17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਭਾਜਪਾ ਸਰਕਾਰ ਕਿਸਾਨਾਂ ਦੀ ਅਸਲੀ ਹਮਦਰਦ-ਕਾਂਸਲ

ਅਜੀਤ ਡੈਸਕ 23-10-2025
ਪਟਿਆਲਾ, 22 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਭਾਜਪਾ ਸੀਨੀਅਰ ਨੇਤਾ ਐਂਡ. ਗੁਰਵਿੰਦਰ ਕਾਂਸਲ ਨੇ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਪੰਜਾਬ ਦੇ ਹੜ੍ਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਲਈ ਇਕ ਹਜ਼ਾਰ ਕੁਇੰਟਲ ਗੇਹੁ ਦਾ ਬੀਜ ਮੁਫ਼ਤ ਭੇਜਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਉੱਤਰ ਪ੍ਰਦੇਸ ਦੇ ਮੁੱਖ ਮੰਤਰੀ ਯੋਗੀ ਅਦਿਤਾਨਾਥ ਦਾ ਕੀਤਾ ਤਹਿ ਦਿਲੋਂ ਧੰਨਵਾਦ ਅਤੇ ਆਖਿਆ ਭਾਜਪਾ ਹੀ ਕਿਸਾਨਾਂ ਦੀ ਅਸਲੀ ਹਮਦਰਦ | ਕਾਂਸਲ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਇਹ ਵੀ ਕਿਹਾ ਪਹਿਲਾ ਵੀ ਨਰੇਂਦਰ ਮੋਦੀ ਦੀ ਵਚਨਬੱਧਤਾ ਤਹਿਤ ਭਾਜਪਾ ਦੀ ਦਿੱਲੀ ਸਰਕਾਰ, ਗੁਜਰਾਤ ਸਰਕਾਰ, ਹਰਿਆਣਾ ਸਰਕਾਰ ਅਤੇ ਗੋਆ ਸਰਕਾਰ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਆਰਥਿਕ ਸਹਾਇਤਾ ਦੇਣ ਲਈ 5-5 ਕਰੋੜ ਦੇ ਨਾਲ ਨਾਲ ਲੋੜਵੰਦਾਂ ਲਈ ਰਾਹਤ ਸਮਗਰੀ ਵੀ ਭੇਜੀ ਸੀ ਜਿਸ ਤੋਂ ਪਤਾ ਲਗਦਾ ਹੈ ਕੇਂਦਰ ਸਰਕਾਰ ਅਤੇ ਭਾਜਪਾ ਸਰਕਾਰ ਦੇ ਹਰ ਸੂਬੇ ਦਾ ਧਿਆਨ ਪੰਜਾਬ ਵੱਲ ਹੈ ਤੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਨੂੰ ਹਰ ਪੱਖੋਂ ਬਣਦੀ ਸਹਾਇਤਾ ਦੇਣ ਵੱਲ ਹੈ | ਇਸ ਮੌਕੇ ਕਾਂਸਲ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਹੀ ਪੰਜਾਬ ਦੀ ਹਿਤੈਸ਼ੀ ਰਹੀ ਹੈ ਅਤੇ ਹਰ ਦੁੱਖ ਤਕਲੀਫ਼ ਵਿੱਚ ਉਸ ਨੇ ਪੰਜਾਬ ਦੇ ਲੋੜਵੰਦ ਪਰਿਵਾਰਾਂ ਦੀ ਬਾਂਹ ਦਿਲੋਂ ਫੜੀ ਹੈ |
ਪਿਛਲੀ ਖ਼ਬਰ ਭਗਵਾਨ ਵਿਸ਼ਵਕਰਮਾ ਜੀ ਦੀ ਕਿਰਤੀ ਸਮਾਜ ਲਈ ਵਡਮੁੱਲੀ ਦੇਣ-ਚੰਦੂਮਾਜਰਾ ਅਗਲੀ ਖ਼ਬਰ ਸਮਾਣਾ 'ਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਵਿਸ਼ਵਕਰਮਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।