31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਕੂਲ ਆਫ ਐਮੀਨੈਂਸ 'ਚ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਦਰਸ਼ਨ ਸਿੰਘ ਆਸ਼ਟ

ਸਕੂਲ ਪਿ੍ੰਸੀਪਲ ਸੁਖਜਿੰਦਰ ਕੌਰ ਅਤੇ ਪ੍ਰਬੰਧਕ, ਡਾ ਦਰਸ਼ਨ ਸਿੰਘ ਆਸ਼ਟ ਨੂੰ ਸਨਮਾਨਿਤ ਕਰਦੇ ਹੋਏ | ਤਸਵੀਰ : ਗੁਰਇਕਬਾਲ ਸਿੰਘ ਖ਼ਾਲਸਾ <br/> 20-10-2025
ਪਾਤੜਾਂ, 19 ਅਕਤੂਬਰ (ਗੁਰਇਕਬਾਲ ਸਿੰਘ ਖ਼ਾਲਸਾ)-ਬਾਲ ਸਾਹਿਤ ਪੁਰਸਕਾਰ ਵਿਜੇਤਾ, ਸਟੇਟ -ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੂੰ ਅੱਜ ਸਕੂਲ ਆਫ ਐਮੀਨੈਂਸ ਘੱਗਾ ਵਿਖੇ ਵਿਦਿਆਰਥੀਆਂ ਦੇ ਨਾਲ ਰੂਬਰੂ ਕਰਵਾਇਆ ਗਿਆ | ਸਮਾਗਮ ਦੇ ਆਰੰਭ ਵਿਚ ਪਿ੍ੰਸੀਪਲ ਸੁਖਜਿੰਦਰ ਕੌਰ ਨੇ ਡਾ. ਆਸ਼ਟ ਨੂੰ ਬੁੱਕੇ ਭੇਂਟ ਕਰਨ ਉਪਰੰਤ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਅੱਜ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਸਾਬਕਾ ਵਿਦਿਆਰਥੀ ਡਾ. ਆਸ਼ਟ ਵਿਦਿਆਰਥੀਆਂ ਦੇ ਰੂਬਰੂ ਹੋ ਰਹੇ ਹਨ | ਇਸ ਮੌਕੇ ਡਾ. ਦਰਸ਼ਨ ਸਿੰਘ ਆਸ਼ਟ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਨ੍ਹਾਂ ਨੂੰ ਆਪਣੇ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਾਂ ਕਰਦਿਆਂ ਬੜਾ ਸਕੂਨ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਅੱਜ ਇਉਂ ਮਹਿਸੂਸ ਕਰ ਰਹੇ ਹਨ ਜਿਵੇਂ ਉਨ੍ਹਾਂ ਦਾ ਸਮਾਂ 40 ਸਾਲ ਪੁਰਾਣਾ ਮੁੜ ਆ ਗਿਆ ਹੋਵੇ | ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿਚ ਵਿਦਿਆਰਥੀਆਂ ਨੂੰ ਆਪਣੀ ਮਾਤ-ਭਾਸ਼ਾ, ਸਾਹਿਤ, ਸਭਿਆਚਾਰ ਅਤੇ ਮੁੱਲਵਾਨ ਪਿਛੋਕੜ ਨਾਲ ਜੁੜਨ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਇਨ੍ਹਾਂ ਦੇ ਚਰਿੱਤਰ-ਨਿਰਮਾਣ ਦੀ ਉਸਾਰੀ ਹੋ ਸਕੇ ਅਤੇ ਉਹ ਕੌਮ ਦੇ ਚੰਗੇ ਨਾਗਰਿਕ ਬਣ ਸਕਣਾ | ਇਸ ਦੌਰਾਨ ਉਨ੍ਹਾਂ ਵੱਖ-ਵੱਖ ਸ਼੍ਰੇਣੀਆਂ ਦੇ ਪਾਠ-ਕ੍ਰਮਾਂ ਇਕ ਲੱਗੀਆਂ ਆਪਣੀਆਂ ਕਹਾਣੀਆਂ, ਕਵਿਤਾਵਾਂ ਦੇ ਹਵਾਲੇ ਦਿੰਦੇ ਹੋਏ ਦੋ ਬਾਲ ਗੀਤ 'ਕਿੱਥੇ ਗਈ ਏਾ ਮਾਰ ਉਡਾਰੀ ਨੀ ਚਿੜੀਏ' ਅਤੇ 'ਮਾਂ ਬੋਲੀ ਨੂੰ ਪਿਆਰ ਹਾਂ ਕਰਦਾ' ਤਰੰਨੁਮ ਵਿਚ ਸੁਣਾਏ | ਇਸ ਦੌਰਾਨ ਵਿਦਿਆਰਥਣਾਂ ਜਸਪ੍ਰੀਤ, ਰਮਨਪ੍ਰੀਤ ਕੌਰ ਅਤੇ ਸਿਮਰਜੀਤ ਕੌਰ ਨੇ ਡਾ. ਆਸ਼ਟ ਦੀਆਂ ਕਵਿਤਾਵਾਂ ਅਤੇ ਪ੍ਰਸਿੱਧ ਗੀਤਕਾਰ ਇੰਦਰਜੀਤ ਹਸਨਪੁਰੀ ਵਲੋਂ ਡਾ. ਆਸ਼ਟ ਬਾਰੇ ਲਿਖਿਆ ਕਾਵਿ ਚਿੱਤਰ ਵੀ ਖ਼ੂਬਸੂਰਤ ਅੰਦਾਜ਼ 'ਚ ਪੇਸ਼ ਕੀਤੇ | ਇਸ ਸਮਾਗਮ 'ਚ ਡਾ. ਆਸ਼ਟ ਦੇ ਅਧਿਆਪਕ ਰਹੇ ਰਾਜ ਕੁਮਾਰ ਸਿੰਗਲਾ ਨੇ ਵੀ ਸੰਬੋਧਨ ਕੀਤਾ | ਮੰਚ ਸੰਚਾਲਨ ਅਧਿਆਪਕਾ ਕਿਰਨ ਬਾਲਾ ਨੇ ਕੀਤਾ | ਇਸ ਮੌਕੇ ਇੱਥੇ ਕੁਲਵੰਤ ਰਿਖੀ, ਦਵਿੰਦਰ ਸਿੰਘ, ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਦੋ ਧਿਰਾਂ ਦੀ ਲੜਾਈ 'ਚ ਕੁਝ ਲੋਕ ਜ਼ਖ਼ਮੀ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ 'ਕਲਾ ਰੂਪਾਂ ਰਾਹੀਂ ਰਚਨਾਤਮਿਕ ਪ੍ਰਕਿਰਿਆ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।