ਨਾਭਾ, 22 ਅਕਤੂਬਰ (ਕਰਮਜੀਤ ਸਿੰਘ)-ਵਿਸ਼ਵਕਰਮਾ ਵੈੱਲਫੇਅਰ ਸੋਸਾਇਟੀ ਨਾਭਾ ਵਲੋਂ ਪ੍ਰਧਾਨ ਚਰਨ ਸਿੰਘ ਮਲਕੀਤ ਕੰਬਾਈਨ ਦੀ ਅਗਵਾਈ ਹੇਠ ਮੰਦਿਰ ਕਿਸ਼ਨਾਪੁਰੀ ਵਿਖੇ 67ਵਾਂ ਵਿਸ਼ਵਕਰਮਾ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਸਮਾਰੋਹ ਵਿਚ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਅਵਤਾਰ ਸਿੰਘ ਨੰਨੜੇ, ਚੇਅਰਮੈਨ ਜੱਸੀ ਸੋਹੀਆਂ ਵਾਲਾ, ਸਤਵਿੰਦਰ ਸਿੰਘ ਟੌਹੜਾ, ਕੁਲਵਿੰਦਰ ਸਿੰਘ ਸੁੱਖੇਵਾਲ, ਮੱਖਣ ਸਿੰਘ ਲਾਲਕਾ ਤੇ ਭਗਵੰਤ ਸਿੰਘ ਮਣਕੂ ਭਾਦਸੋਂ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ | ਮਹਿਮਾਨਾਂ ਨੇ ਭਗਵਾਨ ਵਿਸ਼ਵਕਰਮਾ ਜੀ ਦੇ ਉਪਦੇਸ਼ਾ 'ਤੇ ਚਲਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਿਰਪਾ ਨਾਲ ਸੁਈ ਤੋਂ ਲੈ ਕੇ ਜਹਾਜ਼ ਤੱਕ ਦਾ ਨਿਰਮਾਣ ਹੋਇਆ ਹੈ | ਕਿਸ਼ਨ ਸਿੰਘ ਨਰਮਾਣਾ ਦੇ ਜਥੇ ਨੇ ਭਗਵਾਨ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ | ਹਵਨ ਦੀ ਰਸਮ ਬਲਜਿੰਦਰ ਸਿੰਘ ਸਲੈਚ ਵਲੋਂ ਸ਼ੁਰੂ ਕੀਤੀ ਗਈ ਤੇ ਝੰਡਾ ਦਰਸ਼ਨ ਸਿੰਘ ਦੇਵ ਐਗਰੋ ਇੰਡਸਟਰੀਜ਼ ਵਲੋਂ ਚੜ੍ਹਾਇਆ ਗਿਆ | ਸਟੇਜ ਸੈਕਟਰੀ ਜਗਦੀਸ਼ ਸਿੰਘ ਡੀਸੀ ਤੇ ਦਵਿੰਦਰ ਸਿੰਘ ਦੇਵ ਨੇ ਭੂਮਿਕਾ ਨਿਭਾਈ | ਪ੍ਰਧਾਨ ਚਰਨ ਸਿੰਘ ਰਲਹਨ ਨੇ ਸੰਗਤ ਦਾ ਧੰਨਵਾਦ ਕੀਤਾ ਅਤੇ ਸਨਮਾਨਯੋਗ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਚਰਨ ਸਿੰਘ ਐਮ.ਡੀ. ਮਲਕੀਤ ਕੰਬਾਈਨ, ਭਗਵੰਤ ਸਿੰਘ ਰਾਮਗੜ੍ਹੀਆ ਚੇਅਰਮੈਨ, ਮੀਤ ਪ੍ਰਧਾਨ ਪਾਖਰ ਸਿੰਘ ਹਰਦੇਵ ਕੰਬਾਈਨ, ਲਖਵਿੰਦਰ ਸਿੰਘ ਲੱਖੀ ਗਹੀਰ ਕੰਬਾਈਨ, ਅਮਰੀਕ ਸਿੰਘ ਗੁਰਦਿਆਲ ਕੰਬਾਈਨ, ਸਰਬਜੀਤ ਸਿੰਘ, ਸ਼ਮਸ਼ੇਰ ਸਿੰਘ, ਅਜੈਬ ਸਿੰਘ ਏ.ਐਸ. ਕੰਬਾਈਨ, ਗੁਰਬਖਸੀਸ ਸਿੰਘ ਭੱਟੀ, ਗੋਤਿਮ ਬਾਤਿਸ਼, ਮਾਨਟੂ ਪਾਹੁੱਜਾ, ਟਹਿਲ ਸਿੰਘ ਬਿਨਾਂਹੇੜੀ, ਮੱਖਣ ਸਿੰਘ ਠੇਕੇਦਾਰ, ਹਰਜਿੰਦਰ ਸਿੰਘ ਹਰਜੀਤ ਕੰਬਾਈਨ, ਹਰਫੂਲ ਸਿੰਘ, ਜਸਵੰਤ ਸਿੰਘ ਜੱਸੀ, ਬਲਜਿੰਦਰ ਸਿੰਘ ਸਿਆਣ ਕੰਬਾਈਨ, ਹਰਜੀਤ ਸਿੰਘ ਰੂਪਰਾਏ, ਨਰੰਜਣ ਸਿੰਘ ਐਨ.ਐਸ. ਕੰਬਾਈਨ, ਗੁਰਦੀਪ ਸਿੰਘ ਬਿਰਦੀ ਫ਼ਰਨੀਚਰ, ਗਿਆਨ ਚੰਦ ਵਿਰਦੀ, ਲਾਭ ਸਿੰਘ, ਡਾ. ਪੱਪੀ ਭੋਜੋਮਾਜਰੀ, ਜਸਵੀਰ ਸਿੰਘ ਸ਼ਿੰਦਾ, ਇੰਦਰਪ੍ਰੀਤ ਸਿੰਘ, ਹਰਵਿੰਦਰ ਸਿੰਘ ਸੁਰਿੰਦਰਾ ਕੰਬਾਈਨ, ਯਸਵਿੰਦਰਪਾਲ ਮਠਾੜੂ, ਅਵਤਾਰ ਸਿੰਘ ਢਿੰਡ, ਸੁਖਚੈਨ ਸਿੰਘ ਐਮ.ਡੀ. ਗੁਰਦਿਆਲ ਕੰਬਾਈਨ, ਅਵਤਾਰ ਸਿੰਘ ਮਠਾੜੂ, ਕਰਜੀਤ ਸਿੰਘ ਗਲਵੱਟੀ, ਪ੍ਰਦੀਪ ਸਿੰਘ ਦੇਵ ਐਗਰੋ, ਬਲਜਿੰਦਰ ਧੰਮੂ, ਜਸਪਾਲ ਸਿੰਘ ਗਾਡਰ, ਗੁਰਚਰਨ ਸਿੰਘ ਕਾਲੇਰੋਨੇ, ਪਰਮਜੀਤ ਸਿੰਘ, ਦੇਵ ਸਿੰਘ, ਹਰਨੇਕ ਸਿੰਘ, ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਰਾਮਗੜ੍ਹੀਆ ਭਾਈਚਾਰਾ ਹਾਜ਼ਰ ਸੀ |