇ ਸਮਰਪਣ ਦੀ ਭਾਵਨਾ ਪੈਦਾ ਕਰਦੇ ਹਨ |
ਪਿਛਲੀ ਖ਼ਬਰ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੁੜਦ 'ਚ ਛੱਪੜ ਦੇ ਨਵੀਨੀਕਰਨ ਅਤੇ ਪੁਨਰ ਉਸਾਰੀ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਝੋਨੇ ਦੇ ਘੱਟ ਝਾੜ ਨੂੰ ਕੁਦਰਤੀ ਆਫ਼ਤ 'ਚ ਸ਼ਾਮਿਲ ਕਰ ਕੇ ਪੰਜਾਬ ਤੇ ਕੇਂਦਰ ਸਰਕਾਰ ਇਸ ਦੀ ਭਰਪਾਈ ਕਰਨ-ਚੰਦੂਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।