02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਲੁਟੇਰਿਆਂ ਨੇ ਮਾਂ-ਧੀ ਤੋਂ ਕੀਤੀ ਲੁੱਟ ਖੋਹ

ਅਜੀਤ ਡੈਸਕ 05-11-2025
ਨਾਭਾ, 4 ਨਵੰਬਰ (ਕਰਮਜੀਤ ਸਿੰਘ)-ਰਿਆਸਤੀ ਸ਼ਹਿਰ ਨਾਭਾ 'ਚ ਬੀਤੇ ਕੁਝ ਦਿਨਾਂ 'ਚ ਸ਼ਾਂਤੀ ਰਹਿਣ ਤੋਂ ਬਾਅਦ ਫਿਰ ਨਸ਼ੇੜੀ ਅਤੇ ਲੁਟੇਰੇ ਨੌਜਵਾਨਾਂ ਨੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ | ਇਸੇ ਕੜੀ 'ਚ ਨਾਭਾ ਦੇ ਸਰਕੁਲਰ ਰੋਡ 'ਤੇ ਮਾਂ ਧੀ ਤੋਂ ਲੁਟੇਰਿਆਂ ਵਲੋਂ ਐਕਟਿਵਾ ਰੋਕ 20 ਹਜ਼ਾਰ ਦੀ ਲੁੱਟ ਤੇ ਦੋ ਮੋਬਾਈਲ ਖੋਹ ਲਏ ਗਏ | ਦੋਵੇਂ ਮਾਵਾਂ ਧੀਆਂ ਸਰਕਾਰੀ ਸਿਵਲ ਹਸਪਤਾਲ 'ਚ ਜੇਰੇ ਇਲਾਜ ਹਨ | ਦੋਵੇਂ ਪੀੜਿਤ ਐਕਟੀਵਾ ਸਕੂਟਰ 'ਤੇ ਸਥਾਨਕ ਹੋਟਲ ਸਿਟੀ ਹਾਰਟ ਦੇ ਨੇੜੇ ਲੰਘ ਰਹੀਆਂ ਸਨ ਤਾਂ ਇਕ ਨੌਜਵਾਨ ਨੇ ਧੱਕਾ ਦੇ ਕੇ ਉਨ੍ਹਾਂ ਨੂੰ ਸੁੱਟ ਦਿੱਤਾ ਅਤੇ ਉਨ੍ਹਾਂ ਦਾ ਪਰਸ ਖੋਹ ਲਿਆ | ਥਾਣਾ ਕੋਤਵਾਲੀ ਕੋਤਵਾਲੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਅਤੇ ਥਾਣਾ ਮੁਖੀ ਇੰਸ. ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਦੋਸ਼ੀ ਜਲਦੀ ਹੀ ਕਾਬੂ 'ਚ ਕਰ ਲਏ ਜਾਣਗੇ |
ਪਿਛਲੀ ਖ਼ਬਰ ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਵਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਗਲੀ ਖ਼ਬਰ ਪੰਜਾਬੀ ਫੈਸਟ 'ਚ ਅੱਵਲ ਰਹੇ ਸਪਾਰਕਲਿੰਗ ਸਕੂਲ ਦੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।