17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸੀਨੀਅਰ ਸਿਟੀਜ਼ਨ ਫੈਡਰੇਸ਼ਨ ਪੰਜਾਬ ਦਾ ਇਜਲਾਸ ਯਾਦਗਾਰੀ ਹੋ ਨਿੱਬੜਿਆ

ਅਜੀਤ ਡੈਸਕ 23-10-2025
ਰਾਜਪੁਰਾ, 22 ਅਕਤੂਬਰ (ਜੀ.ਪੀ. ਸਿੰਘ)-ਸਥਾਨਕ ਸੀਨੀਅਰ ਸਿਟੀਜ਼ਨ ਭਵਨ ਵਿਖੇ ਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨਸ ਫੈਡਰੇਸ਼ਨ ਪੰਜਾਬ ਦਾ ਸਾਲਾਨਾ ਇਜਲਾਸ ਚੇਅਰਮੈਨ ਸੀਨੀਅਰ ਆਈ.ਏ.ਐੱਸ. ਸੇਵਾ ਮੁਕਤ ਐੱਸ.ਪੀ. ਕਰਕਰਾ ਦੀ ਰਹਿਨੁਮਾਈ ਸਦਕਾ ਪ੍ਰਧਾਨ ਰਾਜਪੁਰਾ ਰਤਨ ਸ਼ਰਮਾ ਦੀ ਦੇਖਰੇਖ ਹੇਠ ਹੋਇਆ | ਡਾ ਗੁਰਵਿੰਦਰ ਅਮਨ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਰਾਜਪੁਰਾ ਸ਼ਹਿਰ ਦੇ ਇਤਿਹਾਸ 'ਤੇ ਪੰਛੀ ਝਾਤ ਮਾਰਦਿਆਂ ਇੱਥੋਂ ਦੇ ਇਤਿਹਾਸ ਬਾਰੇ ਸੰਖੇਪ ਚਾਨਣਾਂ ਪਾਇਆ | ਇਸ ਮੌਕੇ ਸੂਬਾ ਪ੍ਰਧਾਨ ਰਾਜ ਕੁਮਾਰ ਕੱਕੜ ਨੇ ਪੰਜਾਬ ਭਰ ਦੇ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ ਅਤੇ ਜੋਗਿੰਦਰ ਸਿੰਘ ਮਦਾਨ ਜਨਰਲ ਸਕੱਤਰ ਨੇ ਸਾਲਾਨਾ ਰਿਪੋਰਟ ਪੜੀ | ਇੰਦਰਜੀਤ ਸਿੰਘ ਚੋਪੜਾ ਨੇ ਫੈਡਸਨ ਦੇ ਕਾਰਜਾਂ ਦਾ ਜ਼ਿਕਰ ਕੀਤਾ | ਤਰਸੇਮ ਗੋਇਲ ਅਤੇ ਟੀ.ਕੇ. ਗੁਪਤਾ ਨੇ ਵਿੱਤੀ ਰਿਪੋਰਟ ਪੇਸ਼ ਕੀਤੀ | ਸੀਨੀਅਰ ਉਪ ਪ੍ਰਧਾਨ ਬਲਬੀਰ ਸਿੰਘ ਅਤੇ ਸਰਦਾਰੀ ਲਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ | ਗੁਰਦੀਪ ਸਿੰਘ ਭੋਗਲ ਅਤੇ ਸਤਵੰਤ ਕੌਰ ਨੇ ਫੈਡਸਨ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ | ਵਾਈਸ ਪ੍ਰਧਾਨ ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਸਾਰਿਆਂ ਦਾ ਸੁਆਗਤ ਕੀਤਾ ਉੱਥੇ ਫੈਡਰੇਸ਼ਨ ਦੀ ਕਾਰਵਾਈ ਮਾਤ ਭਾਸ਼ਾ ਪੰਜਾਬੀ ਵਿਚ ਹੋਣ ਦੀ ਖ਼ੁਸ਼ੀ ਵੀ ਪ੍ਰਗਟਾਈ | ਮੁਖ ਸਲਾਹਕਾਰ ਦਲਜੀਤ ਸਿੰਘ ਗਰੇਵਾਲ, ਸੁਰੇਸ਼ ਚੌਧਰੀ, ਦਰਬਾਰਾ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਇਜਲਾਸ 'ਚ ਜਿੱਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਡੈਲੀਗੇਟ ਪਹੁੰਚੇ ਸਨ ਉੱਥੇ ਸਥਾਨਕ ਸੀਨੀਅਰ ਸਿਟੀਜ਼ਨ ਕੌਂਸਲ ਦੇ ਡਾ. ਨਿਰਮਲ ਕੌਸ਼ਿਕ, ਇਕਬਾਲ ਸਿੰਘ ਸਭਰਵਾਲ, ਪ੍ਰਮੋਦ ਪਟਿਆਲ, ਸਤੀਸ਼ ਵਰਮਾ, ਚਰਨਜੀਤ ਨਾਮਧਾਰੀ, ਪੀ.ਡੀ. ਚੌਪੜਾ, ਜੇ.ਪੀ. ਚੌਹਾਨ, ਕਰਨੈਲ ਸਿੰਘ ਪ੍ਰਵਾਨਾ, ਭਾਰਤ ਭੂਸ਼ਣ ਕਾਮਰਾ, ਦਾਤਾਰ ਸਿੰਘ ਭਾਟੀਆ, ਸਤੀਸ਼ ਸ਼ਰਮਾ, ਗੁਰਚਰਨ ਸਿੰਘ ਗਿੱਲ, ਰਣਜੀਤ ਸਿੰਘ ਨਿਰੰਕਾਰੀ, ਸੁਨੀਲ ਕੁਮਾਰ, ਅਮਰੀਕ ਸਿੰਘ ਅਤੇ ਜੀ.ਐੱਸ. ਬਾਜਵਾ ਵੀ ਹਾਜ਼ਰ ਸਨ | ਇਜਲਾਸ ਦੀ ਕਾਰਵਾਈ ਡਾ. ਗੁਰਵਿੰਦਰ ਅਮਨ ਅਤੇ ਜੋਗਿੰਦਰ ਸਿੰਘ ਮਦਾਨ ਨੇ ਬਖ਼ੂਬੀ ਨਾਲ ਚਲਾਈ |
ਪਿਛਲੀ ਖ਼ਬਰ ਦੀਪ ਇੰਗਲਿਸ਼ ਮਾਡਲ ਹਾਈ ਸਕੂਲ 'ਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਅਗਲੀ ਖ਼ਬਰ ਪਟਨਾ ਸਾਹਿਬ ਤੋਂ ਬਨੂੜ ਪੁੱਜਣ 'ਤੇ ਨਗਰ ਕੀਰਤਨ ਦਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।