17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਦੀਪ ਇੰਗਲਿਸ਼ ਮਾਡਲ ਹਾਈ ਸਕੂਲ 'ਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ

ਅਜੀਤ ਡੈਸਕ 23-10-2025
ਸਨੌਰ, 22 ਅਕਤੂਬਰ (ਮੋਹਨ ਸਿੰਘ ਭੱਟੀ)-ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਤਿਉਹਾਰਕ ਹਫ਼ਤੇ ਦੀ ਸ਼ੁਰੂਆਤ ਸਕੂਲ ਅਤੇ ਘਰਾਂ ਦੀ ਸਫ਼ਾਈ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਆਯੋਜਿਤ ਵਿਸ਼ੇਸ਼ ਸੈਮੀਨਾਰ ਨਾਲ ਹੋਈ | ਇਸ ਮੌਕੇ ਸਕੂਲ ਪ੍ਰਬੰਧਕਾ ਬਲਦੀਸ਼ ਕੌਰ ਨੇ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਆਲੇ ਦੁਆਲੇ ਸਾਫ਼ ਰੱਖਣ ਦੀ ਪੇ੍ਰਰਨਾ ਦਿੱਤੀ | ਸਕੂਲ ਦੇ ਚਾਰ ਹਾਊਸ ਅਰਥ, ਏਅਰ, ਵਾਟਰ ਅਤੇ ਫਾਇਰ ਵਿਚਕਾਰ ਰੰਗੋਲੀ, ਦੀਵਿਆਂ ਤੇ ਮੋਮਬੱਤੀਆਂ ਦੀ ਸਜਾਵਟ ਅਤੇ ਗ੍ਰੀਟਿੰਗ ਕਾਰਡ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ | ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਅਧਿਆਪਕਾਂ ਗੁਰਿੰਦਰ ਕੌਰ, ਹਰਜੀਤ ਕੌਰ, ਰਾਜਵੰਤ ਕੌਰ, ਸਿਮਰਨਜੀਤ, ਸੀਮਾ ਅਤੇ ਮੋਨਿਕਾ ਨੇ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਨਾਲ ਮਿਲ ਕੇ ਨੋਟਿਸ ਬੋਰਡ ਸਜਾਵਟ ਵਿੱਚ ਭਾਗ ਲਿਆ | ਦੀਵਾਲੀ ਰੌਸ਼ਨੀ, ਮਠਿਆਈ ਅਤੇ ਭਾਰਤ ਦੀ ਵਿਭਿੰਨ ਸਭਿਆਚਾਰਕ ਪਰੰਪਰਾ ਨਾਲ ਜੁੜਿਆ ਤਿਉਹਾਰ ਹੋਣ ਕਰਕੇ ਹਫ਼ਤੇ ਦੇ ਆਖ਼ਰੀ ਦਿਨ ਵਿਦਿਆਰਥੀਆਂ ਵਲੋਂ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿਸ਼ੇਸ਼ ਭੋਜਨ ਪੇਸ਼ ਕੀਤੇ ਗਏ | ਸਕੂਲ ਦੇ ਹਰ ਕਮਰੇ ਵਿਚ ਵਿਦਿਆਰਥੀਆਂ ਨੇ ਸੁਚੱਜੇ ਤੇ ਮਨਮੋਹਕ ਢੰਗ ਨਾਲ ਖਾਣਿਆਂ ਦੀਆਂ ਸਟਾਲਾਂ ਲਗਾਈਆਂ | ਪੰਜਾਬੀ ਢਾਬਾ ਜਮਾਤ ਦਸਵੀਂ ਵਲੋਂ ਅਧਿਆਪਕਾ ਜਸਵੀਰ ਕੌਰ ਦੀ ਦੇਖਰੇਖ ਹੇਠ ਲਗਾਇਆ ਗਿਆ, ਜਦਕਿ ਗੁਜਰਾਤੀ ਖਾਣੇ ਦੀ ਸਟਾਲ ਨੌਵੀਂ ਏ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾ ਦਪਿੰਦਰ ਕੌਰ ਅਤੇ ਨਾਹਿਦ ਅੰਜੁਮ ਦੀ ਮਾਰਗ ਦਰਸ਼ਨ ਹੇਠ ਲਗਾਈ | ਇਟਾਲੀਅਨ ਖਾਣੇ ਦੀ ਸਟਾਲ ਨੌਵੀਂ ਬੀ ਵਲੋਂ ਅਧਿਆਪਕਾ ਵਿਸ਼ਾਲੀ ਤਨੇਜਾ ਦੀ ਦੇਖਭਾਲ ਹੇਠ ਵਿਸ਼ੇਸ਼ ਆਕਰਸ਼ਣ ਰਹੀ | ਜਮਾਤ ਛੇਵੀਂ ਅਤੇ ਇੰਚਾਰਜ ਰਮਨਪ੍ਰੀਤ ਕੌਰ ਵੱਲੋਂ 'ਦਿੱਲੀ ਸਟ੍ਰੀਟ ਫੂਡ - ਹਾਈਜੀਨ ਤੇ ਸਿਹਤ ਜਾਗਰੂਕਤਾ' ਵਿਸ਼ੇ ਉੱਤੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਪਿ੍ੰਸੀਪਲ ਬਿੰਦੂ ਮਾਰਿਆ ਨੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਦੀਵਾਲੀ, ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਸੁੱਚਾ ਤੇ ਸਿਹਤਮੰਦ ਰਹੇ | ਇਸ ਮੌਕੇ ਸਕੂਲ ਦੇ ਚੇਅਰਮੈਨ ਵਿਵੇਕ ਸ਼ਰਮਾ ਅਤੇ ਮੁੱਖ ਮਹਿਮਾਨ ਜੋਤੀ ਜਿੰਦਲ, ਜੋ ਖਾਣਿਆਂ ਦੇ ਖੇਤਰ ਵਿਚ ਵਿਸ਼ੇਸ਼ ਗਿਆਨ ਰੱਖਦੇ ਹਨ, ਨੇ ਹਾਜ਼ਰੀ ਭਰੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ |
ਪਿਛਲੀ ਖ਼ਬਰ ਖੰਨਾ 'ਚ ਵੱਖ-ਵੱਖ ਸਥਾਨਾਂ 'ਤੇ ਬਾਬਾ ਵਿਸ਼ਵਕਰਮਾ ਦਾ ਆਗਮਨ ਦਿਹਾੜਾ ਮਨਾਇਆ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਫੈਡਰੇਸ਼ਨ ਪੰਜਾਬ ਦਾ ਇਜਲਾਸ ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।