ਨਸ਼ਾ ਵੇਚਣ ਵਾਲਿਆਂ ਦੇ ਖ਼ਾਤਮੇ ਦੀ ਬਜਾਏ ਨਸ਼ਾ ਵਿਰੋਧੀਆਂ ਨੂੰ ਕੀਤਾ ਜਾ ਰਿਹੇ ਖ਼ਤਮ- ਐਡਵੋਕੇਟ ਕਰਮਜੀਤ ਸਿੰਘ
ਰਾਜਪੁਰਾ, 14 ਅਕਤੂਬਰ (ਰਣਜੀਤ ਸਿੰਘ)- ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਚ ਇਸ ਹੱਦ ਤੱਕ ਨਿਘਾਰ ਆ ਗਿਆ ਹੈ ਸੱਤਾਧਾਰੀ ਧਿਰ ਨਸ਼ੇ ਦੇ ਵਪਾਰੀਆਂ ਨੂੰ ਨੱਥ ਪਾਉਣ ਦੀ ਬਜਾਏ ਨਸ਼ੇ ਦਾ ਖਾਤਮਾ ਕਰਨ ਵਾਲਿਆਂ ਨੂੰ ਹੀ ਖਤਮ ਕਰਵਾ ਰਹੀ ਹੈ, ਸੱਤਾਧਰੀ ਧਿਰ ਦੀ ਕਹਿਣੀ ਤੇ ਕਥਨੀ ਵਿਚ ਕਾਫ਼ੀ ਜਿਆਦਾ ਅੰਤਰ ਹੈ ਪੰਜਾਬ ਵਿਚ ਸਥਿਤੀ ਆਪੇ ਤੋਂ ਬਾਹਰ ਹੋਈ ਪਈ ਹੈ ਅਤੇ ‘ਆਪ’ ਨੂੰ ਹੁਣ ਆਪਣੇ ਆਪ ਹੀ ਪੰਜਾਬ ਦੀ ਸੱਤਾ ਤੋ ਬਾਹਰ ਹੋ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫੋਕਲ ਪੁਆਇੰਟ ਰਾਜਪੁਰਾ ਵਿਖੇ ਮੈਂਬਰ ਬਾਰ ਕੌਂਸਲ ਅਤੇ ਹਲਕਾ ਘਨੋਰ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ।
ਰਾਜਪੁਰਾ, 14 ਅਕਤੂਬਰ (ਰਣਜੀਤ ਸਿੰਘ)- ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਚ ਇਸ ਹੱਦ ਤੱਕ ਨਿਘਾਰ ਆ ਗਿਆ ਹੈ ਸੱਤਾਧਾਰੀ ਧਿਰ ਨਸ਼ੇ ਦੇ ਵਪਾਰੀਆਂ ਨੂੰ ਨੱਥ ਪਾਉਣ ਦੀ ਬਜਾਏ ਨਸ਼ੇ ਦਾ ਖਾਤਮਾ ਕਰਨ ਵਾਲਿਆਂ ਨੂੰ ਹੀ ਖਤਮ ਕਰਵਾ ਰਹੀ ਹੈ, ਸੱਤਾਧਰੀ ਧਿਰ ਦੀ ਕਹਿਣੀ ਤੇ ਕਥਨੀ ਵਿਚ ਕਾਫ਼ੀ ਜਿਆਦਾ ਅੰਤਰ ਹੈ ਪੰਜਾਬ ਵਿਚ ਸਥਿਤੀ ਆਪੇ ਤੋਂ ਬਾਹਰ ਹੋਈ ਪਈ ਹੈ ਅਤੇ ‘ਆਪ’ ਨੂੰ ਹੁਣ ਆਪਣੇ ਆਪ ਹੀ ਪੰਜਾਬ ਦੀ ਸੱਤਾ ਤੋ ਬਾਹਰ ਹੋ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫੋਕਲ ਪੁਆਇੰਟ ਰਾਜਪੁਰਾ ਵਿਖੇ ਮੈਂਬਰ ਬਾਰ ਕੌਂਸਲ ਅਤੇ ਹਲਕਾ ਘਨੋਰ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਬੀਤੇ ਲੰਮੇ ਸਮੇਂ ਤੋਂ ਨਸ਼ਿਆਂ ਵਿਰੁੱਧ ਡਟੇ ਹੋਏ ਨਿਧੜਕ ਆਗੂ ਪਰਮਿੰਦਰ ਸਿੰਘ ਝੋਟੇ ਦਾ ਸ਼ਰੇਆਮ ਬਾਜ਼ਾਰ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਸ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਕਈ ਕਮਿਸਟਾਂ ਤੇ ਨਸ਼ਾ ਤਸਕਰਾਂ ਦਾ ਜੋ ਗੱਠਜੋੜ ਬਣਿਆ ਹੋਇਆ ਹੈ ਉਸ ਨੂੰ ਜੜੋ ਖਤਮ ਕਰਨਾ ਚਾਹੀਦਾ ਹੈ, ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਕੈਮਿਸਟਾਂ ਦਾ ਗੱਠਜੋੜ ਝੋਟਾ ਕਤਲ ਨੂੰ ਲੈ ਕੇ ਜੰਗਲ ਰਾਜ ਦੀ ਨਿਸ਼ਾਨਦੇਹੀ ਕਰ ਰਿਹਾ ਹੈ। ਇਸ ਮੌਕੇ ਰਾਜੀਵ ਕੁਮਾਰ ਡੀ. ਸੀ., ਸਾਬਕਾ ਚੇਅਰਮੈਨ ਬਲਜੀਤ ਸਿੰਘ ਗਿੱਲ , ਕੁਲਦੀਪ ਸਿੰਘ ਮਜੋਲੀ ਤੇ ਹੋਰ ਹਾਜ਼ਰ ਸਨ।