17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਵੇਰਕਾ ਦੁੱਧ ਉਤਪਾਦਕ ਸਭਾ ਊਰਨਾ ਨੇ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ

ਅਜੀਤ ਡੈਸਕ 23-10-2025
ਸਮਰਾਲਾ, 22 ਅਕਤੂਬਰ (ਕੁਲਵਿੰਦਰ ਸਿੰਘ/ਗੋਪਾਲ ਸੋਫਤ)- ਇੱਥੋਂ ਨਜ਼ਦੀਕੀ ਪਿੰਡ ਊਰਨਾ ਵਿਖੇ ਦੀ ਵੇਰਕਾ ਡੇਅਰੀ ਸਹਿਕਾਰੀ ਸਭਾ ਊਰਨਾ ਵਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਪਣਾ ਸਾਲਾਨਾ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਗਿਆ ¢ ਇਸ ਮੁਨਾਫ਼ਾ ਵੰਡ ਸਮਾਰੋਹ 'ਚ ਦਲਜੀਤ ਸਿੰਘ ਕੁਲਾਰ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਕੁਲਾਰ ਸਾਬਕਾ ਸਰਪੰਚ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ¢ ਇਸ ਮੁਨਾਫ਼ਾ ਵੰਡ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਲਜੀਤ ਸਿੰਘ ਕੁਲਾਰ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਾਲ 2022-23 ਅਤੇ 2023-24 ਦਾ ਸ਼ੁੱਧ ਮੁਨਾਫ਼ਾ 1,20,00 ਰੁਪਏ ਦਾ ਬੋਨਸ ਪ੍ਰਾਪਤ ਕਰਤਾ ਲਾਭਪਾਤਰੀਆਂ ਵਿਚਕਾਰ ਵੰਡਿਆ ਗਿਆ¢ ਇਸ ਸਭਾ ਦੀ ਸਾਲਾਨਾ ਪ੍ਰਗਤੀ ਰਿਪੋਰਟ ਸੰਦੀਪ ਸਿੰਘ ਹਰਿਓਾ ਸੈਕਟਰੀ ਨੇ ਪੜ੍ਹੀ ¢ ਇਸ ਮੌਕੇ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਸ਼ੂ ਪਾਲਕ ਵੱਧ ਮੁਨਾਫ਼ਾ ਕਮਾਉਣ ਲਈ ਵੇਰਕਾ ਨਾਲ ਜੁੜਨ ਕਿਉਂਕਿ ਵੇਰਕਾ ਇੱਕੋ-ਇੱਕ ਅਦਾਰਾ ਹੈ, ਜੋ ਪਸ਼ੂ ਪਾਲਕਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਦੁੱਧ ਦਾ ਭਾਅ ਦੇ ਰਿਹਾ ਹੈ ¢ ਵੇਰਕਾ ਵਲੋਂ ਦੁੱਧ ਤੋਂ ਬਣਾਏ ਜਾ ਰਹੇ ਖਾਣ ਪੀਣ ਵਾਲੇ ਉਤਪਾਦ ਅੱਜ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ ¢ ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਕੁਲਾਰ ਨੇ ਕਿਹਾ ਕਿ ਚਿੱਟੀ ਕ੍ਰਾਂਤੀ ਵਜੋਂ ਦੁੱਧ ਦਾ ਉਤਪਾਦਨ ਕਰਨ ਵਾਲੇ ਪਸ਼ੂ ਪਾਲਕਾਂ ਦਾ ਦੁੱਧ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਹਿਮ ਯੋਗਦਾਨ ਹੈ ¢ ਵੇਰਕਾ ਨਾਲ ਜੁੜੇ ਦੁੱਧ ਉਤਪਾਦਕ ਚੰਗਾ ਮੁਨਾਫ਼ਾ ਕਮਾ ਰਹੇ ਹਨ ¢ਇਸ ਸਮਾਗਮ ਦੌਰਾਨ ਵੱਧ ਮੁਨਾਫ਼ਾ ਪ੍ਰਾਪਤ ਕਰਨ ਵਾਲਿਆਂ 'ਚ ਗੁਰਪ੍ਰੀਤ ਸਿੰਘ ਕੁਲਾਰ, ਗੁਰਦੇਵ ਸਿੰਘ ਗਿੱਲ, ਦਲਜੀਤ ਸਿੰਘ ਕੁਲਾਰ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰ ਕੇ ਸਭਾ ਦਾ ਨਾਂਅ ਰੌਸ਼ਨ ਕੀਤਾ ¢ ਇਸ ਮੌਕੇ ਬਾਕੀ ਸਾਰੇ ਦੁੱਧ ਪਾਉਣ ਵਾਲੇ ਦੁੱਧ ਉਤਪਾਦਕਾਂ ਨੂੰ ਸਟੀਲ ਦੇ ਬਰਤਨ ਦੇ ਕੇ ਸਨਮਾਨਿਤ ਕੀਤਾ ਗਿਆ ¢ ਇਸ ਸਮਾਗਮ 'ਚ ਸਭਾ ਦੇ ਮੈਂਬਰਾਂ 'ਚ ਕਰਮਜੀਤ ਸਿੰਘ ਭੱਟੀ, ਸਤਵੰਤ ਕੌਰ ਬੈਨੀਪਾਲ, ਰਤਨ ਸਿੰਘ, ਹਰਬੰਸ ਸਿੰਘ ਬਾਠ ਤੋਂ ਇਲਾਵਾ ਹਰਵਿੰਦਰ ਸਿੰਘ ਬੈਨੀਪਾਲ, ਬਲਵੀਰ ਸਿੰਘ ਢਿੱਲੋਂ, ਜਗਰੂਪ ਸਿੰਘ ਮਾਨ, ਹਰਜਿੰਦਰ ਸਿੰਘ ਭੱਟੀ ਸੋਨੂੰ, ਵਿੱਕੀ ਗਿੱਲ, ਲਾਡੀ ਭੱਟੀ, ਸੁਖਵਿੰਦਰ ਕੌਰ ਭੱਟੀ, ਅਰਸ਼ ਗਿੱਲ, ਜਸਵਿੰਦਰ ਸਿੰਘ ਪੋਲਾ ਆਦਿ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ ¢
ਪਿਛਲੀ ਖ਼ਬਰ ਬਲਾਕ ਭਾਦਸੋਂ-2 ਦੀਆਂ ਖੇਡਾਂ ਅਮਿੱਟ ਪੈੜਾਂ ਛੱਡਦੀਆਂ ਹੋਈਆਂ ਸਮਾਪਤ ਅਗਲੀ ਖ਼ਬਰ ਬਿ੍ਟਿਸ਼ ਕਾਨਵੈਂਟ ਸਕੂਲ ਫਤਹਿਪੁਰ ਵਿਖੇ ਦੀਵਾਲੀ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।