ਪਾਤੜਾਂ, 22 ਅਕਤੂਬਰ (ਪੱਤਰ ਪ੍ਰੇਰਕ)-ਅਰਨੋ ਤੋਂ 'ਅਜੀਤ' ਦੇ ਪੱਤਰਕਾਰ ਦਰਸ਼ਨ ਪਰਮਾਰ ਦੇ ਭਰਾ ਨਰੇਸ਼ ਪਰਮਾਰ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਉਹ 60 ਵਰਿ੍ਹਆਂ ਦੇ ਸਨ¢ ਨਰੇਸ਼ ਕੁਮਾਰ ਦੀ ਮੌਤ 'ਤੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਅਕਾਲੀ ਦਲ ਮੁੜ ਸੁਰਜੀਤੀ ਦੇ ਹਲਕਾ ਸ਼ੁਤਰਾਣਾਂ ਤੇ ਮੁੱਖ ਸੇਵਾਦਾਰ ਕਰਨ ਸਿੰਘ ਸੇਵਾ ਮੁਕਤ ਐਸ.ਟੀ.ਸੀ, ਟਰਾਂਸਪੋਰਟ ਵਿਭਾਗ, ਜਗਮੀਤ ਸਿੰਘ ਹਰਿਆਉ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕਬੀਰ ਦਾਸ ਹਲਕਾ ਮੁਖੀ ਅਕਾਲੀ ਦਲ, ਦਰਬਾਰਾ ਸਿੰਘ ਹਲਕਾ ਇੰਚਾਰਜ ਸ਼ੁਤਰਾਣਾ, ਨਰਾਇਣ ਸਿੰਘ ਨਰਸੋਤ, 'ਅਜੀਤ' ਦੇ ਪਟਿਆਲਾ ਸਭ ਆਫਿਸ ਦੇ ਇੰਚਾਰਜ ਧਰਮਿੰਦਰ ਸਿੰਘ ਸਿੱਧੂ ਅਤੇ ਮੀਡੀਆ ਕਲੱਬ ਪਾਤੜਾਂ ਦੇ ਪ੍ਰਧਾਨ ਜਗਦੀਸ਼ ਸਿੰਘ ਕੰਬੋਜ ਸਮੇਤ ਅਹੁੱਦੇਦਾਰਾਂ ਅਤੇ ਮੈਂਬਰਾਂ ਨੇ ਪਰਮਾਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ¢ ਇਲਾਕੇ ਦੇ ਆਗੂਆਂ ਨੇ ਦੱਸਿਆ ਕਿ ਖਨੌਰੀ ਵਿਚ ਇਕ ਛੋਟੇ ਵਪਾਰੀ ਵਜੋਂ ਕੰਮ ਕਰਕੇ ਆਪਣਾ ਪਰਿਵਾਰ ਪਾਲ ਰਹੇ ਨਰੇਸ਼ ਕੁਮਾਰ ਅੱਜ ਜਦੋਂ ਦੁਕਾਨ 'ਤੇ ਪੁੱਜੇ ਤਾਂ ਅਚਾਨਕ ਉਨ੍ਹਾਂ ਨੂੰ ਦਿਲ ਦੀ ਤਕਲੀਫ ਹੋਈ ਅਤੇ ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਮÏਤ ਹੋ ਗਈ¢ ਇਲਾਕੇ ਦੇ ਆਗੂਆਂ ਨੇ ਦੱਸਿਆ ਕਿ ਅਰਨੋ ਇਲਾਕੇ ਵਿਚ ਆਪਣੀ ਚੰਗੀ ਪਹਿਚਾਣ ਰੱਖਦੇ ਪਰਮਾਰ ਪਰਿਵਾਰ ਨੂੰ ਜਿੱਥੇ ਨਰੇਸ਼ ਕੁਮਾਰ ਦੀ ਮÏਤ 'ਤੇ ਸਦਮਾ ਪੁੱਜਾ ਹੈ ਉੱਥੇ ਇਲਾਕੇ ਦੇ ਲੋਕਾਂ ਵਿਚ ਵੀ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ¢ ਨਰੇਸ਼ ਕੁਮਾਰ ਦੀ ਮੌਤ 'ਤੇ ਮੀਡਿਆ ਕਲੱਬ ਪਾਤੜਾਂ ਤੇ ਸਰਪ੍ਰਸਤ ਗੁਰਨਾਮ ਸਿੰਘ ਚÏਹਾਨ, ਮੁੱਖ ਸਲਾਹਕਾਰ ਸੱਤਪਾਲ ਗਰਗ, ਜਰਨਲ ਸਕੱਤਰ ਭੁਪਿੰਦਰਜੀਤ ਸਿੰਘ ਮÏਲਵੀਵਾਲਾ, ਖਜਾਨਚੀ ਭੂਸ਼ਨ ਸਿੰਗਲਾ ਅਤੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਬਾਵਾ, ਗੁਰਦੁਆਰਾ ਬਹਿਰ ਸਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹਰਨੇਕ ਸਿੰਘ ਸਮੇਤ ਹੋਰ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ¢