17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬਲਾਕ ਭਾਦਸੋਂ-2 ਦੀਆਂ ਖੇਡਾਂ ਅਮਿੱਟ ਪੈੜਾਂ ਛੱਡਦੀਆਂ ਹੋਈਆਂ ਸਮਾਪਤ

ਅਜੀਤ ਡੈਸਕ 23-10-2025
ਭਾਦਸੋਂ, 22 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭਾਦਸੋਂ-2 ਜਗਜੀਤ ਸਿੰਘ ਨੌਹਰਾ ਦੀ ਰਹਿਨੁਮਾਈ ਹੇਠ ਬਲਾਕ ਪੱਧਰੀ 41ਵੀਆਂ ਪ੍ਰਾਇਮਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ ਵਿਖੇ ਅਮਿੱਟ ਪੈੜਾਂ ਛੱਡਦੀਆਂ ਹੋਈਆਂ ਸਮਾਪਤ | ਇਸ ਸਮੇਂ ਸੈਲੇਂਦਰ ਸ਼ਰਮਾ ਡਿਪਟੀ ਡਾਇਰੈਕਟਰ ਐਸ.ਸੀ.ਆਰ.ਟੀ. ਪੰਜਾਬ ਨੇ ਅਖੀਰਲੇ ਦਿਨ ਦੀਆਂ ਖੇਡਾਂ ਦਾ ਉਦਘਾਟਨ ਕੀਤਾ ਤੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ | ਇਨਾਮ ਵੰਡ ਦੀ ਰਸਮ ਸਮੇਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰਪ੍ਰੀਤ ਸਿੰਘ ਪੀ.ਸੀ.ਐਸ. ਡਿਪਟੀ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀਂ ਅਧਿਆਪਕਾਂ ਅਤੇ ਮਾਪਿਆਂ ਦਾ ਹਮੇਸ਼ਾ ਸਤਿਕਾਰ ਕਰੋ | ਜਿਨ੍ਹਾਂ ਸਦਕਾ ਤੁਸੀਂ ਬੁਲੰਦੀਆਂ ਨੂੰ ਛੂਹ ਸਕਦੇ ਹੋ | ਇਨ੍ਹਾਂ ਖੇਡਾਂ ਵਿਚ ਕ੍ਰਮਵਾਰ ਮੁੰਡਿਆਂ ਦੀਆਂ ਪਹਿਲੇ ਤੇ ਦੂਜੇ ਦਰਜੇ ਦੀਆਂ ਪੁਜ਼ੀਸ਼ਨਾਂ :- ਬੈਡਮਿੰਟਨ ਸੈਂਟਰ ਅੱਡਾ ਸਹੌਲੀ ਫ਼ਸਟ, ਸੈਂਟਰ ਚਹਿਲ ਸੈਕੰਡ, ਮਿੰਨੀ ਹੈਂਡਬਾਲ ਸੈਂਟਰ ਜਾਤੀਵਾਲ ਫ਼ਸਟ, ਸੈਂਟਰ ਲੌਟ ਸੈਕੰਡ, ਫੁੱਟਬਾਲ ਸੈਂਟਰ ਜਾਤੀਵਾਲ ਫ਼ਸਟ, ਗੋਬਿੰਦਪੁਰਾ ਸੈਕੰਡ, ਹਾਕੀ ਸੈਂਟਰ ਮਟੋਰੜਾ ਫ਼ਸਟ, ਸੈਂਟਰ ਅੱਡਾ ਸਹੌਲੀ ਸੈਕੰਡ, ਸਤਰੰਜ ਸੈਂਟਰ ਲੌਟ ਫ਼ਸਟ, ਸੈਂਟਰ ਮਟੋਰੜਾ ਸੈਕੰਡ, ਕਬੱਡੀ ਨੈਸ਼ਨਲ ਅੱਡਾ ਸਹੌਲੀ ਫ਼ਸਟ, ਮਟੋਰੜਾ ਸੈਕੰਡ, ਜਿਮਨਾਸਟਿਕ ਸੈਂਟਰ ਜਾਤੀਵਾਲ ਫ਼ਸਟ, ਅੱਡਾ ਸਹੌਲੀ ਸੈਕੰਡ, ਯੋਗਾ ਟੀਮ ਸੈਂਟਰ ਜਾਤੀਵਾਲ ਫ਼ਸਟ, ਲੌਟ ਸੈਕੰਡ, ਕਬੱਡੀ ਸਰਕਲ ਸਟਾਈਲ ਮਟੋਰੜਾ ਫ਼ਸਟ, ਗੋਬਿੰਦਪੁਰਾ ਸੈਕੰਡ, ਰੱਸਾਕਸ਼ੀ ਅੱਡਾ ਸਹੌਲੀ ਫ਼ਸਟ, ਜਿੰਦਲਪੁਰ ਸੈਕੰਡ, ਖੋ-ਖੋ ਗੋਬਿੰਦਪੁਰਾ ਫ਼ਸਟ, ਅੱਡਾ ਸਹੌਲੀ ਸੈਕੰਡ |
ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਜਾਗਿ੍ਤੀ ਯਾਤਰਾ ਅੱਜ ਪਹੁੰਚੇਗੀ ਨਾਭਾ 'ਚ ਅਗਲੀ ਖ਼ਬਰ ਵੇਰਕਾ ਦੁੱਧ ਉਤਪਾਦਕ ਸਭਾ ਊਰਨਾ ਨੇ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।