23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਲੜਕੀ ਨੂੰ ਫੇਸਬੁੱਕ 'ਤੇ ਕੀਤੀ ਦੋਸਤੀ ਪਈ ਮਹਿੰਗੀ

ਅਜੀਤ ਡੈਸਕ 24-10-2025
ਰਾਜਪੁਰਾ, 23 ਅਕਤੂਬਰ (ਜੀ.ਪੀ. ਸਿੰਘ)-ਇਕ ਲੜਕੀ ਨੂੰ ਫੇਸਬੁੱਕ ਤੇ ਲੜਕੇ ਨਾਲ ਕੀਤੀ ਦੋਸਤੀ ਬਹੁਤ ਮਹਿੰਗੀ ਪਈ | ਲੜਕੇ ਨੇ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕੀਤਾ ਤੇ ਫਿਰ ਮੁੱਕਰ ਗਿਆ | ਥਾਣਾ ਸਦਰ ਦੀ ਪੁਲਿਸ ਨੇ ਲੜਕੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਇਕ ਲੜਕੀ ਨੇ ਥਾਣਾ ਸਦਰ 'ਚ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਜੁਲਾਈ 2024 'ਚ ਮੁਨੀਸ਼ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਸੈਕਟਰ-10 ਪੰਚਕੂਲਾ ਹਰਿਆਣਾ ਨਾਲ ਫੇਸਬੁੱਕ ਰਾਹੀਂ ਗੱਲਬਾਤ ਹੋਈ ਸੀ, ਜਿਸ ਉਪਰੰਤ ਮੁਨੀਸ਼ ਨੇ ਉਸ ਨੰੂ ਕਾਫੀ ਸ਼ਾਪ 'ਤੇ ਮਿਲਣ ਲਈ ਬੁਲਾਇਆ ਸੀ | ਕਾਫ਼ੀ ਸ਼ਾਪ 'ਤੇ ਉਨ੍ਹਾਂ ਇਕ ਦੂਜੇ ਨੂੰ ਆਪਣੇ ਬਾਰੇ ਸਾਰਾ ਕੁੱਝ ਦੱਸ ਦਿੱਤਾ, ਜਿਸ 'ਤੇ ਮੁਨੀਸ਼ ਨੇ ਉਸ ਨਾਲ ਵਿਆਹ ਕਰਾਉਣ ਲਈ ਕਿਹਾ | ਇਸ ਤੋਂ ਬਾਅਦ ਸਤੰਬਰ 2024 ਨੂੰ ਮੁਨੀਸ਼ ਉਸ ਨੰੂ ਉਸ ਦੇ ਘਰ ਤੋਂ ਆਪਣੀ ਕਾਰ ਵਿਚ ਬਿਠਾ ਕੇ ਹੋਟਲ ਵਿਚ ਲੈ ਗਿਆ ਅਤੇ ਉਸ ਨੰੂ ਕੋਈ ਜ਼ਹਿਰੀਲਾ ਪਦਾਰਥ ਪਾ ਕੇ ਕੋਲਡ ਡਰਿੰਕ ਪੀਣ ਲਈ ਦਿੱਤੀ, ਜਿਸ ਕਾਰਨ ਉਸ ਨੰੂ ਹੋਸ਼ ਨਾ ਰਹੀ ਅਤੇ ਲੜਕੇ ਨੇ ਉਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਏ ਅਤੇ ਇਸ ਤੋਂ ਬਾਅਦ ਵੀ ਲੜਕਾ ਉਸ ਨਾਲ ਵੱਖ-ਵੱਖ ਜਗ੍ਹਾ 'ਤੇ ਸਰੀਰਕ ਸੰਬੰਧ ਬਣਾਉਂਦਾ ਰਿਹਾ | ਥਾਣਾ ਸਦਰ ਦੀ ਪੁਲਿਸ ਨੇ ਮੁਨੀਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੀ. ਆਰ. ਟੀ. ਸੀ. ਜਥੇਬੰਦੀਆਂ ਨੇ ਕੀਤਾ ਚੱਕਾ ਜਾਮ ਅਗਲੀ ਖ਼ਬਰ ਸਮਾਣਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ ਨੂੰ ਅਹੁਦੇ ਤੋਂ ਕੀਤਾ ਫ਼ਾਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।