31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੋ ਧਿਰਾਂ ਦੀ ਲੜਾਈ 'ਚ ਕੁਝ ਲੋਕ ਜ਼ਖ਼ਮੀ

ਅਜੀਤ ਡੈਸਕ 20-10-2025
ਅਰਨੋ, 19 ਅਕਤੂਬਰ (ਦਰਸ਼ਨ ਸਿੰਘ ਪਰਮਾਰ)-ਸਥਾਨਕ ਕਸਬੇ ਵਿਚ ਮਾਮੂਲੀ ਗੱਲ ਨੂੰ ਲੈ ਕੇ ਹੋਈ ਲੜਾਈ ਵਿਚ ਦੋਨੋਂ ਧਿਰਾਂ ਦੇ ਪੰਜ-ਛੇ ਮਰਦ ਅਤੇ ਔਰਤਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਅਰਨੋ ਡੇਰਾ ਓਡਾਂ ਵਿਖੇ ਇਕ ਗਲੀ ਵਿਚ ਮਰੇ ਪਏ ਚਕਚੂੰਦਰ (ਚੂਹੇ) ਨੂੰ ਲੈ ਕੇ ਆਹਮੋ ਸਾਹਮਣੇ ਰਹਿਣ ਵਾਲੀਆਂ ਦੋ ਘਰਾਂ ਦੀਆਂ ਔਰਤਾਂ ਵਿਚ ਹੋਈ ਤਕਰਾਰਬਾਜ਼ੀ ਅਤੇ ਗਾਲੀ-ਗਲੋਚ ਤੋਂ ਬਾਅਦ ਗੱਲ ਬੰਦਿਆਂ ਵਿਚ ਪਹੁੰਚਣ ਨਾਲ ਇਸ ਨੇ ਇਕ ਭਿਆਨਕ ਲੜਾਈ ਦਾ ਰੂਪ ਧਾਰਨ ਕਰ ਲਿਆ | ਜਿਸ ਵਿਚ ਦੋਨਾਂ ਤਰਫ਼ੋਂ ਚਲੇ ਇੱਟਾਂ ਰੋੜੇ ਦੇ ਨਾਲ ਡੰਡਿਆਂ ਸੋਟਿਆਂ ਨਾਲ ਹੋਈ ਲੜਾਈ 'ਚ ਦੋਨਾਂ ਧਿਰਾਂ ਦੇ ਪੰਜ ਛੇ ਮਰਦਾਂ ਤੇ ਔਰਤਾਂ ਦੇ ਨਾਲ ਇਕ ਦੋ ਬੱਚੇ ਵੀ ਜ਼ਖਮੀ ਹੋ ਗਏ | ਇਸ ਸੰਬੰਧ ਵਿਚ ਜੈ ਪ੍ਰਕਾਸ਼ ਚੋਕੀਂ ਮੁਖੀ ਗੁਲਜ਼ਾਰਪੁਰਾ (ਠਰੂਆ) ਦਾ ਕਹਿਣਾ ਸੀ ਕਿ ਸਾਨੂੰ ਸਾਡੇ ਕੰਟਰੋਲ ਰੂਮ ਰਾਹੀ ਇਸ ਲੜਾਈ ਬਾਰੇ ਜਾਣਕਾਰੀ ਮਿਲੀ ਤਾਂ ਅਸੀ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਸਥਿਤੀ 'ਤੇ ਕਾਬੂ ਪਾਇਆ ਜਿਸ ਵਿਚ ਦੋਨਾਂ ਧਿਰਾਂ ਦੇ ਰਾਕੇਸ਼ ਕੁਮਾਰ ਫ਼ੌਜੀ ਅਤੇ ਰਾਜੀਵ ਕੁਮਾਰ ਵਲੋਂ ਇਕ ਦੂਜੇ ਦੇ ਖ਼ਿਲਾਫ਼ ਸ਼ਿਕਾਇਤ ਕਰਨ ਉਪਰੰਤ ਦੋਨਾਂ ਧਿਰਾਂ ਦੇ ਲੋਕ ਹਸਪਤਾਲ ਦਾਖਲ ਹੋਣ ਲਈ ਚਲੇ ਗਏ ਹਨ ਅੱਗੇ ਜੋ ਵੀ ਕਾਰਵਾਈ ਹੋਵੇਗੀ ਉਸ ਨੂੰ ਅਮਲ ਵਿਚ ਲਿਆਂਦਾ ਜਾਵੇਗਾ |
ਪਿਛਲੀ ਖ਼ਬਰ ਸਰਕਾਰੀ ਸਕੂਲ ਸਿਊਣਾ 'ਚ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਸਕੂਲ ਆਫ ਐਮੀਨੈਂਸ 'ਚ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਦਰਸ਼ਨ ਸਿੰਘ ਆਸ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।