17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਮਾਣਾ 'ਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਵਿਸ਼ਵਕਰਮਾ ਦਿਵਸ

ਅਜੀਤ ਡੈਸਕ 23-10-2025
ਸਮਾਣਾ, 22 ਅਕਤੂਬਰ (ਸਾਹਿਬ ਸਿੰਘ)-ਸ੍ਰੀ ਵਿਸ਼ਵਕਰਮਾ ਮੰਦਿਰ ਅਤੇ ਧਰਮਸ਼ਾਲਾ ਕਮੇਟੀ ਸਮਾਣਾ ਵਲੋਂ ਸ੍ਰੀ ਵਿਸ਼ਵਕਰਮਾ ਜੀ ਮਹਾਰਾਜ ਦਾ ਜਨਮ ਦਿਨ ਵਿਸ਼ਵਕਰਮਾ ਮੰਦਿਰ ਸਮਾਣਾ ਵਿਖੇ ਸ਼ਰਧਾ 'ਤੇ ਸਤਿਕਾਰ ਨਾਲ ਮਨਾਇਆ ਗਿਆ | ਮੰਦਿਰ ਵਿਚ ਮਹਾਂ ਪੂਜਾ ਦਿਵਸ ਮਨਾਉਂਦਿਆਂ ਸਵੇਰ ਹਵਨ ਯੱਗ ਕਰਵਾਇਆ ਗਿਆ | ਜਿਸ ਵਿਚ ਸਰਪ੍ਰਸਤ ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਮਣਕੂ ਵਿਸ਼ਾਲ ਕੰਬਾਈਨ, ਮਨਜਿੰਦਰ ਸਿੰਘ ਧੀਮਾਨ, ਜਗਦੇਵ ਸਿੰਘ, ਜੋਗਿੰਦਰ ਸਿੰਘ, ਤਰਸੇਮ ਧੀਮਾਨ, ਅਸ਼ੋਕ ਕੁਮਾਰ, ਸ਼ੰਭੂ ਪ੍ਰਸ਼ਾਦ, ਦਰਸ਼ਨ ਸਿੰਘ ਧੀਮਾਨ, ਮਹਿੰਦਰ ਸਿੰਘ ਧੀਮਾਨ, ਸਕੱਤਰ ਜਗਤਾਰ ਸਿੰਘ ਮਣਕੂ, ਸਵਰਨ ਮਠਾੜੂ ਖ਼ਜ਼ਾਨਚੀ ਅਤੇ ਹਰਿੰਦਰ ਧੀਮਾਨ ਆਦਿਕ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ | ਝੰਡੇ ਦੀ ਰਸਮ ਮੋਹਨ ਲਾਲ ਵਾਹੜੇ ਨੇ ਨਿਭਾਈ | ਗੁਣਗਾਨ ਕਰਤਾ ਨਰੇਸ਼ ਤੇ ਪਾਰਟੀ ਕਕਰਾਲੇ ਵਾਲੇ ਸਨ | ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵਿਧਾਇਕ ਸਨ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਵਿਧਾਇਕ ਰਾਜਿੰਦਰ ਸਿੰਘ, ਲਾਇਨਜ਼ ਕਲੱਬ ਸਮਾਣਾ ਰਾਇਲ ਦੇ ਪ੍ਰਧਾਨ ਜੀਵਨ ਗਰਗ, ਠੇਕੇਦਾਰ ਪ੍ਰਮੋਦ ਸਿੰਗਲਾ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਅਤੇ ਸਰਵਭਾਰਤੀ ਕਾਂਗਰਸ ਕਿਸਾਨ ਸੈੱਲ ਦੇ ਸੰਯੋਜਕ ਰਛਪਾਲ ਸਿੰਘ ਨੇ ਹਾਜ਼ਰੀ ਭਰੀ | ਉਨ੍ਹਾਂ ਵਿਸ਼ਵਕਰਮਾ ਨੂੰ ਸ਼ਿਲਪਕਾਰਾਂ ਦੇ ਰਚਨਹਾਰੇ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੀ ਸਿਰਜਨਾ ਨੇ ਸਿਰਫ਼ ਭਾਰਤੀ ਦਸਤਕਾਰਾਂ ਅਤੇ ਕਾਰੀਗਰਾਂ ਨੂੰ ਹੀ ਪ੍ਰੇਰਿਤ ਨਹੀਂ ਕੀਤਾ ਸਗੋਂ ਉਨ੍ਹਾਂ ਵਿਚ ਸੱਚੀ ਤੇ ਸੁੱਚੀ ਕਿਰਤ ਕਰਨ ਦੀ ਭਾਵਨਾ ਨੂੰ ਵੀ ਪੈਦਾ ਕੀਤਾ | ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਨਗਰ ਕੌਂਸਲ ਦੇ ਸੀਨੀਅਰ ਮੈਂਬਰ ਹਰਪ੍ਰੀਤ ਸਿੰਘ ਕੂਕਾ, ਧਰਮਪਾਲ ਨਾਹਰ ਐਮ.ਸੀ., ਦੇਵਕੀ ਨੰਦਨ, ਵਿਜੇ ਗਰਗ, ਕੁਲਵਿੰਦਰ ਸਿੰਘ, ਮਨੂੰ ਸ਼ਰਮਾ, ਜੁਗਰਾਜ ਸਿੰਘ ਅਤੇ ਦਵਿੰਦਰ ਸਿੰਘ ਗਰਚਾ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਸਰਕਾਰ ਕਿਸਾਨਾਂ ਦੀ ਅਸਲੀ ਹਮਦਰਦ-ਕਾਂਸਲ ਅਗਲੀ ਖ਼ਬਰ ਅਰਨੋਂ ਤੋਂ ਪੱਤਰਕਾਰ ਦਰਸ਼ਨ ਪਰਮਾਰ ਨੂੰ ਸਦਮਾ, ਭਰਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।