ਪਟਿਆਲਾ, 23 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਵਿਸ਼ਵਕਰਮਾ ਦਿਵਸ ਮੌਕੇ 'ਤੇ ਹਲਕਾ ਪਟਿਆਲਾ ਦਿਹਾਤੀ ਦੇ ਤਫਜਲਪੁਰਾ 'ਚ ਵੱਖ-ਵੱਖ ਸਮਾਗਮ ਜਸਵੰਤ ਸਿੰਘ ਬਲਾਕ ਪ੍ਰਧਾਨ ਬੀ. ਸੀ. ਸੈੱਲ ਅਤੇ ਰਾਮ ਮੰਦਿਰ ਤਫਜਲਪੁਰਾ ਦੇ ਪ੍ਰਧਾਨ ਐਡਵੋਕੇਟ ਐੱਨ. ਕੇ. ਜੈਨ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਗਏ | ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਐੱਮ. ਸੀ. ਸੰਜੀਵ ਸ਼ਰਮਾ ਕਾਲੂ ਨੇ ਹਾਜ਼ਰੀ ਭਰੀ ਤੇ ਭਗਵਾਨ ਵਿਸ਼ਵਕਰਮਾ ਅੱਗੇ ਨਮਨ ਕੀਤਾ | ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਵਿਸ਼ਵਕਰਮਾ ਦਿਵਸ ਸਾਨੂੰ ਮਿਹਨਤ ਦੀ ਮਹੱਤਤਾ ਅਤੇ ਸਿਰਜਣਾਤਮਿਕ ਸੋਚ ਦੀ ਪੇ੍ਰਰਨਾ ਦਿੰਦੇ ਹਨ | ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਹਰ ਮਿਹਨਤੀ ਵਰਕਰ, ਕਾਰੀਗਰ ਤੇ ਨੌਜਵਾਨ ਪੰਜਾਬ ਦੀ ਤਰੱਕੀ ਦਾ ਨਿਰਮਾਣ ਕਰ ਸਕਦਾ ਹੈ | ਉਨ੍ਹਾਂ ਨੇ ਸਮੂਹ ਮਿਹਨਤੀ ਕਾਮਿਆਂ ਅਤੇ ਕਾਰੀਗਰਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਖ਼ੁਸ਼ਹਾਲੀ, ਨਵੀਨਤਾ ਅਤੇ ਤਰੱਕੀ ਲਈ ਅਰਦਾਸ ਕੀਤੀ | ਇਸ ਮੌਕੇ ਅਮਰੀਕ ਸਿੰਘ ਭੁੱਲਰ, ਮਾਸਟਰ ਗੁਰਦੇਵ ਸਿੰਘ, ਜਸਵੰਤ ਸਿੰਘ, ਅੱੈਨ. ਕੇ. ਜੈਨ, ਹੈਰੀ ਭੁੱਲਰ, ਰਜਿੰਦਰ ਸਿੰਘ, ਅਜੇ ਜਿੰਦਲ, ਗਗਨ ਕੁਮਾਰ ਬਾਂਸਲ, ਗੌਰਵ ਸੂਦ, ਇੰਦਰਜੀਤ ਸਿੰਘ, ਖੇਮ ਚੰਦ ਤੇ ਸੌਰਵ ਆਦਿ ਹਾਜ਼ਰ ਰਹੇ |