ਅਥਲੀਟ ਮਿਹਰਦੀਪ ਕੌਰ ਨੇ ਪੰਜਾਬ ਦਾ ਨਾਂਅ ਚਮਕਾਇਆ ਹੈ-ਰਜਿੰਦਰ ਸਿੰਘ ਵਿਰਕ
ਅਜੀਤ ਡੈਸਕ
23-10-2025
ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ ਮਿਹਰਦੀਪ ਕੌਰ ਯੂ.ਐਸ.ਏ. ਵਿਚ ਹੋਣ ਵਾਲੀ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਲਈ ਟੀਮ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ | ਰਜਿੰਦਰ ਸਿੰਘ ਵਿਰਕ ਵਲੋਂ ਮਿਹਰਦੀਪ ਕੌਰ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਗਿਆ ਕਿ ਰਸੂਲਪੁਰ ਸੈਦਾ ਵਰਗੇ ਪਿੰਡ ਤੋਂ ਤਰਾਸ਼ੀ ਗਈ ਇਸ ਧੀ ਨੇ ਸਿਰਫ ਪਟਿਆਲਾ ਜ਼ਿਲ੍ਹੇ ਦਾ ਨਹੀਂ ਸਗੋਂ ਪੂਰੇ ਪੰਜਾਬ ਅਤੇ ਦੇਸ਼ ਦਾ ਮਾਣ ਵਧਾਇਆ ਹੈ | ਮਿਹਰਦੀਪ ਕੌਰ ਦੇ ਸਨਮਾਨ ਸਮਾਰੋਹ ਦੌਰਾਨ ਪਿੰਡ ਵਾਸੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਉਪਲੱਬਧੀ ਨੂੰ ਪੰਜਾਬ ਦੀ ਧੀ ਦੀ ਵਿਸ਼ਵ ਪੱਧਰੀ ਸਫਲਤਾ ਵੱਲ ਇੱਕ ਵੱਡਾ ਕਦਮ ਕਹਿੰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ |