23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪੀ. ਆਰ. ਟੀ. ਸੀ. ਜਥੇਬੰਦੀਆਂ ਨੇ ਕੀਤਾ ਚੱਕਾ ਜਾਮ

ਅਜੀਤ ਡੈਸਕ 24-10-2025
ਪਟਿਆਲਾ, 23 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪੀ. ਆਰ. ਟੀ. ਸੀ. ਵਿਚ ਕੰਮ ਕਰਦੀ ਮੁਲਾਜ਼ਮ ਜਥੇਬੰਦੀ ਵਲੋਂ ਅੱਜ ਫਿਰ ਕੁੱਝ ਘੰਟਿਆਂ ਲਈ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ | ਬਗੈਰ ਕਿਸੇ ਅਗਾਊਾ ਚੇਤਾਵਨੀ ਦੇ ਇਸ ਚੱਕਾ ਜਾਮ ਨੇ ਸਵਾਰੀਆਂ ਨੂੰ ਕਾਫ਼ੀ ਖੱਜਲ-ਖ਼ੁਆਰ ਕੀਤਾ | ਕਈ ਬਜ਼ੁਰਗਾਂ ਨੂੰ ਵੀ ਸਮਾਨ ਚੁੱਕ ਕੇ ਬੱਸ ਅੱਡੇ ਦੇ ਬਾਹਰ ਸਫ਼ਰ ਲਈ ਦੂਜੇ ਸਾਧਨ ਲੱਭਦਿਆਂ ਦੇਖਿਆ ਗਿਆ | ਨਵੇਂ ਬੱਸ ਅੱਡੇ ਦੇ ਅੰਦਰ ਖੜ੍ਹੀਆਂ ਬੱਸਾਂ ਅਤੇ ਪ੍ਰੇਸ਼ਾਨ ਹੁੰਦੇ ਮੁਸਾਫਰ ਦਿਖੇ | ਚੱਕਾ ਜਾਮ ਕਰਨ ਵਾਲਿਆਂ ਵਲੋਂ ਦਸਿਆ ਗਿਆ ਕਿ ਸਰਕਾਰ ਵਲੋਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾ ਕੇ ਨਿੱਜੀਕਰਨ ਵੱਲ ਕਦਮ ਵਧਾਏ ਜਾ ਰਹੇ ਹਨ | ਜਦੋਂ ਕਿ ਉਨ੍ਹਾਂ ਦੀ ਮੰਗ ਹੈ ਕਿ ਪੀ.ਆਰ.ਟੀ.ਸੀ. ਅਤੇ ਪੰਜਾਬ ਰੋਡਵੇਜ਼ ਖ਼ੁਦ ਬੱਸਾਂ ਪਾਵੇ ਅਤੇ ਚਲਾਵੇ | ਆਗੂਆਂ ਮੁਤਾਬਿਕ ਇਹ ਦੂਜੀ ਵਾਰ ਸੰਕੇਤਕ ਚੱਕਾ ਜਾਮ ਕੀਤਾ ਗਿਆ ਹੈ ਤਾਂ ਕਿ ਸਰਕਾਰ ਜਾਗੇ ਨਹੀਂ ਤਾਂ ਮੁਲਾਜ਼ਮਾਂ ਨੂੰ ਤਿੱਖੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ |
ਪਿਛਲੀ ਖ਼ਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਸੰਬੰਧੀ ਸਜਾਇਆ ਨਗਰ ਕੀਰਤਨ ਅਗਲੀ ਖ਼ਬਰ ਲੜਕੀ ਨੂੰ ਫੇਸਬੁੱਕ 'ਤੇ ਕੀਤੀ ਦੋਸਤੀ ਪਈ ਮਹਿੰਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।