14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਸਦਮਾ, ਪਤਨੀ ਦਾ ਦਿਹਾਂਤ

ਜਸਪਾਲ ਕੌਰ ਅਨੰਤ ਦੀ ਪੁਰਾਣੀ ਤਸਵੀਰ <br/> 04-11-2025
ਪਟਿਆਲਾ, 3 ਨਵੰਬਰ (ਕੁਲਵੀਰ ਸਿੰਘ ਧਾਲੀਵਾਲ)-ਕੈਨੇਡਾ ਦੇ ਸਰੀ ਨਿਵਾਸੀ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਪਤਨੀ ਜਸਪਾਲ ਕੌਰ ਅਨੰਤ ਸਵਰਗਵਾਸ ਹੋ ਗਏ | ਜਸਪਾਲ ਕੌਰ ਅਨੰਤ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਸਨ | ਜਸਪਾਲ ਕੌਰ ਅਨੰਤ 73 ਸਾਲ ਦੇ ਸਨ | ਉਹ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿਚ ਪਿਛਲੇ 21 ਸਾਲਾਂ ਤੋਂ ਦੋਭਾਸ਼ੀਆ ਦੇ ਤੌਰ 'ਤੇ ਕੰਮ ਕਰ ਰਹੇ ਸਨ | ਉਹ ਗੁਰਮਤਿ ਨੂੰ ਪ੍ਰਣਾਈ ਹੋਈ ਮਹਾਨ ਔਰਤ ਸਨ | ਉਨ੍ਹਾਂ ਨੇ ਨਾਮੁਰਾਦ ਬਿਮਾਰੀ ਕਰਕੇ ਸਵੈ-ਇੱਛਿਤ ਮੌਤ ਲਈ ਹੈ | ਉਨ੍ਹਾਂ ਦੇ ਸਵਰਗਵਾਸ ਹੋਣ 'ਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਇੰਡੀਅਨ ਚੈਪਟਰ ਦੇ ਇੰਚਾਰਜ ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਤੇ ਜੋਤਿੰਦਰ ਸਿੰਘ ਸਾਬਕਾ ਚੀਫ਼ ਇੰਜੀਨੀਅਰ ਬਿਜਲੀ ਬੋਰਡ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਜੈਤੇਗ ਸਿੰਘ ਅਨੰਤ ਨਾਲ ਦੁੱਖ ਸਾਂਝਾ ਕੀਤਾ ਹੈ | ਸ੍ਰੀਮਤੀ ਅਨੰਤ ਆਪਣੇ ਪਿੱਛੇ ਪਤੀ ਜੈਤੇਗ ਸਿੰਘ ਅਨੰਤ, ਸਪੁੱਤਰੀ ਕੁਲਪ੍ਰੀਤ ਕੌਰ, ਦਾਮਾਦ ਰਾਜਿੰਦਰ ਸਿੰਘ ਵੜੈਚ, ਸਪੁੱਤਰ ਕੁਲਬੀਰ ਸਿੰਘ, ਨੂੰ ਹ ਬੰਧਨਾ ਢੀਂਡਸਾ ਤੇ ਪੰਜ ਗਰੈਂਡ ਚਿਲਡਰਨ ਛੱਡ ਗਏ ਹਨ | ਜਸਪਾਲ ਕੌਰ ਅਨੰਤ ਦਾ ਸਸਕਾਰ ਅਤੇ ਅੰਤਿਮ ਅਰਦਾਸ 9 ਨਵੰਬਰ ਐਤਵਾਰ ਨੂੰ ਸਰੀ ਵਿਖੇ ਕੀਤੀ ਜਾਵੇਗੀ |
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਸ਼ਾਨਵੀਰ ਸਿੰਘ ਨੇ ਪੰਜਾਬ ਤਾਇਕਵਾਂਡੋ 'ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਦੋ ਕਾਬੂ, ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।