ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਟੈਂਪੂ ਯੂਨੀਅਨ ਸਨੌਰ ਨੇ ਧਾਰਮਿਕ ਸਮਾਗਮ ਕਰਵਾਇਆ
ਅਜੀਤ ਡੈਸਕ
23-10-2025
ਕਿ੍ਸਨ ਸਿੰਘ ਸਨੌਰ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਮਿਹਨਤਕਸ਼ ਵਰਗ ਦੀਆਂ ਅਸਲ ਸਮੱਸਿਆਵਾਂ ਜਿਵੇਂ ਆਵਾਜਾਈ ਰਾਹਤ, ਬੀਮਾ ਸੁਵਿਧਾਵਾਂ ਤੇ ਬੱਚਿਆਂ ਦੀ ਉੱਚ ਸਿੱਖਿਆ ਤੇ ਸਿਹਤ ਸੁਰੱਖਿਆ ਪ੍ਰਬੰਧਾਂ ਨੂੰ ਗੰਭੀਰਤਾ ਨਾਲ ਲਵੇ | ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮਜ਼ਦੂਰ ਤੇ ਮੱਧਵਰਗ ਦੇ ਹੱਕਾਂ ਲਈ ਆਵਾਜ਼ ਉਠਾਉਂਦਾ ਰਹੇਗਾ | ਇਸ ਸਮਾਗਮ ਦੌਰਾਨ ਟੈਂਪੂ ਯੂਨੀਅਨ ਦੇ ਮੈਂਬਰਾਂ ਵਲੋਂ ਪਹੁੰਚੇ ਸਾਰੇ ਵਿਸ਼ੇਸ਼ ਪਤਵੰਤਿਆਂ ਨੂੰ ਸਿਰੋਪਾਉ ਸਾਹਿਬ ਪਾ ਕੇ ਸਨਮਾਨਿਤ ਕੀਤਾ ਗਿਆ | ਪਾਠ ਤੇ ਅਰਦਾਸ ਤੋਂ ਬਾਅਦ ਵਿਸ਼ਵਕਰਮਾ ਜੀ ਦੀ ਜੋਤ ਜਗਾ ਕੇ ਸਾਰਿਆਂ ਨੂੰ ਲੰਗਰ ਪ੍ਰਸਾਦ ਵੰਡਿਆ ਗਿਆ | ਮੌਕੇ 'ਤੇ ਆਏ ਸਾਰੇ ਮਹਿਮਾਨਾਂ ਨੇ ਸਨੌਰ ਵਾਸੀਆਂ ਵਿਚ ਏਕਤਾ ਤੇ ਸੇਵਾ ਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ | ਸਮਾਗਮ ਦੌਰਾਨ ਟੈਂਪੂ ਯੂਨੀਅਨ ਨਾਲ ਸਬੰਧਿਤ ਲਖਵਿੰਦਰ ਸਿੰਘ ਚੌਹਾਨ, ਨਿਸ਼ਾਨ ਸਿੰਘ, ਸਰਬਜੀਤ ਸਿੰਘ ਪ੍ਰਧਾਨ ਜੀਵਨ ਲਾਲ ਸਾਬਕਾ ਪ੍ਰਧਾਨ, ਰਾਮ ਲਾਲ ਨਿਸ਼ਾਨ ਸਿੰਘ ਰਮਨਦੀਪ ਸਿੰਘ ਗੁਲਾਬ ਹਰਵੀਰ ਸਿੰਘ ਸੋਨੀ ਕਰਨਵੀਰ ਸਿੰਘ ਸੋਨੂੰ ਲਖਵਿੰਦਰ ਸਿੰਘ ਲੱਖਾ ਸ਼ਮਸ਼ੇਰ ਸਿੰਘ ਰਜਿੰਦਰ ਸਿੰਘ ਡਾ. ਚੰਦਨ ਕਵਲਜੀਤ ਸਿੰਘ ਅਤੇ ਸਮੂਹ ਟੈਂਪੂ ਯੂਨੀਅਨ ਇੰਸਪੈਕਟਰ ਬਲਜੀਤ ਸਿੰਘ ਏ.ਐਸ.ਆਈ. ਰਾਜਵੰਤ ਸਿੰਘ ਟਰੈਫਿਕ ਇੰਚਾਰਜ ਸਨੌਰ ਸਮੇਤ ਹੋਰ ਕਈ ਮੈਂਬਰ ਮੌਜੂਦ ਸਨ |