ਸਮਾਣਾ, 23 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸਾਉਣੀ ਦੇ ਸੀਜ਼ਨ ਦੌਰਾਨ ਕਿਸਾਨਾਂ ਵਲੋਂ ਆਪਣੀ ਜੀਰੀ ਦੀ ਫ਼ਸਲ ਨੂੰ ਸਾਂਭ-ਸੰਭਾਲ ਉਪਰੰਤ ਖੇਤਾਂ 'ਚ ਬਚਦੀ ਰਹਿੰਦ ਖੂੰਹਦ ਦੀਆਂ ਗੱਠਾਂ ਬਣਾਉਣ ਲਈ ਬਾਇਲਰ ਦੀ ਮੁੱਖ ਲੋੜ ਹੈ ਪ੍ਰੰਤੂ ਮੌਜੂਦਾ ਸਮੇਂ ਕਿਸਾਨਾਂ ਨੂੰ ਪਰਾਲੀ ਦੀਆਂ ਗੱਠਾਂ ਬੰਨ੍ਹਣ ਲਈ ਬਾਇਲਰ ਨਹੀਂ ਮਿਲ ਰਿਹਾ ਜਿਸ ਕਾਰਨ ਕਿਸਾਨਾਂ ਦੀ ਵਾਹੀ ਲਈ ਪਾਣੀ ਲਾਕੇ ਤਿਆਰ ਬੱਤਰ ਆਈ ਜ਼ਮੀਨ ਦੁਬਾਰਾ ਸੁੱਕ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਨਾਮ ਸਿੰਘ ਢੈਂਠਲ ਨੇ ਕਰਦਿਆਂ ਕਿਹਾ ਕਿ ਵਾਹੀਯੋਗ ਜ਼ਮੀਨ ਪਾਣੀ ਲਾਉਣ ਉਪਰੰਤ ਦੁਬਾਰਾ ਸੁੱਕ ਜਾਣ 'ਤੇ ਕਿਸਾਨਾਂ ਦਾ ਹੋਰ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜਿਸ ਨੂੰ ਦੇਖਦਿਆਂ ਸਰਕਾਰ ਵਲੋਂ ਹੋਰ ਬਾਇਲਰ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਕਿਸਾਨ ਖੇਤਾਂ 'ਚ ਬਚਦੀ ਰਹਿੰਦ ਖੂੰਹਦ ਤੇ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਗੇ |