30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਤਿਉਹਾਰ ਸਾਡੇ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ-ਬਾਬਾ ਸਤਪਾਲ ਸਿੰਘ

ਅਜੀਤ ਡੈਸਕ 20-10-2025
ਸਮਾਣਾ, 19 ਅਕਤੂਬਰ (ਪ੍ਰੀਤਮ ਸਿੰਘ ਨਾਗੀ)-ਅਸੀਂ ਸਾਰੇ ਹੀ ਹਰ ਤਿਉਹਾਰ ਖ਼ੁਸ਼ੀ ਅਤੇ ਸ਼ਰਧਾ ਨਾਲ ਮਨਾਉਂਦੇ ਹਾਂ ਕਿਉਂਕਿ ਤਿਉਹਾਰ ਸਾਡੇ ਸਭਿਆਚਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਇਹ ਵਿਚਾਰ ਬਾਬਾ ਸਤਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਤੇ ਛੇਵੀਂ ਕਰਹਾਲੀ ਸਾਹਿਬ ਨੇ ਇਕ ਧਾਰਮਿਕ ਸਮਾਗਮ ਸਮੇਂ ਪ੍ਰਗਟ ਕੀਤੇ ਤੇ ਆਖਿਆ ਦੀਵਾਲੀ ਸਾਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦੀ ਹੈ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਪਟਾਕਿਆਂ ਤੋਂ ਦੂਰ ਰਹਿ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ ਤੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਤੇ ਖ਼ੁਸ਼ਹਾਲੀ ਦਾ ਧਿਆਨ ਰੱਖਿਆ ਜਾਵੇ, ਨਾਲ ਹੀ ਦੁਖੀ ਤੇ ਲਾਚਾਰ ਲੋਕਾਂ ਦੀ ਸਹਾਇਤਾ ਕੀਤੀ ਜਾਵੇ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਬਾਲ ਨਿਕੇਤਨ ਵਿਖੇ ਬੱਚਿਆਂ ਨਾਲ ਗਰੀਨ ਤੇ ਭਾਈਚਾਰਕ ਦੀਵਾਲੀ ਮਨਾਈ ਅਗਲੀ ਖ਼ਬਰ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 'ਚ ਬਾਸਕਟਬਾਲ ਪਟਿਆਲਾ ਵਿੰਗ ਨੇ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।