ਭਾਦਸੋਂ, 22 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਹਰ ਸਾਲ ਦੀ ਤਰ੍ਹਾਂ ਦਿ ਵਿਸ਼ਵਕਰਮਾ ਰਾਮਗੜੀਆ ਐਜੂਕੇਸ਼ਨਲ ਵੇਲਫੇਅਰ ਅਤੇ ਡਿਵੈਲਪਮੈਂਟ ਸੁਸਾਇਟੀ ਭਾਦਸੋਂ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਦੇ 38ਵੇਂ ਔਜਾਰ ਪੂਜਾ ਮਹਾਂਉਤਸਵ ਮੌਕੇ ਅੱਜ ਸ਼ਹਿਰ ਦੇ ਪ੍ਰਮੁੱਖ ਬਜ਼ਾਰ ਵਿਚ ਸ਼ੋਭਾ ਯਾਤਰਾ ਸਜਾਈ ਗਈ | ਇਸ ਸ਼ੋਭਾ ਯਾਤਰਾ ਨੂੰ ਅਵਤਾਰ ਸਿੰਘ ਨੰਨੜੇ ਪ੍ਰਧਾਨ ਕੰਬਾਇਨ ਐਸੋਸੀਏਸ਼ਨ ਨਾਭਾ ਵਲੋਂ ਹਰੀ ਝੰਡੀ ਦੇ ਰਵਾਨਾ ਕੀਤਾ ਗਿਆ | ਇਹ ਸ਼ੋਭਾ ਯਾਤਰਾ ਸ਼ਹਿਰ ਦੇ ਮੇਨ ਬਜਾਰ ਹੁੰਦੀ ਹੋਈ ਗੁਰਦੁਆਰਾ ਸਾਹਿਬ ਚਾਸਵਾਲ ਤੇ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਹੋ ਕੇ ਵਾਪਿਸ ਸ੍ਰੀ ਵਿਸ਼ਵਕਰਮਾ ਮੰਦਿਰ ਭਾਦਸੋਂ ਵਿਖੇ ਪਹੁੰਚੀ | ਸ਼ਹਿਰ ਦੀਆਂ ਪ੍ਰਮੁੱਖ ਥਾਵਾਂ 'ਤੇ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਮਨਪ੍ਰੀਤ ਸਿੰਘ ਲੋਟੇ ਡਾਇਰੈਕਟਰ ਕਰਤਾਰ ਐਗਰੋ ਇੰਡਸਟਰੀਜ਼ ਨੇ ਦੱਸਿਆ ਕਿ 23 ਅਕਤੂਬਰ ਨੂੰ ਸਵੇਰੇ 7 ਵਜੇ ਸ੍ਰੀ ਵਿਸ਼ਵਕਰਮਾ ਪੁਰਾਣ ਦੇ ਭੋਗ ਪਾਏ ਜਾਣਗੇ, ਉਪਰੰਤ ਹਵਨ ਯੱਗ ਹੋਵੇਗਾ | ਸਵੇਰੇ 10 ਵਜੇ ਅਮਰੀਕ ਸਿੰਘ ਐਮ.ਡੀ. ਗੁਰਦਿਆਲ ਕੰਬਾਇਨ ਝੰਡੇ ਦੀ ਰਸਮ ਅਦਾ ਕਰਨਗੇ | ਇਸ ਉਪਰੰਤ ਸਵੇਰੇ 10 ਵਜੇ ਤੋਂ ਦੁਪਿਹਰ 2 ਵਜੇ ਤੱਕ ਸਟੇਜ ਸਮਾਗਮ ਹੋਵੇਗਾ ਜਿਸ ਵਿਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਸੁਰਜੀਤ ਸਿੰਘ ਧੀਮਾਨ ਸਾਬਕਾ ਵਿਧਾਇਕ ਸਮਾਗਮ ਦੀ ਪ੍ਰਧਾਨਗੀ ਕਰਨਗੇ | ਇਸ ਦੌਰਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਹਲਕਾ ਬਟਾਲਾ ਅਤੇ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ ਵਿਸ਼ੇਸ ਤੌਰ ਤੇ ਸ਼ਿਰਕਤ ਕਰਨਗੇ | ਇਸ ਸਮਾਗਮ 'ਚ ਪੰਡਤ ਵਿਸ਼ਵਾਮਿੱਤਰ ਸੰਗਰੂਰ ਵਾਲੇ ਭਗਵਾਨ ਸ਼੍ਰੀ ਵਿਸ਼ਵਕਰਮਾ ਦੇ ਜੀਵਨ ਬਾਰੇ ਗੁਣਗਾਨ ਕਰਨਗੇ | ਇਸ ਸ਼ੋਭਾ ਯਾਤਰਾ ਮੌਕੇ ਅਮਰਜੀਤ ਸਿੰਘ ਲੋਟੇ ਸਰਪ੍ਰਸਤ, ਪ੍ਰਧਾਨ ਮਨਪ੍ਰੀਤ ਸਿੰਘ ਲੋਟੇ, ਗੁਰਦੀਪ ਸਿੰਘ ਨਿਊ ਗੁਰਦੀਪ ਕੰਬਾਈਨ, ਮਾਸਟਰ ਬਲਵਿੰਦਰ ਸਿੰਘ, ਜਸਵੰਤ ਸਿੰਘ ਗੁਰਦੀਪ ਕੰਬਾਈਨ, ਗੁਰਦੀਪ ਸਿੰਘ ਕਾਕਾ, ਰਾਕੇਸ਼ ਸਿੰਘ ਗੁਰਦੀਪ ਕੰਬਾਈਨ, ਸੋਹਣ ਸਿੰਘ ਸੋਨੀ, ਸੁਖਦੇਵ ਸਿੰਘ ਡਕੌਂਦਾ, ਦਵਿੰਦਰ ਸਿੰਘ ਕਾਕਾ ਪ੍ਰੈਸ ਸਕੱਤਰ, ਸਤਨਾਮ ਸਿੰਘ ਐਮ ਸੀ, ਗੁਰਚਰਨ ਸਿੰਘ ਸੋਨੂ, ਗੁਰਚਰਨ ਸਿੰਘ ਕਾਕਾ, ਬੰਤ ਸਿੰਘ, ਲਖਵੀਰ ਸਿੰਘ ਲਾਡੀ,ਜਥੇਦਾਰ ਪਾਲਾ ਸਿੰਘ,ਸਰਵਣ ਸਿੰਘ, ਮਿੰਟਾ, ਕਰਨੈਲ ਸਿੰਘ ਹੈਪੀ, ਅਮਨਦੀਪ ਸਿੰਘ ਬਿੱਟੂ, ਅਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ |