02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਸੰਯੁਕਤ ਕਿਸਾਨ ਮੋਰਚਾ ਨੇ ਸੀ.ਐੱਮ. ਨੂੰ ਭੇਜਿਆ ਮੰਗ ਪੱਤਰ

ਅਜੀਤ ਡੈਸਕ 05-11-2025
ਪਟਿਆਲਾ, 4 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵਲੋਂ ਮੁਖ ਮੰਤਰੀ ਪੰਜਾਬ ਦੇ ਨਾਂਅ ਕਿਸਾਨ ਮਸਲਿਆਂ ਦੇ ਹੱਲ ਕਰਨ ਲਈ ਡੀ. ਸੀ. ਪਟਿਆਲਾ ਰਾਹੀ ਮੰਗ ਪੱਤਰ ਦਿੱਤਾ ਗਿਆ, ਜੋ ਕਿ ਉਨ੍ਹਾਂ ਦੇ ਨੁਮਾਇੰਦਾ ਅਧਿਕਾਰੀ ਵ ਲੋਂ ਪ੍ਰਾਪਤ ਕਰਨ ਉਪਰੰਤ ਮੁਖ ਮੰਤਰੀ ਪੰਜਾਬ ਨੂੰ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ | ਕਿਸਾਨਾਂ ਦੀਆਂ ਫ਼ੌਰੀ ਤੇ ਅਹਿਮ ਮੰਗਾਂ ਵਿਚ ਹੜ੍ਹਾਂ ਦੀ ਪੱਕੀ ਰੋਕਥਾਮ ਤੇ ਮੁਆਵਜ਼ੇ ਦੀ ਤੁਰੰਤ ਪੂਰਤੀ , ਬਿਜਲੀ ਸੋਧ ਬਿਲ-2025 ਰੱਦ ਕਰਕੇ ਕੇਂਦਰ ਸਰਕਾਰ ਨੂੰ ਅੱਠ ਨਵੰਬਰ ਤੋਂ ਪਹਿਲਾਂ ਲਿਖ ਕੇ ਭੇਜਣਾ, ਹਲਦੀ ਤੇ ਬੌਣੇ ਰੋਗ ਦਾ ਫ਼ੌਰੀ ਮੁਆਵਜ਼ਾ ਦੇਣਾ, ਪਰਾਲੀ ਦੇ ਨਿਪਟਾਰੇ ਦੀ ਸਬਸਿਡੀ ਤੇ ਮਜਬੂਰ ਕਿਸਾਨਾਂ ਦੇ ਪਰਾਲੀ ਸਾੜਨ ਦੇ ਕੇਸਾਂ ਦੀ ਹਰ ਕਾਰਵਾਈ ਰੋਕਣੀ , ਡੀਏਪੀ ਖਾਦ ਦੀ ਸਪਲਾਈ ਯਕੀਨੀ ਬਣਾਉਣੀ, ਝੋਨੇ ਦੀ ਨਮੀ ਦੀ ਮਾਤਰਾ 'ਤੇ 22 ਫ਼ੀਸਦੀ ਤੱਕ ਦੀ ਛੋਟ, ਗੰਨੇ ਦੀ ਬਕਾਇਆ ਰਾਸ਼ੀ ਦੇਣਾ, ਗੰਨੇ ਦਾ ਭਾਅ ਵਧਾ ਕੇ 470 ਪਰ ਕਵਿੰਟਲ ਅਤੇ ਰੇਲ ਰੋਕੋ ਅੰਦੋਲਨ ਦੌਰਾਨ ਪਾਏ ਕੇਸ ਰੱਦ ਕਰਨਾ ਆਦਿ ਮੰਗਾਂ ਸ਼ਾਮਲ ਹਨ |ਇਸ ਮੌਕੇ ਕਿਸਾਨ ਆਗੂਆਂ ਵਲੋਂ ਡੀ. ਸੀ. ਮੈਡਮ ਵਲੋਂ ਮੰਨੀਆਂ ਗਈਆਂ ਮੰਗਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਯਾਦ ਕਰਾਇਆ ਗਿਆ | ਇਸ ਮੌਕੇ ਰਾਮਿੰਦਰ ਸਿੰਘ ਪਟਿਆਲਾ ,ਧਰਮਪਾਲ ਸੀਲ, ਬਲਰਾਜ ਜੋਸ਼ੀ, ਬਰਿਜ ਲਾਲ, ਜਗਮੇਲ ਸਿੰਘ ਸੁਧੇਵਾਲ, ਜਗਪਾਲ ਸਿੰਘ ਊਧਾ, ਪਵਨ ਕੁਮਾਰ, ਨਰਿੰਦਰ ਸਿੰਘ, ਦਵਿੰਦਰ ਸਿੰਘ ਪੂਨੀਆ, ਹਰਬੰਸ ਸਿੰਘ, ਸੁਖਮਿੰਦਰ ਸਿੰਘ ਬਾਰਨ, ਇਕਬਾਲ ਸਿੰਘ ਮੰਡੌਲੀ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬੀ ਵਿਭਾਗ ਵਿਖੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਵਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।